06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰਾਸ਼ਟਰਪਤੀ ਭਵਨ 'ਚ ਲੁਟੀਅਨ ਦੀ ਥਾਂ 'ਤੇ ਲਗਾਇਆ 'ਰਾਜਾ ਜੀ' ਦਾ ਬੁੱਤ

Ad Position 21
No active advertisement
ਅਜੀਤ ਡੈਸਕ 24-02-2026

ਨਵੀਂ ਦਿੱਲੀ, 23 ਫਰਵਰੀ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ 'ਚ ਭਾਰਤ ਦੇ ਪਹਿਲੇ ਗਵਰਨਰ ਜਨਰਲ ਰਾਜਗੋਪਾਲਾਚਾਰੀ ਦੇ ਬੁੱਤ ਦਾ ਉਦਘਾਟਨ ਕੀਤਾ | ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬੁੱਤ ਅਸ਼ੋਕ ਮੰਡਪ ਦੇ ਕੋਲ ਬਣੀਆਂ ਵੱਡੀਆਂ ਪੌੜੀਆਂ 'ਤੇ ਲਗਾਇਆ ਗਿਆ ਹੈ | ਇਹ ਬੁੱਤ ਉਥੇ ਪਹਿਲਾਂ ਤੋਂ ਲੱਗੇ ਐਡਵਰਡ ਲੁਟੀਅਨ ਦੇ ਬੁੱਤ ਦੀ ਥਾਂ 'ਤੇ ਲਗਾਇਆ ਗਿਆ ਹੈ | ਰਾਸ਼ਟਰਪਤੀ ਨੇ ਕਿਹਾ ਕਿ ਇਹ ਬਦਲਾਅ ਗ਼ੁਲਾਮੀ ਦੀ ਸੋਚ ਨੂੰ ਪਿੱਛੇ ਛੱਡਣ ਦੀ ਇਕ ਕੋਸ਼ਿਸ਼ ਹੈ, ਇਹ ਭਾਰਤ ਦੇ ਸੱਭਿਆਚਾਰ, ਵਿਰਾਸਤ ਅਤੇ ਪਰੰਪਰਾਵਾਂ ਨੂੰ ਫਖ਼ਰ ਦੇ ਨਾਲ ਅਪਣਾਉਣ ਦਾ ਤਰੀਕਾ ਹੈ | ਨਾਲ ਹੀ ਇਹ ਉਨ੍ਹਾਂ ਮਹਾਨ ਲੋਕਾਂ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਹੈ ਜਿਨ੍ਹਾਂ ਨੇ ਆਪਣੇ ਬੇਮਿਸਾਲ ਯੋਗਦਾਨ ਨਾਲ ਭਾਰਤ ਮਾਤਾ ਦੀ ਸੇਵਾ ਕੀਤੀ |

Ad Position 22
No active advertisement
ਪਿਛਲੀ ਖ਼ਬਰ 2018 ਤੋਂ ਪਹਿਲਾਂ ਦੇ ਜ਼ਮੀਨ ਪ੍ਰਾਪਤੀ ਦੇ ਮਾਮਲਿਆਂ ਨੂੰ ਵਿਆਜ ਸਮੇਤ ਮੁਆਵਜ਼ੇ ਲਈ ਮੁੜ ਨਹੀਂ ਖੋਲਿ੍ਹਆ ਜਾ ਸਕਦਾ-ਸੁਪਰੀ... ਅਗਲੀ ਖ਼ਬਰ ਜਗਦੀਸ਼ ਚੰਦਰ ਨੇ 50ਵੀਂ ਵਾਰ ਖ਼ੂਨਦਾਨ ਕਰ ਕੇ ਉੱਤਮ ਸੇਵਾ ਦੀ ਮਿਸਾਲ ਕੀਤੀ ਕਾਇਮ
Ad Position 24