27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਖੰਨਾ 'ਚ ਐਨ. ਆਰ. ਆਈ. ਬਜ਼ੁਰਗ ਔਰਤ ਦੀ ਹੱਤਿਆ

Ad Position 21
No active advertisement
ਅਜੀਤ ਡੈਸਕ 02-02-2026

ਖੰਨਾ, 1 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਨਵੀਂ ਆਬਾਦੀ ਇਲਾਕੇ 'ਚ ਲਿਬੜਾ ਬਿਲਡਿੰਗ ਦੇ ਨੇੜੇ ਇਕ ਬਜ਼ੁਰਗ ਐਨ.ਆਰ.ਆਈ. ਔਰਤ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਮਿ੍ਤਕਾ ਦੀ ਪਛਾਣ ਜਗਪਾਲ ਕੌਰ (81) ਪਤਨੀ ਸੁਰਜੀਤ ਸਿੰਘ ਵਜੋਂ ਹੋਈ ਹੈ | ਉਹ ਸੇਵਾ ਮੁਕਤ ਅਧਿਆਪਕਾ ਸੀ ਅਤੇ ਅਕਤੂਬਰ 2025 'ਚ ਕੈਨੇਡਾ ਤੋਂ ਭਾਰਤ ਆਈ ਸੀ, ਜਦੋਂਕਿ ਉਸ ਨੇ ਅਪ੍ਰੈਲ ਮਹੀਨੇ ਵਾਪਸ ਕੈਨੇਡਾ ਜਾਣਾ ਸੀ | ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਦੀ ਹੱਤਿਆ ਰਾਤ ਦੇ ਸਮੇਂ ਕੀਤੀ ਗਈ ਅਤੇ ਉਸ ਦੇ ਹੱਥ ਅਤੇ ਮੂੰਹ ਬੰਨੇ ਹੋਏ ਸਨ | ਐਸ. ਐਸ. ਪੀ. ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਟੀਮਾਂ ਤੇਜ਼ੀ ਨਾਲ ਕਾਰਵਾਈ ਕਰ ਰਹੀਆਂ ਹਨ | ਕੁੱਝ ਸ਼ੱਕੀ ਵਿਅਕਤੀ ਹਿਰਾਸਤ ਵਿਚ ਵੀ ਲਏ ਗਏ ਹਨ | ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਦੋਸ਼ੀ ਜਲਦ ਹੀ ਕਾਬੂ ਕਰ ਲਏ ਜਾਣਗੇ | ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਪੀ. ਪਵਨ ਚੌਧਰੀ, ਡੀ. ਐਸ. ਪੀ. ਵਿਨੋਦ ਕੁਮਾਰ, ਐਸ. ਐਚ. ਓ. ਸਿਟੀ-1 ਸੰਦੀਪ ਕੁਮਾਰ ਅਤੇ ਐਸ. ਐਚ. ਓ. ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਇਸ ਦੇ ਨਾਲ ਹੀ ਫੋਰੈਂਸਿਕ ਟੀਮਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ, ਜਿਨ੍ਹਾਂ ਵਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਕੈਨੇਡਾ 'ਚ ਕੋਰੀਅਰ ਰਾਹੀਂ ਭੇਜੀ ਜਾ ਰਹੀ 12 ਕਿੱਲੋ ਅਫੀਮ ਬਰਾਮਦ ਅਗਲੀ ਖ਼ਬਰ ਬਿਜਲੀ ਦੀਆਂ 'ਹਾਈਟੈਂਸ਼ਨ' ਤਾਰਾਂ ਦੀ ਲਪੇਟ 'ਚ ਆਉਣ ਕਾਰਨ ਟਰਾਲੇ ਨੂੰ ਲੱਗੀ ਅੱਗ-ਡਰਾਈਵਰ ਦੀ ਮੌਤ
Ad Position 24