21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ 'ਤੇ ਪਾਬੰਦੀ 23 ਮਾਰਚ ਤੱਕ ਵਧਾਈ

Ad Position 21
No active advertisement
ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ 'ਚ ਬਣੀ ਤਣਾਅ ਵਾਲੀ ਸਥਿਤੀ 'ਚ ਕੋਈ ਸੁਧਾਰ ਨਾ ਹੋਣ ਕਰਕੇ ਪਾਕਿਸਤਾਨ ਏਅਰਪੋਰਟ ਅਥਾਰਿਟੀ (ਪੀ. ਏ. ਏ.) ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ 'ਤੇ ਪਾਬੰਦੀ 23 ਮਾਰਚ 2026 ਤੱਕ ਵਧਾਉਣ ਵਾਲੇ ਹਵਾਈ ਕਰਮਚਾਰੀਆਂ ਨੂੰ ਨੋਟਿਸ (ਨੋਟਮ) ਜਾਰੀ ਕੀਤਾ ਹੈ | ਭਾਰਤੀ ਜਹਾਜ਼ਾਂ ਲਈ ਨਵੀਂ ਪਾਬੰਦੀ ਪਿਛਲੀ ਮਿਆਦ ਪੁੱਗਣ ਤੋਂ ਦੋ ਦਿਨ ਪਹਿਲਾਂ ਸੂਚਿਤ ਕੀਤੀ ਗਈ ਹੈ | ਦੱਸਣਯੋਗ ਹੈ ਕਿ ਪਾਕਿ ਨੇ ਪਹਿਲਾਂ 23 ਅਪ੍ਰੈਲ 2025 ਤੋਂ ਇਕ ਮਹੀਨੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਸਮਾਂ-ਹੱਦ ਹਰ ਮਹੀਨੇ ਵਧਾਈ ਜਾ ਰਹੀ ਹੈ | ਪਾਕਿ ਏਵੀਏਸ਼ਨ ਡਿਵੀਜ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ ਇਸ ਪਾਬੰਦੀ ਦਾ ਉਦੇਸ਼ ਪਾਕਿ ਦੇ ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਾਬੰਦੀ ਸਿਰਫ਼ ਭਾਰਤੀ ਜਹਾਜ਼ਾਂ 'ਤੇ ਲਾਗੂ ਹੋਵੇਗੀ, ਜਦੋਂਕਿ ਪਾਕਿ ਦਾ ਹਵਾਈ ਖੇਤਰ ਹੋਰ ਸਾਰੀਆਂ ਕੌਮਾਂਤਰੀ ਉਡਾਣਾਂ ਲਈ ਖੁੱਲ੍ਹਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਸਮੂਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਮਿਡ-ਡੇ ਮੀਲ ਵਰਕਰਾਂ... ਅਗਲੀ ਖ਼ਬਰ ਮੈਕ ਆਟੋ ਐਕਸਪੋ-2026 ਦੀ ਸ਼ਾਨਦਾਰ ਸ਼ੁਰੂਆਤ, ਪਾਹਵਾ ਨੇ ਕੀਤਾ ਉਦਘਾਟਨ ਆਧੁਨਿਕ ਮਸ਼ੀਨਰੀ ਟੂਲਜ਼ ਤੇ ਆਟੋਮੇਸ਼ਨ ਤਕਨਾਲ...
Ad Position 24