17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਵੇਂ ਵਿੱਤੀ ਵਰੇ੍ਹ 'ਚ 12,550 ਕਰੋੜ ਦਾ ਹੋਵੇਗਾ ਸ਼ਰਾਬ ਦਾ ਕਾਰੋਬਾਰ ਅਗਲੇ ਹਫ਼ਤੇ 2026-27 ਦੀ ਨਵੀਂ ਸ਼ਰਾਬ ਨੀਤੀ ਦਾ ਕੀਤਾ ਜਾਵੇਗਾ ਐਲਾਨ <br/>

Ad Position 21
No active advertisement
ਅਜੀਤ ਡੈਸਕ 21-02-2026
ਸ਼ਿਵ ਸ਼ਰਮਾ

ਜਲੰਧਰ, 20 ਫਰਵਰੀ-ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਤਾਂ ਇਸ ਤੋਂ ਪਹਿਲਾਂ ਹੀ ਸੂਬੇ ਦੀ 2026-27 ਵਿੱਤੀ ਵਰੇ੍ਹ ਦੀ ਨਵੀਂ ਸ਼ਰਾਬ ਨੀਤੀ ਦਾ ਐਲਾਨ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਇਸ ਨੀਤੀ ਵਿਚ ਮੌਜੂਦਾ ਠੇਕੇਦਾਰਾਂ ਦੇ ਸ਼ਰਾਬ ਦੇ ਲਾਇਸੈਂਸਾਂ ਤੋਂ ਮਾਲੀਏ ਵਿਚ ਵਾਧਾ ਮੰਗ ਕੇ ਉਨ੍ਹਾਂ ਨੂੰ ਨਵਿਆਉਣ ਦਾ ਕੰਮ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਗਰੁੱਪ ਦੇ ਸ਼ਰਾਬ ਲਾਇਸੈਂਸ 'ਰੀਨਿਊ' ਨਹੀਂ ਹੁੰਦੇ ਤਾਂ ਉਹ ਕੰਮ ਟੈਂਡਰ ਰਾਹੀਂ ਵੇਚਿਆ ਜਾਵੇਗਾ, ਜਿਸ ਤਰ੍ਹਾਂ ਨਾਲ ਆਬਕਾਰੀ ਵਿਭਾਗ ਪਹਿਲਾਂ ਵੀ ਟੈਂਡਰ ਰਾਹੀਂ ਕਈ ਸ਼ਰਾਬ ਦੇ ਗਰੁੱਪ ਵੇਚਣ ਵਿਚ ਸਫ਼ਲ ਰਿਹਾ ਹੈ | ਨਵੀਂ ਸ਼ਰਾਬ ਨੀਤੀ ਵਿਚ ਵਿੱਤੀ ਵਰੇ੍ਹ ਦਾ ਕੰਮ 12,550 ਕਰੋੜ ਦਾ ਹੋਵੇਗਾ ਅਤੇ ਇਸ ਵਿੱਤੀ ਵਰੇ੍ਹ ਦੇ ਮਾਲੀਏ ਵਿਚ ਖਰਚਿਆਂ ਸਮੇਤ 15 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ | ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਨਵੀਂ ਸ਼ਰਾਬ ਨੀਤੀ ਦੀ ਤਿਆਰੀ ਲਈ ਨਾ ਸਿਰਫ਼ ਸੂਬੇ ਦੇ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਸੁਝਾਅ ਲਏ ਹਨ, ਸਗੋਂ ਦੂਜੇ ਰਾਜਾਂ ਦੀਆਂ ਸ਼ਰਾਬ ਨੀਤੀਆਂ 'ਤੇ ਮੰਥਨ ਵੀ ਕੀਤਾ ਹੈ ਤਾਂ ਜੋ ਆਬਕਾਰੀ ਵਿਭਾਗ ਨੰੂ ਜ਼ਿਆਦਾ ਤੋਂ ਜ਼ਿਆਦਾ ਮਾਲੀਆ ਪ੍ਰਾਪਤ ਹੋ ਸਕੇ | ਦੱਸਿਆ ਜਾਂਦਾ ਹੈ ਕਿ ਅੰਗਰੇਜ਼ੀ ਸ਼ਰਾਬ ਦਾ ਕੋਟਾ ਖੁੱਲ੍ਹਾ ਰਹੇਗਾ | ਚਾਹੇ ਆਬਕਾਰੀ ਵਿਭਾਗ ਵਲੋਂ ਕੁਝ ਸਮਾਂ ਪਹਿਲਾਂ ਸ਼ਰਾਬ ਦੀ ਪੇਟੀਆਂ ਨੂੰ ਬਾਹਰ ਵੇਚਣ ਦੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਖੁੱਲੇ੍ਹ ਕੋਟੇ ਵਿਚ ਸ਼ਰਤਾਂ ਲਗਾ ਦਿੱਤੀਆਂ ਸਨ ਕਿ ਹਰ ਸਰਕਲ ਨੂੰ ਮਹੀਨੇ ਦੀਆਂ ਤੈਅ ਸ਼ਰਾਬ ਦੀਆਂ ਪੇਟੀਆਂ ਮਿਲਣਗੀਆਂ ਪਰ ਦੱਸਿਆ ਜਾਂਦਾ ਹੈ ਕਿ ਨਵੀਂ ਸ਼ਰਾਬ ਨੀਤੀ ਵਿਚ ਅੰਗਰੇਜ਼ੀ ਸ਼ਰਾਬ ਦਾ ਕੋਟਾ ਖੁੱਲ੍ਹਾ ਰਹੇਗਾ ਪਰ ਖੁੱਲੇ੍ਹ ਕੋਟੇ ਦੇ ਤਹਿਤ ਸ਼ਰਾਬ ਚੁੱਕਣ ਵਾਲੇ ਠੇਕੇਦਾਰ ਨੂੰ ਇਸ ਦੀ ਖਪਤ ਬਾਰੇ ਵੀ ਸਾਰੀ ਜਾਣਕਾਰੀ ਦੇਣੀ ਪਵੇਗੀ ਤਾਂ ਜੋ ਇਸ ਖੁੱਲੇ੍ਹ ਕੋਟੇ ਦੇ ਤਹਿਤ ਲਈ ਜਾਂਦੀ ਸ਼ਰਾਬ ਦੀ ਦੁਰਵਰਤੋਂ ਨਾ ਹੋ ਸਕੇ | ਦੇਸੀ ਸ਼ਰਾਬ ਦਾ ਕੋਟਾ ਤੈਅ ਕੀਤਾ ਗਿਆ ਹੈ | ਇਸ ਦਾ ਕਾਰੋਬਾਰੀਆਂ ਨੂੰ 15 ਫ਼ੀਸਦੀ ਦੇ ਕਰੀਬ ਵਾਧੂ ਕੋਟਾ ਦਿੱਤਾ ਜਾਵੇਗਾ | ਆਬਕਾਰੀ ਵਿਭਾਗ ਵਲੋਂ ਤਾਂ ਨਾਜਾਇਜ਼ ਸ਼ਰਾਬ ਦੀ ਵਰਤੋਂ ਨੂੰ ਸਖ਼ਤੀ ਨਾਲ ਰੋਕਣ ਲਈ ਸ਼ਰਾਬ ਦੇ ਖੁੱਲੇ੍ਹ ਕੋਟੇ ਦੇ ਤਹਿਤ ਨਿਯਮ ਰੱਖੇ ਗਏ ਸਨ | ਪਿਛਲੇ ਸਾਲ ਵਿਚ ਕਈ ਕਾਰੋਬਾਰੀਆਂ ਦੇ ਠੇਕਿਆਂ ਨੂੰ ਇਸ ਕਰਕੇ ਬੰਦ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਪੇਟੀਆਂ ਦੀ ਸ਼ਰਾਬ ਵੇਚੀ ਸੀ ਤਾਂ ਇਸ ਸ਼ਰਾਬ ਦੇ ਕੋਟੇ ਦੀ ਦੁਰਵਰਤੋਂ ਕੀਤੀ ਗਈ ਸੀ | ਇਸ ਦੇ ਤਹਿਤ ਹਰ ਗਰੁੱਪ ਨੂੰ ਪਿਛਲੇ ਵਿੱਤੀ ਵਰੇ੍ਹ ਵਾਂਗ ਸ਼ਰਾਬ ਦੇ ਹੋਰ ਤੈਅ ਗਿਣਤੀ ਵਿਚ ਸਬ ਠੇਕੇ ਖੋਲ੍ਹਣ ਦੀ ਵੀ ਸਹੂਲਤ ਦਿੱਤੀ ਜਾਵੇਗੀ | ਪਿਛਲੇ ਸਾਲ ਵਾਂਗ ਇਸ ਵਿੱਤੀ ਵਰੇ੍ਹ ਵਿਚ ਵੀ ਸ਼ਰਾਬ ਦਾ ਜ਼ਿਆਦਾ ਤੋਂ ਜ਼ਿਆਦਾ ਰਕਮ 40 ਕਰੋੜ ਦਾ ਸ਼ਰਾਬ ਦਾ ਗਰੁੱਪ ਰਹੇਗਾ | ਸ਼ਰਾਬ ਨੀਤੀ ਬਾਰੇ ਆਬਕਾਰੀ ਵਿਭਾਗ ਦੇ ਕਈ ਠੇਕੇਦਾਰਾਂ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਸਨ, ਜਿਨ੍ਹਾਂ ਵਿਚ ਕਈ ਠੇਕੇਦਾਰਾਂ ਵਲੋਂ ਗਰੁੱਪਾਂ ਨੂੰ ਛੋਟੇ ਕਰਨ ਦੀ ਮੰਗ ਰੱਖੀ ਗਈ ਸੀ ਤਾਂ ਜੋ ਛੋਟੇ ਕਾਰੋਬਾਰੀ ਵੀ ਕੰਮ ਲੈ ਸਕਣ ਪਰ ਦੱਸਿਆ ਜਾਂਦਾ ਹੈ ਕਿ ਸ਼ਰਾਬ ਨੀਤੀ ਵਿਚ ਵੱਡੇ ਗਰੁੱਪ ਹੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਵੱਡੇ ਗਰੁੱਪਾਂ ਤੋਂ ਆਬਕਾਰੀ ਵਿਭਾਗ ਨੂੰ ਤੈਅ ਮਾਲੀਆ ਪ੍ਰਾਪਤ ਹੋ ਜਾਂਦਾ ਹੈ | ਪਿਛਲੇ ਕੁਝ ਸਾਲਾਂ ਤੋਂ ਸਰਕਾਰ ਨੇ ਡਿਫਾਲਟਰ ਤੋਂ ਕਰੋੜਾਂ ਰੁਪਏ ਦੀ ਰਕਮ ਵੀ ਵਸੂਲ ਕਰਨੀ ਹੈ, ਜਿਨ੍ਹਾਂ ਵਲੋਂ ਸ਼ਰਾਬ ਦਾ ਕਾਰੋਬਾਰ ਹਾਸਲ ਕੀਤਾ ਗਿਆ ਸੀ | ਆਬਕਾਰੀ ਵਿਭਾਗ ਕਈ ਡਿਫਾਲਟਰਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰ ਚੁੱਕਾ ਹੈ | ਸੂਬੇ ਵਿਚ ਕਰੀਬ 207 ਸ਼ਰਾਬ ਦੇ ਗਰੁੱਪ ਹਨ ਅਤੇ ਕਰੀਬ 6374 ਸ਼ਰਾਬ ਦੇ ਠੇਕੇ ਹਨ | ਨਵੀਂ ਸ਼ਰਾਬ ਨੀਤੀ ਵਿਚ ਜੇਕਰ ਗਰੁੱਪ ਨੂੰ ਸਬ ਠੇਕੇ ਖੋਲ੍ਹਣ ਦੀ ਮਨਜ਼ੂਰੀ ਮਿਲਦੀ ਹੈ ਤਾਂ ਠੇਕਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ ਪਰ ਆਬਕਾਰੀ ਵਿਭਾਗ ਨੂੰ ਇਸ ਬਾਰੇ ਮੁਹੱਲਿਆਂ ਜਾਂ ਰਿਹਾਇਸ਼ੀ ਇਲਾਕਿਆਂ ਵਿਚ ਸ਼ਰਾਬ ਠੇਕੇ ਖੋਲ੍ਹਣ ਤੋਂ ਬਚਣਾ ਹੋਵੇਗਾ, ਕਿਉਂਕਿ ਪਿਛਲੇ ਸਾਲ ਕਈ ਮੁਹੱਲਿਆਂ ਵਿਚ ਨਵੇਂ ਠੇਕੇ ਖੋਲ੍ਹਣ ਦਾ ਵਿਰੋਧ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੀ ਸ਼ਰਤ ਨੇ 2011 ਤੋਂ ਪਹਿਲਾਂ ਭਰਤੀ ਹੋਏ ਕਰੀਬ 50 ਹਜ਼ਾਰ ਅਧਿਆਪਕਾਂ ਦੀ ਚਿੰਤਾ... ਅਗਲੀ ਖ਼ਬਰ ਏ.ਆਈ. ਸੰਮੇਲਨ ਦੀ ਸ਼ਸ਼ੀ ਥਰੂਰ ਵਲੋਂ ਸ਼ਲਾਘਾ <br/>
Ad Position 24