27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

11 ਮਹੀਨੇ ਪਹਿਲਾਂ ਵਿਆਹੇ ਪਤੀ-ਪਤਨੀ ਦੀ ਭੇਦ ਭਰੇ ਹਾਲਾਤ 'ਚ ਮੌਤ

Ad Position 21
No active advertisement
ਅਜੀਤ ਡੈਸਕ 02-02-2026

ਤਲਵੰਡੀ ਸਾਬੋ, 1 ਫਰਵਰੀ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਨਗਰ ਦੇ ਇਕ ਮੁਹੱਲੇ 'ਚ ਬੀਤੀ ਦੇਰ ਰਾਤ ਇਕ ਪਤੀ-ਪਤਨੀ ਦੀ ਭੇਦ ਭਰੇ ਕਾਰਨਾਂ ਕਰਕੇ ਸਿਹਤ ਵਿਗੜ ਜਾਣ ਉਪਰੰਤ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਨਗਰ ਦੇ ਮਹਿਰਮੀਆਂ ਭਾਈਚਾਰੇ ਨਾਲ ਸੰਬੰਧ ਰੱਖਦੇ ਰਮਨਦੀਪ ਸਿੰਘ (31) ਅਤੇ ਉਸ ਦੀ ਪਤਨੀ ਮਨਜੋਤ ਕੌਰ ਦੀ ਬੀਤੀ ਦੇਰ ਰਾਤ ਸਿਹਤ ਵਿਗੜ ਗਈ, ਜਦੋਂ ਦੋਵਾਂ ਨੂੰ ਉਲਟੀਆਂ ਲੱਗ ਗਈਆਂ | ਦੋਵਾਂ ਨੂੰ ਤੁਰੰਤ ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜ਼ਨਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਮਨਜੋਤ ਕੌਰ ਨੂੰ ਮਿ੍ਤਕ ਐਲਾਨ ਦਿੱਤਾ, ਜਦੋਂਕਿ ਕੁਝ ਸਮੇਂ ਬਾਅਦ ਹੀ ਜ਼ੇਰੇ ਇਲਾਜ ਰਮਨਦੀਪ ਸਿੰਘ ਦੀ ਵੀ ਮੌਤ ਹੋ ਗਈ | ਪਤਾ ਲੱਗਾ ਹੈ ਕਿ ਉਕਤ ਦੋਵਾਂ ਦਾ ਕਰੀਬ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ | ਤਲਵੰਡੀ ਸਾਬੋ ਪੁਲਿਸ ਦੀ ਇਕ ਟੀਮ ਨੇ ਸਿਵਲ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਸੀ | ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਦੋਵਾਂ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਕਰਕੇ ਦੋਵਾਂ ਦੀ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਗੈਲਰੀ 'ਚ ਸਥਾਪਿਤ ਕੀਤਾ ਗਿਆ ਹਰੀ ਸਿੰਘ ਨਲਵਾ ਦਾ ਬੁੱਤ ਅਗਲੀ ਖ਼ਬਰ ਆਸਟੇ੍ਰਲੀਆ 'ਚ ਪੰਜਾਬ ਤੇ ਹਰਿਆਣੇ ਦੇ ਦੋ ਨੌਜਵਾਨਾਂ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ
Ad Position 24