28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੰਗਰੂਰ ਪੁਲਿਸ ਨੇ ਦੂਹਰੇ ਹੱਤਿਆ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 26-01-2026

ਸੰਗਰੂਰ, 25 ਜਨਵਰੀ (ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਦੇ ਥਾਣਾ ਦਿੜ੍ਹਬਾ ਦੇ ਖੇਤਰ ਵਿਚ ਹੋਏ ਦੂਹਰੇ ਅੰਨੇ ਹੱਤਿਆ ਕਾਂਡ ਦੀ ਗੁੱਥੀ ਨੂੰ ਸੰਗਰੂਰ ਪੁਲਿਸ ਨੇ ਸੁਲਝਾਉਂਦਿਆਂ ਆਪਣੀ ਹੀ ਮਾਂ ਅਤੇ ਭੈਣ ਦੀ ਹੱਤਿਆ ਕਰਨ ਵਾਲੇ ਪੁਲਿਸ ਦੇ ਹੀ ਮੁਲਾਜ਼ਮ ਨੂੰ ਗਿ੍ਫ਼ਤਾਰ ਕਰਕੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 17 ਜਨਵਰੀ ਨੂੰ ਇਤਲਾਹ ਮਿਲੀ ਸੀ ਕਿ ਸਰਬਜੀਤ ਕੌਰ (35) ਵਾਸੀ ਮੋੜਾਂ, ਜੋ ਪੰਜਾਬ ਪੁਲਿਸ ਦੇ ਸੀ. ਆਈ. ਡੀ. ਯੂਨਿਟ ਦਿੜ੍ਹਬਾ ਵਿਖੇ ਡਿਊਟੀ ਕਰਦੀ ਸੀ, ਕਾਰ ਵਿਚ ਆਪਣੀ ਮਾਤਾ ਇੰਦਰਜੀਤ ਕੌਰ (55) ਨੂੰ ਰਿਸ਼ਤੇਦਾਰੀ ਵਿਚ ਪਿੰਡ ਭਾਈ ਕੀ ਪਿਸ਼ੌਰ ਛੱਡਣ ਲਈ ਘਰ ਤੋਂ ਸਵੇਰੇ ਚੱਲੀ ਸੀ, ਜਿਸ ਨੇ ਆਪਣੀ ਮਾਤਾ ਨੂੰ ਉਥੇ ਛੱਡ ਕੇ ਆਪਣੀ ਡਿਊਟੀ ਉਪਰ ਜਾਣਾ ਸੀ, ਰਸਤੇ ਵਿਚ ਸੂਲਰ ਘਰਾਟ ਤੋਂ ਪਿੰਡ ਛਾਹੜ ਨੂੰ ਜਾਂਦੀ ਸੜਕ ਉਪਰ ਉਸ ਦੀ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਦੋਵੇਂ ਮਾਵਾਂ-ਧੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਕੰਕਾਲ (ਪਿੰਜਰ) ਕਾਰ ਵਿਚ ਹੀ ਪਏ ਸਨ, ਜਿਸ ਦੇ ਚਲਦਿਆਂ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਥਾਣਾ ਦਿੜ੍ਹਬਾ ਵਿਖੇ ਦਰਜ ਕਰ ਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਮਾਮਲਾ ਸ਼ੱਕੀ ਹੋਣ ਦੇ ਚਲਦਿਆਂ ਸਾਰੇ ਘਟਨਾਕ੍ਰਮ ਤੋਂ ਪਰਦਾ ਚੁੱਕਣ ਲਈ ਦਵਿੰਦਰ ਅੱਤਰੀ ਕਪਤਾਨ ਪੁਲਿਸ (ਜਾਂਚ) ਸੰਗਰੂਰ ਦੀ ਅਗਵਾਈ ਹੇਠ ਰੁਪਿੰਦਰ ਕੌਰ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਿੜ੍ਹਬਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਸੰਗਰੂਰ ਅਤੇ ਇੰਸਪੈਕਟਰ ਕਮਲਜੀਤ ਸਿੰਘ ਮੁੱਖ ਅਫ਼ਸਰ ਥਾਣਾ ਦਿੜ੍ਹਬਾ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ 23 ਜਨਵਰੀ ਨੂੰ ਮੁਕੱਦਮਾ ਟਰੇਸ ਕਰਕੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੌੜਾਂ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਸ ਨੇ ਮਿਤੀ 16-17 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਪਣੀ ਭੈਣ ਸਰਬਜੀਤ ਕੌਰ ਅਤੇ ਮਾਤਾ ਇੰਦਰਜੀਤ ਕੌਰ ਦੀ ਹੱਤਿਆ ਕਰਨ ਉਪਰੰਤ ਲਾਸ਼ਾਂ ਕਾਰ ਵਿਚ ਰੱਖ ਕੇ ਇਸ ਨੂੰ ਕਿਸੇ ਸੜਕ ਹਾਦਸੇ ਦਾ ਰੂਪ (ਫ਼ਿਲਮੀ ਸੀਨ) ਦੇ ਕੇ ਕਾਰ ਨੂੰ ਦਰਖ਼ਤ ਨਾਲ ਟਕਰਾ ਕੇ ਲਾਸ਼ਾਂ ਅਤੇ ਕਾਰ ਉਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਸੀ | ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਅਜਿਹੇ ਘਿਣਾਉਣੇ ਅਪਰਾਧ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਅਪਰਾਧੀ ਨੂੰ ਮੌਤ ਦੀ ਸਜ਼ਾ ਕਰਵਾਈ ਜਾਵੇ | ਇਸ ਮੌਕੇ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਜਾਂਚ) ਸੰਗਰੂਰ, ਰੁਪਿੰਦਰ ਕੌਰ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਿੜ੍ਹਬਾ, ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ. ਸੰਗਰੂਰ, ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫ਼ਸਰ ਥਾਣਾ ਦਿੜ੍ਹਬਾ ਤੇ ਹੋਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਾਕਿ ਅੱਤਵਾਦੀ ਸ਼ਹਿਜ਼ਾਦ ਭੱਟੀ ਦੇ ਸਾਥੀ ਤੋਂ ਪਿਸਤੌਲ ਬਰਾਮਦ ਫ਼ੌਜ 'ਚੋਂ ਭਗੌੜੇ ਰਾਜਬੀਰ ਸਿੰਘ ਦਾ ਸਾਥੀ ਵੀ ਕਾਬੂ <... ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼ ਕੁਲਵੰਤ ਸਿੰਘ ਤਿ੍ਪੜੀ (ਸਰਪੰਚ)
Ad Position 24