28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੀ.ਬੀ.ਐਸ.ਈ. 'ਐਫਿਲੀਏਸ਼ਨ ਬਾਇਲਾਜ਼-2018' 'ਚ ਵੱਡੀ ਸੋਧ

Ad Position 21
No active advertisement
ਅਜੀਤ ਡੈਸਕ 26-01-2026
ਸਕੂਲ 'ਚ 'ਕਰੀਅਰ ਕਾਊਾਸਲਰ' ਅਤੇ 'ਵੈਲਨੈੱਸ ਟੀਚਰ' ਦੀ ਨਿਯੁਕਤੀ ਲਾਜ਼ਮੀ
ਮੰਡੀ ਗੋਬਿੰਦਗੜ੍ਹ, 25 ਜਨਵਰੀ (ਅਜੀਤ ਬਿਊਰੋ)-ਕੇਂਦਰੀ ਸੈਕੰਡੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਦੇ ਉਦੇਸ਼ ਨਾਲ ਆਪਣੇ 'ਐਫਿਲੀਏਸ਼ਨ ਬਾਇਲਾਜ਼-2018' ਵਿਚ ਮਹੱਤਵਪੂਰਨ ਸੋਧ ਕੀਤੀ ਹੈ¢ ਨਵੇਂ ਨਿਯਮਾਂ ਅਧੀਨ ਹੁਣ ਸੀ.ਬੀ.ਐਸ.ਈ. ਨਾਲ ਸੰਬੰਧਿਤ ਹਰ ਸਕੂਲ 'ਚ 'ਕਾਊਾਸਲਿੰਗ ਐਂਡ ਵੇਲਨੈੱਸ ਟੀਚਰ' ਦੇ ਨਾਲ-ਨਾਲ 'ਕਰੀਅਰ ਕਾਊਾਸਲਰ' ਦੀ ਨਿਯੁਕਤੀ ਕਰਨੀ ਲਾਜ਼ਮੀ ਹੋਵੇਗੀ¢ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਹੁਣ ਹਰ 500 ਵਿਦਿਆਰਥੀਆਂ 'ਤੇ ਇਕ ਕਾਊਾਸਲਰ ਨਿਯੁਕਤ ਹੋਣਾ ਜ਼ਰੂਰੀ ਹੈ, ਅਰਥਾਤ ਕਾਊਾਸਲਰ-ਵਿਦਿਆਰਥੀ ਅਨੁਪਾਤ 1:500 ਨਿਰਧਾਰਤ ਕੀਤਾ ਗਿਆ ਹੈ¢ ਇਸ ਤੋਂ ਪਹਿਲਾਂ ਕਈ ਸਕੂਲਾਂ 'ਚ ਇਕ ਹੀ ਵਿਅਕਤੀ ਦੋਵਾਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ, ਪਰੰਤੂ ਨਵੀਂ ਸੋਧ ਤਹਿਤ ਦੋਵਾਂ ਦੀਆਂ ਭੂਮਿਕਾਵਾਂ ਦੀ ਵੰਡ ਕਰ ਦਿੱਤੀ ਗਈ ਹੈ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਐਸ.ਐਸ.ਐਫ. ਦੇ ਗਠਨ ਤੋਂ ਬਾਅਦ ਸੜਕੀ ਹਾਦਸਿਆਂ 'ਚ ਮੌਤ ਦਰ 'ਚ 48 ਫ਼ੀਸਦੀ ਕਮੀ ਆਈ-ਮੁੱਖ ਮੰਤਰੀ <br/> ਅਗਲੀ ਖ਼ਬਰ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਕਾਰਨ ਪੰਜਾਬ 'ਚ ਠੰਢੀਆਂ ਹਵਾਵਾਂ ਨੇ ਛੇੜਿਆਂ ਕਾਂਬਾ <br/>
Ad Position 24