17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਾਕਿਸਤਾਨ ਵਲੋਂ 6 ਪੰਜਾਬੀਆਂ ਸਮੇਤ 7 ਭਾਰਤੀ ਕੈਦੀ ਰਿਹਾਅ ਪੰਜਾਬੀ ਨੌਜਵਾਨ ਹੜ੍ਹਾਂ ਦੇ ਪਾਣੀ 'ਚ ਰੁੜ੍ਹ ਕੇ ਪਾਕਿਸਤਾਨ ਚਲੇ ਗਏ ਸਨ <br/>

Ad Position 21
No active advertisement
ਅਜੀਤ ਡੈਸਕ 01-02-2026

ਅਟਾਰੀ ਸਰਹੱਦ, 31 ਜਨਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ 1947 ਦੀ ਦੇਸ਼ ਦੀਆਂ ਵੰਡਾਂ ਮੌਕੇ ਹੋਏ ਸਮਝੌਤਿਆਂ ਤਹਿਤ ਦੋਵੇਂ ਦੇਸ਼ਾਂ ਦੀ ਸਹਿਮਤੀ ਨਾਲ ਅੱਜ ਪਾਕਿਸਤਾਨ ਸਰਕਾਰ ਨੇ ਸੱਤ ਭਾਰਤੀ ਕੈਦੀਆਂ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਰਿਹਾਅ ਕਰਕੇ ਵਤਨ ਭੇਜ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਅਟਾਰੀ ਵਾਹਗਾ ਸਰਹੱਦ ਰਸਤੇ ਰਿਹਾਅ ਕੀਤੇ ਕੈਦੀਆਂ ਵਿਚ 6 ਭਾਰਤੀ ਪੰਜਾਬ ਦੇ ਕੈਦੀ ਹਨ, ਜੋ ਕੇਂਦਰੀ ਜੇਲ੍ਹ ਲਾਹੌਰ ਤੋਂ ਰਿਹਾਅ ਹੋ ਕੇ ਆਪਣੇ ਵਤਨ ਪੁੱਜੇ, ਲਾਹੌਰ ਕੇਂਦਰੀ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਵਤਨ ਭਾਰਤ ਆਉਣ ਵਾਲੇ ਵਿਚ ਚੰਦਰ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਹਰਵਿੰਦਰ ਸਿੰਘ ਵਿਸ਼ਾਲ, ਰਤਨਪਾਲ ਤੇ ਸੁਮੀਲ ਕੁਮਾਰ ਦੇ ਨਾਂਅ ਸ਼ਾਮਿਲ ਹਨ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਦੇ ਹੋਏ ਉਕਤ ਜੇਲ੍ਹ ਵਿਚ ਬੰਦ ਸਨ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ, ਚੰਦਰ ਸਿੰਘ, ਜੋਗਿੰਦਰ ਸਿੰਘ, ਵਿਸ਼ਾਲ, ਹਰਵਿੰਦਰ ਸਿੰਘ ਤੇ ਰਤਨਪਾਲ ਵਾਸੀ ਫਿਰੋਜ਼ਪੁਰ ਸੰਨ 2023 ਵਿਚ ਆਏ ਭਾਰੀ ਹੜ੍ਹਾਂ ਦੇ ਤੇਜ਼ ਪਾਣੀ ਦੇ ਵਹਾਅ ਕਾਰਨ ਭਾਰਤੀ ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਦੇ ਨਾਲ ਲੱਗਦੀ ਵੱਖ-ਵੱਖ ਇਲਾਕਿਆਂ ਦੀ ਸਰਹੱਦ ਰਾਹੀਂ ਭਾਰਤ ਤੋਂ ਪਾਕਿਸਤਾਨ ਕਸੂਰ ਵਾਲੇ ਪਾਸੇ ਰੁੜ ਕੇ ਚਲੇ ਜਾਣ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ | ਪਾਕਿਸਤਾਨ ਵਲੋਂ ਰਿਹਾਅ ਹੋ ਕੇ ਆਪਣੇ ਵਤਨ ਪਹੁੰਚੇ ਸੱਤਵੇਂ ਕੈਦੀ ਸੁਨੀਲ ਐਡੀ ਪੁੱਤਰ ਬੁਕਰਾਰਮ ਐਡੀ ਵਾਸੀ ਮੱਧ ਪ੍ਰਦੇਸ਼ ਜੋ ਕਿ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਦੱਸੀ ਜਾ ਰਹੀ, ਉਸ ਨੂੰ ਵੀ ਪਾਕਿਸਤਾਨ ਵਲੋਂ ਰਿਹਾਅ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ 'ਸਿੱਟ' ਵਲੋਂ ਸ਼ੋ੍ਰਮਣੀ ਕਮੇਟੀ ਮੈਂਬਰ ਭੌਰ ਸਮੇਤ 6 ਦੇ ਕਰੀਬ ਕਰਮਚਾਰੀਆਂ ਤੋਂ ਦੂਜੇ ਦਿਨ ਵੀ ਪੁੱਛਗਿੱਛ <br/>
Ad Position 24