17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

'ਸਿੱਟ' ਵਲੋਂ ਸ਼ੋ੍ਰਮਣੀ ਕਮੇਟੀ ਮੈਂਬਰ ਭੌਰ ਸਮੇਤ 6 ਦੇ ਕਰੀਬ ਕਰਮਚਾਰੀਆਂ ਤੋਂ ਦੂਜੇ ਦਿਨ ਵੀ ਪੁੱਛਗਿੱਛ <br/>

Ad Position 21
No active advertisement
ਅਜੀਤ ਡੈਸਕ 01-02-2026

ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-328 ਪਾਵਨ ਸਰੂਪਾਂ ਦੇ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਆਰੰਭੀ ਪੜ੍ਹਤਾਲ ਦੌਰਾਨ ਅੱਜ ਦੂਜੇ ਦਿਨ ਵੀ ਗਵਾਹੀ ਲਈ ਤਲਬ ਕੀਤੇ ਗਏ ਇਕ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਕੁਝ ਕਰਮਚਾਰੀਆਂ ਤੋਂ ਲੰਬੀ ਪੁੱਛ ਪੜ੍ਹਤਾਲ ਕੀਤੀ ਗਈ | 'ਸਿੱਟ' ਦੇ ਸੱਦੇ 'ਤੇ ਅੱਜ ਗਵਾਹੀ ਅਤੇ ਬਿਆਨ ਕਲਮਬੰਦ ਕਰਾਉਣ ਵਾਲਿਆਂ ਵਿਚ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਤਤਕਾਲੀ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਅਤੇ ਇਕ ਚੌਰ ਬਰਦਾਰ ਸਮੇਤ ਸ਼ੋ੍ਰਮਣੀ ਕਮੇਟੀ ਦੇ ਪ੍ਰੈੱਸ ਵਿਭਾਗ ਨਾਲ ਸੰਬੰਧਿਤ ਪੰਜ ਦੇ ਕਰੀਬ ਮੌਜੂਦਾ ਤੇ ਸੇਵਾ ਮੁਕਤ-ਕਰਮਚਾਰੀ ਸ਼ਾਮਿਲ ਸਨ | ਜਾਣਕਾਰ ਸੂਤਰਾਂ ਅਨੁਸਾਰ 'ਸਿੱਟ' ਅਧਿਕਾਰੀਆਂ ਸਨਮੁੱਖ ਜਥੇਦਾਰ ਭੌਰ ਨੇ ਪਾਵਨ ਸਰੂਪਾਂ ਬਾਰੇ ਆਪਣੇ ਬਿਆਨ ਕਲਮਬੰਦ ਕਰਾਉਂਦਿਆਂ ਦੱਸਿਆ ਕਿ ਉਹ ਉਸ ਵੇਲੇ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਸਨ ਤੇ ਉਨ੍ਹਾਂ ਦਾ ਸ਼ੋ੍ਰਮਣੀ ਕਮੇਟੀ ਦੀ ਪ੍ਰੈੱਸ ਨਾਲ ਕੋਈ ਸਿੱਧਾ ਸੰਬੰਧ ਨਹੀਂ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਅਹੁਦੇਦਾਰਾਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੰਥਕ ਮਰਯਾਦਾ ਮੁਤਾਬਕ ਪਸ਼ਚਾਤਾਪ ਵੀ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੱਜ ਵੀ ਉਹੀ ਬਿਆਨ ਹਨ, ਜੋ ਉਨ੍ਹਾਂ ਅਕਾਲ ਤਖ਼ਤ ਸਾਹਿਬ ਤੋਂ ਗਠਿਤ ਡਾ. ਈਸ਼ਰ ਸਿੰਘ ਜਾਂਚ ਕਮਿਸ਼ਨ ਕੋਲ ਦਰਜ ਕਰਗਾਏ ਗਏ ਸਨ | ਸੂਤਰਾਂ ਅਨੁਸਾਰ ਅੱਜ ਗਵਾਹੀ ਦੇਣ ਪੁੱਜੇ ਇਕ ਕਰਮਚਾਰੀ ਨੇ ਇਹ ਵੀ ਬਿਆਨ ਦਰਜ ਕਰਵਾਇਆ ਕਿ ਉਸ ਨੇ ਜਦੋਂ 2018 'ਚ ਪ੍ਰੈਸ ਵਿਭਾਗ ਵਿਚ ਆਪਣੀ ਡਿਊਟੀ ਦਾ ਚਾਰਜ ਲਿਆ ਸੀ, ਉਦੋਂ ਡਿਊਟੀ 'ਤੇ ਤਾਇਨਾਤ ਤਤਕਾਲੀ ਕਰਮਚਾਰੀ ਤੋਂ ਲਿਖਤੀ ਰੂਪ ਵਿਚ ਲਿਆ ਸੀ ਕਿ ਉਸ ਵੇਲੇ 212 ਪਾਵਨ ਸਰੂਪ ਰਿਕਾਰਡ ਵਿਚ ਘੱਟ ਸਨ | ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਨਾਲ 'ਸਿੱਟ' ਅਧਿਕਾਰੀਆਂ ਕੋਲ ਹੋਰ ਗਵਾਹੀ ਦੇਣ ਲਈ ਪੁੱਜਣ ਵਾਲਿਆਂ ਵਿਚ ਮਨਜਿੰਦਰ ਸਿੰਘ, ਨਰੈਣ ਕੁਮਾਰ, ਊਧਮ ਸਿੰਘ, ਸਾਬਕਾ ਅਕਾਊਟੈਂਟ ਜਸਵਿੰਦਰ ਸਿੰਘ ਆਦਿ ਸ਼ਾਮਿਲ ਸਨ | ਇਸੇ ਦੌਰਾਨ ਐਡਵੋਕੇਟ ਸਿਆਲੀ ਨੇ ਗੱਲਬਾਤ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਵਲੋਂ ਪਾਵਨ ਸਰੂਪ ਮਾਮਲੇ 'ਚ ਸਰਕਾਰ ਤੇ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ 'ਸਿੱਟ' ਕੋਲ ਸ਼ੋ੍ਰਮਣੀ ਕਮੇਟੀ ਦੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਗਵਾਹੀਆਂ ਦਰਜ ਕਰਵਾਈਆਂ ਜਾ ਰਹੀ ਹਨ, ਜਿਹੜੇ ਪਹਿਲਾਂ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਡਾ. ਈਸ਼ਰ ਸਿੰਘ ਕਮਿਸ਼ਨ ਕੋਲ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਚੰਗੇ ਮਾਹੌਲ 'ਚ ਗਵਾਹੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ 'ਸਿੱਟ' ਵਲੋਂ ਕਿਸੇ 'ਤੇ ਵੀ ਕੋਈ ਦਬਾਅ ਨਹੀਂ ਬਣਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪਹਿਲਾਂ ਹੀ ਇਸ ਮਾਮਲੇ 'ਚ ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰ ਚੁੱਕੀ ਹੈ | ਸਮਝਿਆ ਜਾਂਦਾ ਹੈ ਕਿ ਆਉਂਦੇ ਦਿਨਾਂ 'ਚ ਸ਼ੋ੍ਰਮਣੀ ਕਮੇਟੀ ਦੇ ਹੋਰ ਕਈ ਮੈਂਬਰ, ਮੌਜੂਦਾ ਤੇ ਤਤਕਾਲੀ ਅਧਿਕਾਰੀ ਤੇ ਕਰਮਚਾਰੀ 'ਸਿੱਟ' ਸਨਮੁੱਖ ਆਪਣੀਆਂ ਗਵਾਹੀਆਂ ਦਰਜ ਕਰਾਉਣ ਆ ਸਕਦੇ ਹਨ |
ਸੀ.ਏ. ਕੋਹਲੀ ਦੀ ਜ਼ਮਾਨਤ ਅਰਜੀ ਖ਼ਾਰਜ
ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-328 ਪਾਵਨ ਸਰੂਪਾਂ ਦੇ ਮਾਮਲੇ ਵਿਚ ਪੁਲਿਸ ਵਲੋਂ ਪਿਛਲੇ ਦਿਨੀ ਦਰਜ ਕੀਤੀ ਗਈ ਐੱਫ. ਆਈ. ਆਰ. ਤੋਂ ਬਾਅਦ ਗਿ੍ਫ਼ਤਾਰ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਇੰਟਰਨਲ ਆਡੀਟਰ ਅਤੇ ਐੱਸ. ਐੱਸ. ਕੋਹਲੀ ਐਂਡ ਐਸੋਸੀਏਟ ਦੇ ਸੰਚਾਲਕ ਸੀ. ਏ. ਸਤਿੰਦਰ ਸਿੰਘ ਕੋਹਲੀ ਦੀ ਅੱਜ ਇਕ ਸਥਾਨਕ ਅਦਾਲਤ ਵਲੋਂ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਵਲੋਂ ਗਠਿਤ 'ਸਿੱਟ' ਵਲੋਂ ਕੋਹਲੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਜਾਣਕਾਰੀ ਅਨੁਸਾਰ ਅੱਜ ਉਨ੍ਹਾਂ ਨੇ ਸਥਾਨਕ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਆਪਣੀ ਜ਼ਮਾਨਤ ਲਈ ਦਾਖਲ ਕੀਤੀ ਅਰਜੀ ਖਾਰਜ ਹੋ ਗਈ | ਜ਼ਿਕਰਯੋਗ ਹੈ 'ਸਿੱਟ' ਵਲੋਂ ਕੋਹਲੀ ਐਂਡ ਐਸੋਸੀਏਟ ਦੇ ਤਤਕਾਲੀ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਵਲੋਂ 6 ਪੰਜਾਬੀਆਂ ਸਮੇਤ 7 ਭਾਰਤੀ ਕੈਦੀ ਰਿਹਾਅ ਪੰਜਾਬੀ ਨੌਜਵਾਨ ਹੜ੍ਹਾਂ ਦੇ ਪਾਣੀ 'ਚ ਰੁੜ੍ਹ ਕੇ ਪਾਕਿਸਤਾਨ... ਅਗਲੀ ਖ਼ਬਰ ਮਜੀਠੀਆ ਦੀ ਜੇਲ੍ਹ 'ਚ ਸਖ਼ਤ ਨਿਗਰਾਨੀ ਦਾ ਮਾਮਲਾ ਅਦਾਲਤ ਨੇ ਏ.ਡੀ.ਜੀ.ਪੀ. ਜੇਲ੍ਹਾਂ ਤੋਂ ਮੰਗਿਆ ਹਲਫ਼ਨਾਮਾ
Ad Position 24