ਲੁਧਿਆਣਾ, 20 ਫਰਵਰੀ (ਜਤਿੰਦਰ ਭੰਬੀ)-ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਤਕਨਾਲੋਜੀ ਵਿਚ ਭਾਰਤ ਦੀ ਪ੍ਰਮੁੱਖ ਪ੍ਰਦਰਸ਼ਨੀ ਮੈਕ ਆਟੋ ਐਕਸਪੋ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਏਵਨ ਸਾਈਕਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਪਦਮਸ੍ਰੀ ਓਾਕਾਰ ਸਿੰਘ ਪਾਹਵਾ ਵਲੋਂ ਕੀਤਾ ਗਿਆ | ਇਸ ਮੌਕੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਆਲ ਇੰਡੀਆ ਮਸ਼ੀਨ ਟੂਲਸ ਮੈਨੂਫੈਕਚਰਸ ਐਸੋਸੀਏਸ਼ਨ ਦੇ ਪ੍ਰਧਾਨ ਤਰਲੋਚਨ ਸਿੰਘ, ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅÏਰਗਨਾਈਜੇਸ਼ਨਜ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਯੂਨਾਈਟਿਡ ਸਾਈਕਲਸ ਐਂਡ ਪਾਰਟਸ ਮੈਨੂਫੈਕਚਰਸ ਐਸੋਸੀਏਸ਼ਨ ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ, ਯੂਨਾਈਟਿਡ ਫੈਡਰੇਸ਼ਨ ਆਫ਼ ਇੰਡਸਟਰੀਜ਼ ਐਂਡ ਟਰੇਡਰਸ ਦੇ ਪ੍ਰਧਾਨ ਨਰਿੰਦਰ ਸੱਗੂ, ਵਿਸ਼ਵਕਰਮਾ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਵਿਸ਼ਵਕਰਮਾ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪ੍ਰਮੁੱਖ ਉਦਯੋਗਪਤੀ ਜਤਿੰਦਰ ਮਿੱਤਲ ਵੀ ਸ਼ਾਮਿਲ ਰਹੇ, ਜਿਨ੍ਹਾਂ ਨੇ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਵਿਚ ਉਦਯੋਗਿਕ ਅਤੇ ਸੰਸਥਾਗਤ ਸਮਰਥਨ ਪ੍ਰਗਟਾਇਆ | ਪ੍ਰਦਰਸ਼ਨੀ ਦੇ ਪਹਿਲੇ ਦਿਨ ਮਸ਼ੀਨ ਟੂਲਜ਼, ਪਿ੍ਸੀਜ਼ਨ ਕੌਮਪੋਨੈਂਟਸ, ਉਦਯੋਗਿਕ ਉਪਕਰਨ ਅਤੇ ਆਟੋਮੇਸ਼ਨ ਸਿਸਟਮਾਂ ਨਾਲ ਜੁੜੇ ਨਿਰਮਾਤਾਵਾਂ ਅਤੇ ਸਪਲਾਇਰਾਂ ਦੀ ਭਰਪੂਰ ਭਾਗੀਦਾਰੀ ਰਹੀ | ਪ੍ਰਦਰਸ਼ਨੀ ਵਿਚ ਸੀ.ਐਨ.ਸੀ. ਟਰੇਨਿੰਗ ਸੈਂਟਰ, ਵਰਟੀਕਲ ਅਤੇ ਹੋਰਿਜ਼ੋਂਟਲ ਮਸ਼ੀਨਿੰਗ ਸੈਂਟਰ, ਵੀ.ਐਮ.ਸੀ. ਮਸ਼ੀਨਾਂ, ਮਲਟੀ-ਐਕਸਿਸ ਮਸ਼ੀਨਿੰਗ ਸਿਸਟਮ, ਡਿ੍ਲਿੰਗ ਅਤੇ ਟੈਪਿੰਗ ਮਸ਼ੀਨਾਂ, ਲੇਜ਼ਰ ਅਤੇ ਪਲਾਜ਼ਮਾ ਕਟਿੰਗ ਸਿਸਟਮ, ਸ਼ੀਟ ਮੈਟਲ ਪ੍ਰੋਸੈਸਿੰਗ ਉਪਕਰਨ, ਪਾਵਰ ਪੈੱ੍ਰਸ, ਫੋਰਜਿੰਗ ਮਸ਼ੀਨਾਂ, ਰੋਬੋਟਿਕ ਆਰਮ, ਆਟੋਮੇਟਡ ਅਸੈਂਬਲੀ ਸਿਸਟਮ, ਵੈਲਡਿੰਗ ਆਟੋਮੇਸ਼ਨ ਸੋਲੂਸ਼ਨਸ, ਸਰਫੇਸ ਗ੍ਰਾਈਾਡਿੰਗ ਅਤੇ ਮਿਲਿੰਗ ਮਸ਼ੀਨਾਂ, ਗੀਅਰ ਹੌਬਿੰਗ ਮਸ਼ੀਨਾਂ, ਹਾਈਡਰੌਲਿਕ ਅਤੇ ਨਿਊਮੈਟਿਕ ਸਿਸਟਮਾਂ ਦੇ ਨਾਲ-ਨਾਲ ਪਿ੍ਸੀਜ਼ਨ ਟੈਸਟਿੰਗ, ਮਾਪ ਅਤੇ ਇੰਸਪੈਕਸ਼ਨ ਉਪਕਰਨ ਸ਼ਾਮਿਲ ਸਨ | ਇਸ ਦੌਰਾਨ ਲਾਈਵ ਡੈਮੋਨਸਟਰੈਸ਼ਨਾਂ ਨੇ ਰੀਅਲ-ਟਾਈਮ ਮਸ਼ੀਨਿੰਗ ਅਤੇ ਡਿਜੀਟਲ ਮੋਨਿਟਰਿੰਗ ਤਕਨਾਲੋਜੀ ਨੂੰ ਦਰਸਾਇਆ, ਜਿਸ ਨੇ ਤਕਨੀਕੀ ਮਾਹਿਰਾਂ ਅਤੇ ਵਪਾਰਕ ਪ੍ਰਤੀਨਿਧੀਆਂ ਦਾ ਖੂਬ ਧਿਆਨ ਖਿੱਚਿਆ | ਉਡਾਨ ਮੀਡੀਆ ਅਤੇ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਐਮ.ਡੀ. ਜੀ.ਐਸ. ਢਿੱਲੋਂ ਨੇ ਦੱਸਿਆ ਕਿ ਪ੍ਰਦਰਸ਼ਨੀ ਦੇ ਪਹਿਲੇ ਦਿਨ ਕਾਰੋਬਾਰੀਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ | ਖਾਸ ਤੌਰ 'ਤੇ ਨਵੀਆਂ ਤਕਨੀਕਾਂ ਅਤੇ ਸਾਕਾਰਾਤਮਕ ਵਪਾਰਕ ਚਰਚਾਵਾਂ ਨਾਲ ਮੈਕ ਆਟੋ ਐਕਸਪੋ 2026 ਦੀ ਬਹੁਤ ਹੀ ਉਤਸ਼ਾਹਜਨਕ ਸ਼ੁਰੂਆਤ ਹੋਈ, ਜਿਸ ਨਾਲ ਲੁਧਿਆਣਾ ਦੀ ਪਛਾਣ ਭਾਰਤ ਵਿਚ ਇੰਜੀਨੀਅਰਿੰਗ, ਮਸ਼ੀਨ ਟੂਲਜ਼ ਅਤੇ ਉਦਯੋਗਿਕ ਆਟੋਮੇਸ਼ਨ ਤਕਨਾਲੋਜੀ ਦੇ ਅਗੇਤੂ ਕੇਂਦਰ ਵਜੋਂ ਹੋਰ ਮਜ਼ਬੂਤ ਹੋਈ ਹੈ |