17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹੋਲੀ ਮੌਕੇ ਉੱਤਰ ਰੇਲਵੇ ਵਲੋਂ 7 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 23-02-2026
ਫਿਰੋਜ਼ਪੁਰ 22 ਫਰਵਰੀ (ਰਾਕੇਸ਼ ਚਾਵਲਾ)-ਹੋਲੀ ਦੇ ਤਿਉਹਾਰ ਦੌਰਾਨ ਮੁਸਾਫ਼ਰਾਂ ਦੀ ਵਧਦੀ ਭੀੜ ਅਤੇ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਉੱਤਰ ਰੇਲਵੇ ਵਲੋਂ ਨਿਯਮਤ ਰੇਲ ਗੱਡੀਆਂ ਤੋਂ ਇਲਾਵਾ 'ਫ਼ੈਸਟੀਵਲ ਸਪੈਸ਼ਲ' ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ, ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮਿ੍ਤਸਰ ਤੋਂ ਚਾਰ, ਫਿਰੋਜ਼ਪੁਰ ਕੈਂਟ ਤੋਂ ਇਕ ਅਤੇ ਸ੍ਰੀ ਵੈਸ਼ਨੋ ਦੇਵੀ ਕਟੜਾ ਤੋਂ ਦੋ ਵਿਸ਼ੇਸ਼ ਗੱਡੀਆਂ ਚਲਾਈਆਂ ਜਾਣਗੀਆਂ | ਗੱਡੀ ਨੰਬਰ 04610 ਅੰਮਿ੍ਤਸਰ–ਮਾਨਸੀ ਰਵਾਨਗੀ ਰਾਤ 20.10 ਵਜੇ, ਗੱਡੀ ਨੰਬਰ 04616 ਫਿਰੋਜ਼ਪੁਰ–ਦਾਨਾਪੁਰ ਰਵਾਨਗੀ ਦੁਪਹਿਰ 12 ਵਜੇ, ਗੱਡੀ ਨੰਬਰ 04614 ਅੰਮਿ੍ਤਸਰ–ਕਟਿਹਾਰ ਰਵਾਨਗੀ ਦੁਪਹਿਰ 14.15 ਵਜੇ, ਗੱਡੀ ਨੰਬਰ 05006 ਅੰਮਿ੍ਤਸਰ–ਬੜ੍ਹਨੀ ਰਵਾਨਗੀ ਦੁਪਹਿਰ 12.45 ਵਜੇ, ਗੱਡੀ ਨੰਬਰ 05735 ਅੰਮਿ੍ਤਸਰ–ਕਟਿਹਾਰ ਰਵਾਨਗੀ ਦੁਪਹਿਰ 13.25 ਵਜੇ, ਗੱਡੀ ਨੰਬਰ 04082 ਸ੍ਰੀ ਵੈਸ਼ਨੋ ਦੇਵੀ ਕਟੜਾ–ਨਵੀਂ ਦਿੱਲੀ ਰਵਾਨਗੀ ਰਾਤ 21.20 ਵਜੇ, ਗੱਡੀ ਨੰਬਰ 04604 ਸ੍ਰੀ ਵੈਸ਼ਨੋ ਦੇਵੀ ਕਟੜਾ–ਵਾਰਾਣਸੀ ਰਵਾਨਗੀ ਸ਼ਾਮ 18.15 ਵਜੇ ਚਲਾਈਆਂ ਜਾਣਗੀਆਂ | ਇਸ ਤੋਂ ਇਲਾਵਾ ਯਾਤਰੀਆਂ ਦੇ ਆਰਾਮਦਾਇਕ ਸਫ਼ਰ ਲਈ 04651/04652 ਅੰਮਿ੍ਤਸਰ-ਜੈਨਗਰ ਕਲੋਨ ਐਕਸਪੈੱ੍ਰਸ ਦੇ ਗੇੜਿਆਂ ਵਿਚ ਵੀ ਵਾਧਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਿਰਤ ਕਾਨੂੰਨ ਦਹਾਕਿਆਂ 'ਚ ਕੀਤੇ ਸਭ ਤੋਂ ਵਿਆਪਕ ਤੇ ਦੂਰਗਾਮੀ ਸੁਧਾਰਾਂ 'ਚੋਂ ਇਕ ਹਨ-ਕਾਨੂੰਨ ਕਮਿਸ਼ਨ <br/> ਅਗਲੀ ਖ਼ਬਰ ਈ.ਡੀ. ਵਲੋਂ ਇਸ ਸਾਲ 500 ਦੋਸ਼ ਪੱਤਰ ਦਾਇਰ ਕਰਨ ਦਾ ਟੀਚਾ
Ad Position 24