ਚੰਡੀਗੜ੍ਹ, 3 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਪੰਜਾਬ ਸ਼ਹਿਰੀ ਯੋਜਨਾਬੰਦੀ ਵਿਕਾਸ ਅਥਾਰਟੀ ਦੇ ਐਕਸੀਅਨ ਮਨਦੀਪ ਸਿੰਘ ਲਾਚੋਵਾਲ ਨੂੰ ਨਿਗਰਾਨ ਇੰਜੀਨੀਅਰ ਵਜੋਂ ਪਦ ਉੱਨਤ ਕੀਤਾ ਗਿਆ ਹੈ। ਉਹ ਅਗਸਤ 2018 ਤੋਂ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵਿਚ ਮੰਡਲ ਇੰਜੀਨੀਅਰ ਬਾਗ਼ਬਾਨੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ 2012 ਤੋਂ 2021 ਤੱਕ ਲਗਾਤਾਰ ਸਰਬਸੰਮਤੀ ਨਾਲ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੀ ਰਹੇ ਹਨ। ਉਨ੍ਹਾਂ ਨੂੰ ਮੁਹਾਲੀ ਸ਼ਹਿਰ, ਨਿਊ ਚੰਡੀਗੜ੍ਹ ਦੇ ਸੁੰਦਰੀਕਰਨ ਅਤੇ ਵਿਸ਼ੇਸ਼ ਤੌਰ 'ਤੇ ਏਅਰਪੋਰਟ ਰੋਡ ਲਈ ਨਿਭਾਈਆਂ ਸੇਵਾਵਾਂ ਲਈ ਪ੍ਰਸਿੱਧੀ ਪ੍ਰਾਪਤ ਹੈ।
ਮਨਦੀਪ ਸਿੰਘ ਲਾਚੋਵਾਲ ਨਿਗਰਾਨ ਇੰਜੀਨੀਅਰ ਵਜੋਂ ਪਦ ਉੱਨਤ
ਅਜੀਤ ਡੈਸਕ
04-02-2026