18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ਵ ਪੰਜਾਬੀ ਕਾਨਫ਼ਰੰਸ ਐਲਾਨਨਾਮੇ ਨਾਲ ਸਫ਼ਲਤਾਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 23-02-2026

ਕਾਨਫ਼ਰੰਸ ਨੇ ਅਕਾਦਮਿਕ, ਸੱਭਿਆਚਾਰਕ ਤੇ ਤਕਨਾਲੋਜੀ ਦੇ ਖੇਤਰਾਂ ਨੂੰ ਇਕ ਮੰਚ 'ਤੇ ਇਕਜੁੱਟ ਕੀਤਾ-ਪ੍ਰੋ. ਕਰਮਜੀਤ ਸਿੰਘ
ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਰਵਾਈ ਗਈ 3 ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ ਪੰਜਾਬ ਦੇ ਭਵਿੱਖ ਲਈ ਸੇਵਾ-ਅਧਾਰਿਤ ਤਕਨਾਲੋਜੀ ਦੀ ਇਕ ਨਵੀਂ ਸੋਚ ਐਲਾਨਨਾਮੇ ਨਾਲ ਸਫ਼ਲਤਾਪੂਰਵਕ ਸਮਾਪਤ ਹੋਈ | ਇਸ ਦੌਰਾਨ ਡਾ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਵਿਸ਼ਵ ਪੰਜਾਬੀ ਕਾਨਫ਼ਰੰਸ ਸਿਰਫ਼ ਵਿਚਾਰ-ਵਟਾਂਦਰੇ ਦਾ ਮੰਚ ਨਹੀਂ, ਸਗੋਂ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਇਕ ਮੰਚ 'ਤੇ ਲਿਆ ਕੇ ਸਾਂਝੀ ਸੋਚ ਨੂੰ ਮਜਬੂਤ ਕਰਨ ਦਾ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੇ ਅਕਾਦਮਿਕ, ਸੱਭਿਆਚਾਰਕ ਅਤੇ ਤਕਨਾਲੋਜੀ ਦੇ ਖੇਤਰਾਂ ਨੂੰ ਇਕ ਸਾਂਝੇ ਮੰਚ 'ਤੇ ਇਕਜੁੱਟ ਕਰਕੇ ਭਵਿੱਖੀ ਯੋਜਨਾਬੰਦੀ ਲਈ ਮਜ਼ਬੂਤ ਅਧਾਰ ਪ੍ਰਦਾਨ ਕੀਤਾ | ਉਨ੍ਹਾਂ ਨੇ ਇਸ ਕਾਨਫ਼ਰੰਸ ਦੇ ਵਿਜ਼ਨ ਅਤੇ ਮਿਸ਼ਨ ਵਿਚ ਉਨ੍ਹਾਂ ਨੇ ਪੰਜਾਬੀ ਸਮਾਜ ਨੂੰ 'ਏ. ਆਈ ਸਮਰੱਥ' ਬਣਾਉਣ ਲਈ ਚਾਰ ਮੁੱਖ ਨੁਕਤੇ ਰੱਖੇ, ਜਿਸ 'ਚ ਭਾਸ਼ਾ ਟੈਕਨਾਲੋਜੀ ਨੂੰ ਪੰਜਾਬੀ ਨੂੰ ਡਿਜੀਟਲ ਦੁਨੀਆ ਦੀ ਮੂਹਰਲੀ ਕਤਾਰ ਦੀ ਭਾਸ਼ਾ ਬਣਾਉਣਾ | ਸਾਂਝਾ ਡੇਟਾ ਬੈਂਕ 'ਚ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਕੋਲ ਮੌਜੂਦ ਪੰਜਾਬੀ ਡਾਟਾ ਨੂੰ ਇਕੱਠਾ ਕਰਕੇ ਇਕ ਸਾਂਝਾ 'ਡਾਟਾ ਭੰਡਾਰ' ਬਣਾਉਣਾ | ਹੁਨਰ ਵਿਕਾਸ ਦੇ ਮਿਸ਼ਨ ਵਿਚ ਨੌਜਵਾਨਾਂ ਨੂੰ ਮਸ਼ੀਨ ਲਰਨਿੰਗ ਅਤੇ ਏ. ਆਈ. ਵਿਚ ਮਾਹਿਰ ਬਣਾਉਣਾ | ਉਨ੍ਹਾਂ ਦੱਸਿਆ ਕਿ ਇਕ ਅਮਰੀਕੀ ਯੂਨੀਵਰਸਿਟੀ ਨਾਲ ਸਮਝੌਤਾ ਹੋਇਆ ਹੈ, ਜੋ 30 ਵਿਦਿਆਰਥੀਆਂ ਨੂੰ ਮੁਫ਼ਤ ਐਡਵਾਂਸ ਡਿਪਲੋਮਾ ਕਰਵਾਏਗੀ | ਇਸ ਦੌਰਾਨ ਤੀਜੇ ਅਕਾਦਮਿਕ ਸੈਸ਼ਨ ਪੰਜਾਬੀ ਭਾਸ਼ਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰਧਾਨਗੀ ਡਾ. ਮਨਮੋਹਨ ਸਿੰਘ, ਮੁੱਖ ਮਹਿਮਾਨ ਡਾ. ਗੁਰਪ੍ਰੀਤ ਸਿੰਘ ਲਹਿਲ, ਵਿਸ਼ੇਸ਼ ਮਹਿਮਾਨ ਡਾ. ਯੋਗਰਾਜ ਤੋਂ ਇਲਾਵਾ ਵਿਦਵਾਨ ਪੈਨਲ 'ਚ ਡਾ. ਰਵੀ ਰਵਿੰਦਰ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਸੀ. ਪੀ. ਕੰਬੋਜ, ਡਾ. ਰਮਨਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਪ੍ਰਕਾਰ ਹੀ ਚੌਥੇ ਅਕਾਦਮਿਕ ਸੈਸ਼ਨ: ਪਰਵਾਸ, ਪੰਜਾਬੀ ਪੱਤਰਕਾਰੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰਧਾਨਗੀ ਪ੍ਰੋ. ਕੇਹਰ ਸਿੰਘ, ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫਰ, ਵਿਸ਼ੇਸ਼ ਮਹਿਮਾਨ ਸੁੱਖੀ ਬਾਠ ਅਤੇ ਵਿਦਵਾਨ ਪੈਨਲ 'ਚ ਕਮਲਜੀਤ ਸਿੰਘ ਬਨਵੈਤ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਲਖਵਿੰਦਰ ਸਿੰਘ ਜੌਹਲ, ਡਾ, ਅਮਰਜੀਤ ਸਿੰਘ, ਡਾ. ਸਤਿੰਦਰ ਕੌਰ ਨੇ ਵਿਚਾਰਾਂ ਦੀ ਸਾਂਝ ਪਾਈ | ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਕਰਮਜੀਤ ਸਿੰਘ ਉਪ ਕੁਲਪਤੀ, ਮੁੱਖ ਮਹਿਮਾਨ ਪ੍ਰੋ. ਜਗਦੀਪ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਕਰਨਲ ਜਸਮੇਰ ਸਿੰਘ ਬਾਲਾ, ਪ੍ਰੋ. ਬਲਕਾਰ ਸਿੰਘ, ਵਿਦਾਇਗੀ ਭਾਸ਼ਣ ਅਮਰਜੀਤ ਗਰੇਵਾਲ ਵਲੋਂ ਦਿੱਤਾ ਗਿਆ | ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਮੁੱਖੀ ਪੰਜਾਬੀ ਅਧਿਐਨ ਸਕੂਲ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਨਸ਼ਾ ਤੇ ਗੈਂਗਸਟਰਵਾਦ 'ਚ ਹੋਇਆ ਵਾਧਾ-ਨਾਇਬ ਸਿੰਘ ਸੈਣੀ <br/> ਅਗਲੀ ਖ਼ਬਰ ਬ੍ਰਾਜ਼ੀਲ ਦੀ ਕੰਪਨੀ ਵਲੋਂ ਭਾਰਤ ਨੂੰ ਕੇ.ਸੀ.-390 ਜਹਾਜ਼ਾਂ ਲਈ ਗਲੋਬਲ ਨਿਰਮਾਣ ਆਧਾਰ ਬਣਾਉਣ ਦਾ ਵਾਅਦਾ <br/>
Ad Position 24