15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੱਚਖੰਡ ਵਾਸੀ ਸੰਤ ਬਾਬਾ ਜਸਵੰਤ ਸਿੰਘ ਦੇ ਛੋਟੇ ਭਰਾ ਐਡਵੋਕੇਟ ਅਮਰਜੀਤ ਸਿੰਘ ਨਮਿਤ ਅੰਤਿਮ ਅਰਦਾਸ

Ad Position 21
No active advertisement
ਅਜੀਤ ਡੈਸਕ 25-01-2026

ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ/ਡਾ. ਤਰਲੋਚਨ ਸਿੰਘ)-ਸੱਚਖੰਡ ਵਾਸੀ ਸੰਤ ਬਾਬਾ ਜਸਵੰਤ ਸਿੰਘ ਗੁਰਦੁਆਰਾ ਨਾਨਕਸਰ ਸਮਰਾਲਾ ਚੌਕ ਦੇ ਛੋਟੇ ਭਰਾ ਅਤੇ ਬਾਬਾ ਡਾ. ਅਨਹਦਰਾਜ ਸਿੰਘ ਦੇ ਪਿਤਾ ਐਡਵੋਕੇਟ ਅਮਰਜੀਤ ਸਿੰਘ (ਸਾਬਕਾ ਐਡੀਸ਼ਨਲ ਸੌਲੀਸਿਟਰ ਜਨਰਲ ਆਫ਼ ਇੰਡੀਆ ਅਤੇ ਮੈਂਬਰ ਲਾਅ ਕਮਿਸ਼ਨ ਆਫ਼ ਇੰਡੀਆ, ਸਾਬਕਾ ਡਿਪਟੀ ਅਤੇ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਤੇ ਹਰਿਆਣਾ ਹਾਈ ਕੋਰਟ, ਵਾਇਸ ਚੇਅਰਮੈਨ ਬੀ.ਜੇ.ਐਸ. ਡੈਂਟਲ ਕਾਲਜ ਅਤੇ ਹਸਪਤਾਲ ਲੁਧਿਆਣਾ) ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਨਾਨਕਸਰ ਸਾਹਿਬ, ਸਮਰਾਲਾ ਚੌਕ ਵਿਖੇ ਸੰਪੰਨ ਹੋਈ | ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਜੀਵਨ ਅਤੇ ਮੌਤ ਦੇ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਨਾ ਸੱਚ ਹੈ ਅਤੇ ਜਿਊਣਾ ਝੂਠ ਹੈ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੰਤ ਬਾਬਾ ਹਰਭਜਨ ਸਿੰਘ ਕਾਰਸੇਵਾ ਮੁਕਤਸਰ ਸਾਹਿਬ, ਸੰਤ ਬਾਬਾ ਜਸਵਿੰਦਰ ਸਿੰਘ ਕਾਰ ਸੇਵਾ ਮੁਕਤਸਰ ਸਾਹਿਬ, ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲੇ, ਸੰਤ ਬਾਬਾ ਫਕੀਰ ਸਿੰਘ, ਮਹੰਤ ਕਾਹਨ ਸਿੰਘ ਸੇਵਾਪੰਥੀ ਗੋਨੇਆਣਾ ਮੰਡੀ, ਸੰਤ ਬਾਬਾ ਅਵਤਾਰ ਸਿੰਘ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ, ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ, ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ, ਸੰਤ ਬਾਬਾ ਸਰਬਜੋਤ ਸਿੰਘ ਊਨਾ ਸਾਹਿਬ, ਸੰਤ ਬਾਬਾ ਅੰਮਿ੍ਤਪਾਲ ਸਿੰਘ ਨਾਨਕਸਰ ਠਾਠ ਮਲੋਟ, ਸੰਤ ਬਾਬਾ ਮਨਮੋਹਨ ਸਿੰਘ ਬਾਰਨ, ਸੰਤ ਬਾਬਾ ਹਰੀ ਸਿੰਘ ਹਰੀਕੇ ਪੱਤਣ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲੇ, ਸੰਤ ਬਾਬਾ ਸੰਤੋਖ ਸਿੰਘ 'ਰੱਬ' ਪਟਿਆਲਾ, ਸੰਤ ਬਾਬਾ ਦੀਪਕ ਸਿੰਘ ਦੌਧਰ, ਗਿਆਨੀ ਜਸਵੀਰ ਸਿੰਘ ਡੇਰਾ ਬਾਬਾ ਮਹਿਮੇ ਸ਼ਾਹ ਜੀ ਲੋਪੋ, ਸੰਤ ਬਾਬਾ ਉਂਕਾਰ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਗਿਆਨੀ ਹਰਦੀਪ ਸਿੰਘ, ਸੰਤ ਬਾਬਾ ਬਲਦੇਵ ਸਿੰਘ ਬਸਤੀ ਜੋਧੇਵਾਲ, ਸੰਤ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਸੰਤ ਬਾਬਾ ਸਤਨਾਮ ਸਿੰਘ ਸਿੱਧਸਰ ਭਿੱਖੀ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ, ਸੰਤ ਬਾਬਾ ਵਰਿੰਦਰ ਸਿੰਘ ਸੇਵਾਪੰਥੀ ਮਾਛੀਵਾੜਾ ਸਾਹਿਬ, ਸੰਤ ਬਾਬਾ ਜਸਵਿੰਦਰ ਸਿੰਘ ਨਾਨਕਸਰ ਠਾਠ ਖੰਜਰਵਾਲ, ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਸੰਤ ਬਾਬਾ ਹਰੀ ਸਿੰਘ ਡੇਰਾ ਹਰਨਾਮਸਰ ਜ਼ੀਰਾ, ਐਡਵੋਕੇਟ ਭਾਈ ਲੋਕਦੀਪ ਸਿੰਘ, ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੰਤ ਬਾਬਾ ਗੁਰਮੀਤ ਸਿੰਘ ਜੌ ਖੋਸਾ ਕੋਟਲਾ, ਗਿਆਨੀ ਪਿ੍ਤਪਾਲ ਸਿੰਘ ਗ੍ਰੰਥੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਭਗਤ ਸਿੰਘ ਖਾਸੀ ਕਲਾਂ, ਸੰਤ ਬਾਬਾ ਦਵਿੰਦਰ ਸਿੰਘ ਬੜੂ ਸਾਹਿਬ, ਸੰਤ ਬਾਬਾ ਰਣਜੀਤ ਸਿੰਘ ਡੇਰਾ ਨਿਰਮਲ ਸੰਤ ਲਾਇਲਪੁਰੀ ਜਲੰਧਰ, ਗਿਆਨੀ ਸੁਖਦੇਵ ਸਿੰਘ ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਸੰਤ ਬਾਬਾ ਹਿੰਮਤ ਸਿੰਘ ਰਾਮਪੁਰ ਛੰਨਾ, ਸੰਤ ਬਾਬਾ ਜਰਨੈਲ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ, ਗਿਆਨੀ ਪ੍ਰਤਾਪ ਸਿੰਘ ਸਾਬਕਾ ਹੈੱਡ ਗ੍ਰੰਥੀ ਤਖ਼ਤ ਸ੍ਰੀ ਹਜੂਰ ਸਾਹਿਬ, ਸੰਤ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਸੰਤ ਬਾਬਾ ਸਤਨਾਮ ਸਿੰਘ ਜੈਮਲ ਸਿੰਘ ਰੈਲੀ ਵਾਲੇ, ਨੇਕ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਕਿਰਪਾਲ ਸਿੰਘ ਮੀਰਸ਼ਾਹ ਸੇਵਾ ਸੁਸਾਇਟੀ, ਗਿਆਨੀ ਬਲਵਿੰਦਰ ਸਿੰਘ ਆਲਮਗੀਰ ਸਾਹਿਬ, ਭਾਈ ਅਮਰਜੀਤ ਸਿੰਘ ਚਾਵਲਾ ਸ਼ੋ੍ਰਮਣੀ ਕਮੇਟੀ ਮੈਂਬਰ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਮਰਜੀਤ ਸਿੰਘ ਟਿੱਕਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੇਖੋਂ, ਅਨਿਲ ਭਾਰਦਵਾਜ, ਕਾਂਗਰਸ ਕਮੇਟੀ ਦੇ ਸਕੱਤਰ ਜੈਮਲ ਸਿੰਘ ਚੌਹਾਨ, ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਆਦਿ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਸਿੱਖ ਚਿੰਤਕ ਤੇ ਪੰਥਕ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਬਾਖੂਬੀ ਨਿਭਾਈ | ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਲੋਂ ਅਮਰਜੀਤ ਸਿੰਘ ਟਿੱਕਾ ਨੇ ਬਾਬਾ ਅਨਹਦਰਾਜ ਸਿੰਘ ਨੂੰ ਦਸਤਾਰ ਭੇਂਟ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਮੁੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬਣੇ ਚੇਅਰਮੈਨ ਹਰਪਾਲ ਜੁਨੇਜਾ ਨੂੰ ਦਿੱਤਾ ਥਾਪੜਾ ਪੀ.ਆਰ.ਟੀ.ਸੀ. ਨੂੰ ਨਵੀਂ ਦਿਸ... ਅਗਲੀ ਖ਼ਬਰ ਖਾਦਾਂ ਦੀ ਦਰਾਮਦ 'ਚ ਭਾਰੀ ਵਾਧਾ, ਯੂਰੀਆ ਦੀ ਅਤਿ ਵਰਤੋਂ ਤੇ ਕਾਲਾਬਾਜ਼ਾਰੀ ਬਣੀ ਵੱਡੀ ਚੁਣੌਤੀ <br/>
Ad Position 24