18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 23-02-2026

ਬਾਲਿਆਂਵਾਲੀ (ਬਠਿੰਡਾ), 22 ਫ਼ਰਵਰੀ (ਕੁਲਦੀਪ ਮਤਵਾਲਾ)- ਪਿਛਲੇ ਤਿੰਨ ਦਿਨਾਂ ਤੋਂ ਪਿੰਡ ਨੰਦਗੜ੍ਹ ਕੋਟੜਾ ਦੇ ਲਾਪਤਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ (25) ਉਰਫ਼ ਗੋਲਡਨ ਪੁੱਤਰ ਰਣਜੀਤ ਸਿੰਘ ਰਾਣਾ ਦੀ ਲਾਸ਼ ਬਾਲਿਆਂਵਾਲੀ ਵਿਖੇ ਨਹਿਰੀ ਸੂਏ ਦੇ ਨੇੜਿਓਾ ਮਿਲੀ¢ਸੂਤਰਾਂ ਮੁਤਾਬਿਕ ਨੌਜਵਾਨ ਨੇ ਨਸ਼ਾ ਬਾਲਿਆਂਵਾਲੀ ਤੋਂ ਖ਼ਰੀਦਿਆ ਸੀ¢ ਵਕੀਲ ਬਲਦੀਪ ਸਿੰਘ ਨੇ ਦੱਸਿਆ ਮਿ੍ਤਕ ਗੋਡੇ ਪਰਨੇ ਡਿੱਗਿਆ ਪਿਆ ਸੀ ਅਤੇ ਸਿਰ ਜ਼ਮੀਨ 'ਤੇ ਲੱਗਾ ਹੋਇਆ ਸੀ, ਸਪੱਸ਼ਟ ਹੈ ਕਿ ਮÏਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਪ੍ਰੰਤੂ ਪੁਲਿਸ ਨੇ ਨਸ਼ਾ ਬਾਰੇ ਲੁਕੋ ਕੇ ਹੱਤਿਆ ਦੇ ਮਾਮਲੇ ਦੀ ਤਫ਼ਤੀਸ਼ ਕਰਨ ਦੀ ਬਜਾਏ ਦÏਰੇ ਪੈਂਦੇ ਕਹਿਕੇ ਮਾਮਲੇ ਰਫਾ-ਦਫ਼ਾ ਕਰ ਰਹੇ ਹੈ¢ਵਕੀਲ ਨੇ ਕਿਹਾ ਮਾਮਲਾ ਭਖਦਾ ਵੇਖ ਕੇ ਹੁਣ ਪਤਾ ਲੱਗਾ ਹੈ ਕਿ ਪੁਲਿਸ ਫੜੇ ਗਏ ਅਣਪਛਾਤੇ ਵਿਅਕਤੀ 'ਤੇ ਮਾਮੂਲੀ ਨਸ਼ਾ ਰਿਕਵਰੀ ਦਾ ਪਰਚਾ ਦਰਜ ਕਰਕੇ ਖਾਨਾ ਪੂਰਤੀ ਕਰ ਰਹੀ ਹੈ¢ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮੁਨੀਸ਼ ਕੁਮਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੇਰੇ 'ਤੇ ਲੱਗੇ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਹੱਕ 'ਚ ਭਾਜਪਾ ਆਗੂਆਂ ਅਤੇ 'ਆਪ' ਦੇ ਮੰਤਰੀਆਂ ਦੇ ਘਰਾਂ ਮੂਹਰੇ ਰੋਸ ਧ... ਅਗਲੀ ਖ਼ਬਰ ਆਈ.ਡੀ.ਐੱਫ.ਸੀ. ਬੈਂਕ 'ਚ 590 ਕਰੋੜ ਦੀ ਹਿਸਾਬ 'ਚ ਗੜਬੜੀ-4 ਅਧਿਕਾਰੀ ਮੁਅੱਤਲ <br/>
Ad Position 24