17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਏ.ਆਈ. ਸੰਮੇਲਨ ਦੀ ਸ਼ਸ਼ੀ ਥਰੂਰ ਵਲੋਂ ਸ਼ਲਾਘਾ <br/>

Ad Position 21
No active advertisement
ਅਜੀਤ ਡੈਸਕ 21-02-2026
ਨਵੀਂ ਦਿੱਲੀ, 20 ਫਰਵਰੀ (ਪੀ. ਟੀ. ਆਈ.)-ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ 'ਇੰਡੀਆ ਏ.ਆਈ. ਇਮਪੈਕਟ ਸਮਿਟ 2026' ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ | ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਗਲੋਬਲ ਕਾਨਫ਼ਰੰਸ ਦੀ ਪ੍ਰਸ਼ੰਸਾ ਕੀਤੀ ਜਦਕਿ ਕੁਝ ਤਕਨੀਕੀ ਖਾਮੀਆਂ ਨੂੰ ਆਮ ਦੱਸਿਆ ਹੈ | ਥਰੂਰ ਦਾ ਇਹ ਬਿਆਨ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵਲੋਂ ਇਸ ਸੰਮੇਲਨ ਨੂੰ 'ਅਰਾਜਕ ਪੀ.ਆਰ ਤਮਾਸ਼ਾ' ਕਹਿਣ ਤੋਂ ਬਾਅਦ ਆਇਆ ਹੈ |ੰ ਇਹ ਸੰਮੇਲਨ ਗਲਗੋਟੀਆਸ ਯੂਨੀਵਰਸਿਟੀ ਨਾਲ ਸੰਬੰਧਿਤ ਵਿਵਾਦ ਕਾਰਨ ਸੁਰਖੀਆਂ ਵਿਚ ਰਿਹਾ ਹੈ, ਜਿੱਥੇ ਵਿਦੇਸ਼ੀ ਤਕਨਾਲੋਜੀ ਨੂੰ ਕਥਿਤ ਤੌਰ 'ਤੇ ਸਵਦੇਸ਼ੀ ਵਜੋਂ ਪੇਸ਼ ਕੀਤਾ ਗਿਆ ਸੀ | ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਦਿੱਲੀ ਵਿਚ ਇਕ ਸਮਾਗਮ ਦੌਰਾਨ ਏ.ਆਈ ਸੰਮੇਲਨ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ | ਉਨ੍ਹਾਂ ਕਿਹਾ ਕਿ ਸੰਮੇਲਨ ਦੇ ਸ਼ੁਰੂਆਤੀ ਦਿਨ ਪ੍ਰਭਾਵਸ਼ਾਲੀ ਰਹੇ ਹਨ | ਥਰੂਰ ਅਨੁਸਾਰ ਕਿਸੇ ਵੀ ਵੱਡੇ ਵਿਸ਼ਵ ਪੱਧਰੀ ਸਮਾਗਮ ਵਿਚ ਛੋਟੀਆਂ-ਮੋਟੀਆਂ ਗਲਤੀਆਂ ਕੁਦਰਤੀ ਹਨ ਅਤੇ ਇਨ੍ਹਾਂ ਨੂੰ ਪੂਰੇ ਸਮਾਗਮ ਦੀ ਅਸਫਲਤਾ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ | ਉਨ੍ਹਾਂ ਨੇ ਖਾਸ ਤੌਰ 'ਤੇ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਗਲੋਬਲ ਨੇਤਾਵਾਂ ਦੀ ਮÏਜੂਦਗੀ ਨੂੰ ਉਜਾਗਰ ਕੀਤਾ | ਥਰੂਰ ਨੇ ਕਿਹਾ ਕਿ ਉਨ੍ਹਾਂ ਦੀ ਮÏਜੂਦਗੀ ਏ.ਆਈ. ਵਿਕਾਸ ਵਿਚ ਇਕ ਨਵੀਂ ਏਕੀਕ੍ਰਿਤ ਦੁਨੀਆ ਬਣਾਉਣ ਲਈ ਵਚਨਬੱਧਤਾ ਦਾ ਸੰਦੇਸ਼ ਦਿੰਦੀ ਹੈ, ਜਿੱਥੇ ਸਮਾਜ 'ਤੇ ਪ੍ਰਭਾਵ ਮੁੱਖ ਸਿਧਾਂਤ ਹੈ¢

Ad Position 22
No active advertisement
ਪਿਛਲੀ ਖ਼ਬਰ ਨਵੇਂ ਵਿੱਤੀ ਵਰੇ੍ਹ 'ਚ 12,550 ਕਰੋੜ ਦਾ ਹੋਵੇਗਾ ਸ਼ਰਾਬ ਦਾ ਕਾਰੋਬਾਰ ਅਗਲੇ ਹਫ਼ਤੇ 2026-27 ਦੀ ਨਵੀਂ ਸ਼ਰਾਬ ਨੀਤੀ ਦ... ਅਗਲੀ ਖ਼ਬਰ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਮੁੜ ਚੁੱਕੇ ਸਵਾਲ <br/>
Ad Position 24