01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

'ਸਾਡਾ ਪੰਜਾਬ' ਕਿਤਾਬ ਕੈਨੇਡਾ ਵਸਦੇ ਪੰਜਾਬੀਆਂ ਨੂੰ ਪੰਜਾਬ ਨਾਲ ਜੋੜੇਗੀ-ਕੈਨੇਡੀਅਨ ਸੰਸਦ ਮੈਂਬਰ <br/>

Ad Position 21
No active advertisement
ਅਜੀਤ ਡੈਸਕ 22-02-2026
ਐੱਸ. ਏ. ਐੱਸ. ਨਗਰ, 21 ਫਰਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਫੇਰੀ 'ਤੇ ਆਏ ਪੰਜਾਬੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਜਸਰਾਜ ਸਿੰਘ ਹੱਲਣ ਅਤੇ ਅਮਨਪ੍ਰੀਤ ਸਿੰਘ ਗਿੱਲ ਵਲੋਂ ਮੁਹਾਲੀ ਵਿਖੇ ਮੁਨੀਸ਼ ਜਿੰਦਲ ਦੀ ਲਿਖੀ ਹੋਈ ਕਿਤਾਬ 'ਸਾਡਾ ਪੰਜਾਬ' ਦੇ ਨਵੇਂ ਐਡੀਸ਼ਨ ਨੂੰ ਜਾਰੀ ਕੀਤਾ ਗਿਆ | ਇਸ ਮੌਕੇ ਲੇਖਕ ਮੁਨੀਸ਼ ਜਿੰਦਲ ਨੇ ਕੈਨੇਡੀਅਨ ਸੰਸਦ ਮੈਂਬਰਾਂ ਦਾ ਭਰਵਾਂ ਸਵਾਗਤ ਕਰਦਿਆਂ ਦੱਸਿਆ ਕਿ ਇਸ ਕਿਤਾਬ ਦੇ ਹੁਣ ਤੱਕ 11 ਐਡੀਸ਼ਨ ਛਪ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ ਪੰਜਾਬ ਤੇ ਸਿੱਖ ਗੁਰੂ ਸਾਹਿਬਾਨਾਂ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਆਦਿ ਵਿੰਭਿਨ ਵੰਨਗੀਆਂ 'ਚ ਵੰਡਿਆ ਗਿਆ ਹੈ ਅਤੇ ਇਹ ਕਿਤਾਬ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ 'ਚ ਉਪਲੱਬਧ ਹੈ | ਇਸ ਮੌਕੇ ਕੈਨੇਡੀਅਨ ਸੰਸਦ ਮੈਂਬਰ ਜਸਰਾਜ ਸਿੰਘ ਹੱਲਣ ਨੇ ਦੱਸਿਆ ਕਿ ਅਜੋਕੇ ਦੌਰ 'ਚ ਵਿਦੇਸ਼ਾਂ 'ਚ ਵਸਦੀ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਦੇ ਗੌਰਵਮਈ ਇਤਿਹਾਸ, ਵਿਰਸੇ ਤੇ ਸੱਭਿਆਚਾਰ ਨੂੰ ਜਾਣਨਾ ਚਾਹੁੰਦੀ ਹੈ, ਜਿਸ ਲਈ 'ਸਾਡਾ ਪੰਜਾਬ' ਕਿਤਾਬ ਬਹੁਤ ਕਾਰਗਰ ਸਾਬਿਤ ਹੋ ਸਕਦੀ ਹੈ | ਬੀਬੀ ਕੁਲਦੀਪ ਕੌਰ ਕੰਗ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਬਿ੍ਗੇਡੀਅਰ ਕੁਲਦੀਪ ਬਰਾੜ ਨੇ ਕੈਨੇਡੀਅਨ ਸੰਸਦ ਮੈਂਬਰਾਂ ਦਾ ਨਿੱਕੇ ਜਿਹੇ ਸੱਦੇ 'ਤੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਬਦਲੇ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਆਕਲੀ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪਰਮਵੀਰ ਸਿੰਘ ਬਾਠ, ਅਮਰਪ੍ਰੀਤ ਬੈਂਸ ਕੈਲਗਰੀ, ਜਸਪ੍ਰੀਤ ਸਿੰਘ ਰੰਧਾਵਾ ਕੈਲਗਰੀ, ਹੁਨਰਪ੍ਰੀਤ ਸਿੰਘ ਸਹੋਤਾ ਕੈਲਗਰੀ, ਅੰਮਿ੍ਤ ਹੇਅਰ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਦਵਿੰਦਰ ਸਿੰਘ ਭੰਗੂ, ਪ੍ਰਸਿੱਧ ਕਾਰੋਬਾਰੀ ਪਿ੍ਥੀਪਾਲ ਸਿੰਘ ਬੋਪਾਰਾਏ, ਦਿਲਪ੍ਰੀਤ ਸਿੰਘ ਬੋਪਾਰਾਏ, ਕਰਨਪ੍ਰੀਤ ਸਿੰਘ ਬੋਪਾਰਾਏ, ਆਸਦੀਪ ਸਿੰਘ ਚੀਮਾ, ਰਣਦੀਪ ਆਹਲੂਵਾਲੀਆ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ, ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਪੀ. ਟੀ. ਸੀ. ਨਿਊਜ਼, ਸੁਖਵਿੰਦਰ ਸਿੰਘ ਚੋਹਲਾ ਦੇਸ਼-ਪ੍ਰਦੇਸ਼ ਟੀ. ਵੀ., ਨੰਦਪ੍ਰੀਤ ਸਿੰਘ ਪ੍ਰਾਈਮ ਏਸ਼ੀਆ ਟੀ. ਵੀ. ਤੇ ਮਨਪ੍ਰੀਤ ਮਾਨ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਆਂਢੀ ਵਲੋਂ ਜਬਰ ਜਨਾਹ ਦੀ ਕੋਸ਼ਿਸ਼ ਉਪਰੰਤ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਸਰਹੱਦੀ ਰਾਜ ਪੰਜਾਬ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ-ਤਰੁਣ ਚੁੱਘ <br/>
Ad Position 24