31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਇਜ਼ਰਾਈਲ ਅਤੇ ਈਰਾਨ ਤਣਾਅ ਕਾਰਨ ਖਾਦਾਂ ਦੀਆਂ ਕੀਮਤਾਂ ਵਧਣ ਦਾ ਖਦਸ਼ਾ <br/>

Ad Position 21
No active advertisement
ਅਜੀਤ ਡੈਸਕ 03-03-2026
ਮੂਣਕ, 2 ਮਾਰਚ (ਕੇਵਲ ਸਿੰਗਲਾ)-ਇਸਰਾਇਲ ਤੇ ਈਰਾਨ ਵਿਚ ਵਧ ਰਹੇ ਸੈਨਿਕ ਤਣਾਅ ਨੇ ਵਿਸ਼ਵ ਬਾਜ਼ਾਰਾਂ ਵਿਚ ਅਸਥਿਰਤਾ ਪੈਦਾ ਕਰ ਦਿੱਤੀ ਹੈ, ਜਿਸ ਦਾ ਅਸਰ ਹੁਣ ਭਾਰਤ ਦੀ ਅਰਥਵਿਵਸਥਾ 'ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ | ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿਚ ਲਗਭਗ 13 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ | ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਨਾਲ ਆਯਾਤ ਮਹਿੰਗੀ ਹੋ ਰਹੀ ਹੈ, ਜਦਕਿ ਸੋਨਾ-ਚਾਂਦੀ ਦੀਆਂ ਕੀਮਤਾਂ ਚੜ੍ਹਾਈ 'ਤੇ ਹਨ ਅਤੇ ਸ਼ੇਅਰ ਬਾਜ਼ਾਰ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ | ਇਸ ਪੂਰੇ ਘਟਨਾਕ੍ਰਮ ਦਾ ਸਭ ਤੋਂ ਵੱਡਾ ਅਸਰ ਖਾਦ ਸੈਕਟਰ 'ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਪੱਛਮੀ ਏਸ਼ੀਆ ਤੋਂ ਆਉਣ ਵਾਲੀ ਵੱਡੀ ਮਾਤਰਾ ਦੀ ਖਾਦ ਅਤੇ ਕੱਚਾ ਮਾਲ ਸਟਰੇਟ ਆਫ਼ ਹਾਰਮੋਸ ਰਾਹੀਂ ਭਾਰਤ ਤੱਕ ਪਹੁੰਚਦਾ ਹੈ | ਇਹ ਸੰਸਾਰ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤੇ ਵਿਚੋਂ ਇੱਕ ਹੈ | ਸਾਉਦੀ ਅਰਬੀਆਂ, ਕਤਰ, ਉਮਾਨ, ਯੂਨਾਈਟਿਡ ਅਰਬ ਅਮੀਰਾਤ ਵਰਗੇ ਦੇਸ਼ ਯੂਰੀਆ, ਐਮੋਨੀਆ ਅਤੇ ਗੰਧਕ ਦੇ ਵੱਡੇ ਨਿਰਯਾਤਕ ਹਨ | ਜੇ ਇਸ ਰਸਤੇ 'ਤੇ ਜਹਾਜ਼ਰਾਨੀ ਪ੍ਰਭਾਵਿਤ ਹੁੰਦੀ ਹੈ ਜਾਂ ਸੁਰੱਖਿਆ ਕਾਰਨਾਂ ਕਰਕੇ ਰੁਕਾਵਟ ਆਉਂਦੀ ਹੈ, ਤਾਂ ਖਾਦਾਂ ਦੀ ਵਿਸ਼ਵ ਸਪਲਾਈ ਚੇਨ 'ਚ ਵਿਘਨ ਪੈ ਸਕਦਾ ਹੈ | ਉਦਯੋਗਿਕ ਮਾਹਿਰਾਂ ਅਨੁਸਾਰ ਜੇ ਮੱਧ-ਪੂਰਬੀ ਸਪਲਾਈ ਘਟਦੀ ਹੈ ਤਾਂ ਯੂਰੀਆ ਦੀਆਂ ਅੰਤਰਰਾਸ਼ਟਰੀ ਕੀਮਤਾਂ 30 ਤੋਂ 40 ਫ਼ੀਸਦੀ ਤੱਕ ਚੜ੍ਹ ਸਕਦੀਆਂ ਹਨ | ਈਰਾਨ ਯੂਰੀਆ ਅਤੇ ਐਮੋਨੀਆ ਦਾ ਮਹੱਤਵਪੂਰਨ ਉਤਪਾਦਕ ਹੈ | ਉੱਥੇ ਉਤਪਾਦਨ ਜਾਂ ਨਿਰਯਾਤ ਵਿੱਚ ਰੁਕਾਵਟ ਆਉਣ ਨਾਲ ਵਿਸ਼ਵ ਪੱਧਰ 'ਤੇ ਸਪਲਾਈ ਘਟ ਸਕਦੀ ਹੈ | ਭਾਰਤ ਹਰ ਮਹੀਨੇ ਲਗਭਗ 20 ਲੱਖ ਟਨ ਵੱਖ-ਵੱਖ ਕਿਸਮ ਦੀਆਂ ਖਾਦਾਂ ਦੀ ਆਯਾਤ ਕਰਦਾ ਹੈ | ਮਿਊਰੇਟ ਆਫ ਪੋਟਾਸ਼ ਲਈ ਲਗਭਗ 100 ਫ਼ੀਸਦੀ ਆਯਾਤ 'ਤੇ ਨਿਰਭਰਤਾ ਹੈ ਅਤੇ ਡਾਈ-ਐਮੋਨੀਆਮ ਫਾਸਫੇਟ (ਡੀਏਪੀ) ਲਈ ਕਰੀਬ 60 ਫ਼ੀਸਦੀ ਆਯਾਤ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਨੋਟੀਫ਼ਿਕੇਸ਼ਨ ਜਾਰੀ ਹੋਣ ਤੱਕ ਜਾਇਜ਼ ਕਾਰੋਬਾਰ ਨਹੀਂ ਰੋਕਿਆ ਜਾ ਸਕਦਾ–ਹਾਈ ਕੋਰਟ <br/> ਅਗਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ 12 ਉਡਾਣਾਂ ਰੱਦ
Ad Position 24