27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਅਮਰੀਕਾ ਤੇ ਕੈਨੇਡਾ 'ਚ ਕੋਰੀਅਰ ਰਾਹੀਂ ਭੇਜੀ ਜਾ ਰਹੀ 12 ਕਿੱਲੋ ਅਫੀਮ ਬਰਾਮਦ

Ad Position 21
No active advertisement
ਅਜੀਤ ਡੈਸਕ 02-02-2026
ਲੁਧਿਆਣਾ, 1 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਡੀ.ਆਰ.ਆਈ. ਵਲੋਂ ਅਮਰੀਕਾ ਅਤੇ ਕੈਨੇਡਾ ਵਿਚ ਕੋਰੀਅਰ ਰਾਹੀਂ ਭੇਜੀ ਜਾ ਰਹੀ 12 ਕਿੱਲੋ ਅਫੀਮ ਬਰਾਮਦ ਕੀਤੀ ਹੈ | ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਅਫ਼ੀਮ ਦੀ ਉਕਤ ਖੇਪ ਨੂੰ 7 ਪਾਰਸਲਾਂ ਰਾਹੀਂ ਅਮਰੀਕਾ ਤੇ ਕੈਨੈਡਾ 'ਚ ਭੇਜਿਆ ਜਾ ਰਿਹਾ ਸੀ | ਅਧਿਕਾਰੀਆਂ ਵਲੋਂ ਸੂਚਨਾ ਮਿਲਣ 'ਤੇ ਇਕ ਕੋਰੀਅਰ ਦਫ਼ਤਰ ਵਿਚ ਛਾਪਾਮਾਰੀ ਕੀਤੀ ਗਈ ਅਤੇ ਇਨ੍ਹਾਂ ਪਾਰਸਲਾਂ ਨੂੰ ਜ਼ਬਤ ਕਰ ਲਿਆ ਗਿਆ, ਜਦੋਂ ਪਾਰਸਲ ਖੋਲੇ੍ਹ ਤਾਂ ਉਨ੍ਹਾਂ 'ਚੋਂ 12 ਕਿੱਲੋ 118 ਗ੍ਰਾਮ ਅਫੀਮ ਬਰਾਮਦ ਕੀਤੀ ਗਈ | ਅਧਿਕਾਰੀਆਂ ਅਨੁਸਾਰ ਪਾਰਸਲਾਂ ਉੱਪਰ ਖਾਣ ਦਾ ਸਾਮਾਨ ਅਤੇ ਬੱਚਿਆਂ ਦੇ ਡਾਈਪਰ ਲਿਖਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਅਫੀਮ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 60 ਲੱਖ 60 ਹਜ਼ਾਰ ਦੇ ਕਰੀਬ ਹੈ | ਅਧਿਕਾਰੀਆਂ ਵਲੋਂ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗਿ੍ਫਤਾਰੀ ਦੀ ਪੁਸ਼ਟੀ ਅਧਿਕਾਰੀਆਂ ਵਲੋਂ ਨਹੀਂ ਕੀਤੀ ਗਈ | ਅਧਿਕਾਰੀਆਂ ਵਲੋਂ ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਪਾਰਸਲ ਬੁੱਕ ਕਰਾਉਣ ਵਾਲਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਆਸਟੇ੍ਰਲੀਆ 'ਚ ਪੰਜਾਬ ਤੇ ਹਰਿਆਣੇ ਦੇ ਦੋ ਨੌਜਵਾਨਾਂ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਅਗਲੀ ਖ਼ਬਰ ਖੰਨਾ 'ਚ ਐਨ. ਆਰ. ਆਈ. ਬਜ਼ੁਰਗ ਔਰਤ ਦੀ ਹੱਤਿਆ
Ad Position 24