30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਈ-20 ਨੇ ਦੁਚਿੱਤੀ ’ਚ ਪਾਏ ਪੈਟਰੋਲ ਵਾਹਨਾਂ ਦੇ ਖਰੀਦਦਾਰ ਐਸ.ਯੂ.ਵੀ. ਤੇ ਡੀਜ਼ਲ ਕਾਰਾਂ ਦੀ ਮੰਗ ਕਾਇਮ, ਸੀ.ਐਨ.ਜੀ. ਵਾਹਨਾਂ ਵੱਲ ਵੀ ਵਧਿਆ ਖਰੀਦਦਾਰਾਂ ਦਾ ਰੁਝਾਨ

ਚੰਡੀਗੜ੍ਹ, 30 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ ਵਰਤੀਆਂ ਕਾਰਾਂ ਦੀ ਮਾਰਕੀਟ ਵਿਚ ਪਿਛਲੇ ਕੁਝ ਸਮੇਂ ਦੌਰਾਨ ਖਰੀਦਦਾਰਾਂ ਦੀ ਪਸੰਦ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ, ਐਸ.

Ad Position 21
No active advertisement
ਅਜੀਤ ਡੈਸਕ 31-08-2026
ਚੰਡੀਗੜ੍ਹ, 30 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ ਵਰਤੀਆਂ ਕਾਰਾਂ ਦੀ ਮਾਰਕੀਟ ਵਿਚ ਪਿਛਲੇ ਕੁਝ ਸਮੇਂ ਦੌਰਾਨ ਖਰੀਦਦਾਰਾਂ ਦੀ ਪਸੰਦ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ, ਐਸ.ਯੂ.ਵੀ. ਅਤੇ ਡੀਜ਼ਲ ਕਾਰਾਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ। ਦੂਜੇ ਪਾਸੇ, ਈ-20 ਤੇਲ ਨੂੰ ਲੈ ਕੇ ਪੁਰਾਣੀਆਂ ਪੈਟਰੋਲ ਕਾਰਾਂ ਦੇ ਖਰੀਦਦਾਰਾਂ ਵਿਚ ਦੁਚਿੱਤੀ ਵਧ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰੀ ਇਲਾਕਿਆਂ ਵਿਚ ਸੀ.ਐਨ.ਜੀ. ਕਾਰਾਂ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ। ਲੁਧਿਆਣਾ, ਜਲੰਧਰ, ਐਸ.ਏ.ਐਸ. ਨਗਰ (ਮੁਹਾਲੀ) ਅਤੇ ਅੰਮ੍ਰਿਤਸਰ ਪੰਜਾਬ ਵਿਚ ਵਰਤੀਆਂ ਹੋਈਆਂ ਕਾਰਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਪ੍ਰਮੁੱਖ ਕੇਂਦਰ ਬਣੇ ਹੋਏ ਹਨ।ਵਰਤੀਆਂ ਕਾਰਾਂ ਦੀ ਖਰੀਦੋ-ਫ਼ਰੋਖਤ ਕਰਨ ਵਾਲੀ ਕੰਪਨੀ ‘ਕਾਰਵਾਲੇ’ ’ਤੇ ਉਪਲਬਧ ਪੰਜਾਬ ਦੀ ਖੇਤਰੀ ਮਾਰਕੀਟ ਦੀ ਜਾਣਕਾਰੀ ਅਤੇ ਮਾਰਕੀਟ ਰੁਝਾਨਾਂ ਦੇ ਅੰਦਾਜ਼ਿਆਂ ਅਨੁਸਾਰ ਜਨਵਰੀ ਤੋਂ ਜੁਲਾਈ ਦੌਰਾਨ ਪੁਰਾਣੀਆਂ ਕਾਰਾਂ ਦੀ ਵਿਕਰੀ ਵਿਚ ਸਾਲ-ਦਰ-ਸਾਲ ਵਾਧਾ ਦਰਜ ਕੀਤਾ ਗਿਆ ਹੈ। ਅੰਦਾਜ਼ਿਆਂ ਮੁਤਾਬਿਕ 2025 ਦੌਰਾਨ ਪੰਜਾਬ ਵਿਚ ਕਰੀਬ 1.80 ਲੱਖ ਤੋਂ 1.95 ਲੱਖ ਸੈਕਿੰਡ ਹੈਂਡ ਕਾਰਾਂ ਦੀ ਖ਼ਰੀਦੋ-ਫ਼ਰੋਖ਼ਤ ਹੋਈ। ਹਾਲਾਂਕਿ ਇਹ ਅੰਕੜੇ ‘ਕਾਰਵਾਲੇ’ ਦੇ ਪੰਜਾਬ ਮਾਰਕੀਟ ਡਾਟਾ ’ਤੇ ਆਧਾਰਿਤ ਅੰਦਾਜ਼ੇ ਹਨ ਅਤੇ ਇਨ੍ਹਾਂ ਨੂੰ ਸਰਕਾਰੀ ਕੁੱਲ ਵਿਕਰੀ ਅੰਕੜਾ ਨਹੀਂ ਮੰਨਿਆ ਜਾ ਸਕਦਾ।ਪੰਜਾਬ ’ਚ ਵਰਤੀਆਂ ਹੋਈਆਂ ਕਾਰਾਂ ਦੀ ਮਾਰਕੀਟ ਵਿਚ ਡੀਜ਼ਲ ਵਾਹਨਾਂ ਦੀ ਮੰਗ ਅਜੇ ਵੀ ਮਜ਼ਬੂਤ ਦੱਸੀ ਜਾ ਰਹੀ ਹੈ। ਮੁਹਾਲੀ ਮੋਟਰ ਮਾਰਕੀਟ ਨਾਲ ਸਬੰਧਿਤ ਸਕ੍ਰੈਪ ਮਕੈਨਿਕ ਨੇ ਦੱਸਿਆ ਕਿ ਪੁਰਾਣੀਆਂ ਡੀਜ਼ਲ ਕਾਰਾਂ, ਖ਼ਾਸ ਕਰਕੇ ਸਕਾਰਪਿਓ, ਥਾਰ ਅਤੇ ਫ਼ਾਰਚੂਨਰ ਵਰਗੀਆਂ ਗੱਡੀਆਂ ਨੂੰ ਖਰੀਦਦਾਰਾਂ ਵਲੋਂ ਅਜੇ ਵੀ ਤਰਜੀਹ ਦਿੱਤੀ ਜਾ ਰਹੀ ਹੈ।ਮਾਰਕੀਟ ਨਾਲ ਜੁੜੇ ਅੰਦਾਜ਼ਿਆਂ ਅਨੁਸਾਰ ਸੈਕਿੰਡ ਹੈਂਡ ਕਾਰਾਂ ਵਿਚ ਡੀਜ਼ਲ ਵਾਹਨਾਂ ਦੀ ਹਿੱਸੇਦਾਰੀ ਕਰੀਬ 38 ਫ਼ੀਸਦੀ ਹੈ, ਜਦਕਿ ਪੈਟਰੋਲ ਕਾਰਾਂ ਦਾ ਹਿੱਸਾ ਲਗਭਗ 35 ਫ਼ੀਸਦੀ ਦੱਸਿਆ ਜਾ ਰਿਹਾ ਹੈ। ਪੰਜਾਬ ਵਿਚ ਐਸ.ਯੂ.ਵੀ. ਦੀ ਮੰਗ ਦਾ ਇਕ ਵੱਡਾ ਕਾਰਨ ਇਨ੍ਹਾਂ ਵਾਹਨਾਂ ਦੀ ਮਜ਼ਬੂਤੀ, ਵਧੀਆ ਗਰਾਊਂਡ ਕਲੀਅਰੈਂਸ ਅਤੇ ਲੰਬੇ ਰੂਟਾਂ ਲਈ ਵਰਤੋਂ ਨੂੰ ਮੰਨਿਆ ਜਾਂਦਾ ਹੈ।ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਸੈਕਿੰਡ ਹੈਂਡ ਸੀ.ਐਨ.ਜੀ. ਕਾਰਾਂ ਦੀ ਮੰਗ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਕਰਕੇ ਐਸ.ਏ.ਐਸ. ਨਗਰ (ਮੁਹਾਲੀ), ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰੀ ਇਲਾਕਿਆਂ ਵਿਚ ਲੋਕ ਤੇਲ ਦੀ ਲਾਗਤ ਨੂੰ ਘਟਾਉਣ ਦੇ ਮਕਸਦ ਨਾਲ ਸੀ.ਐਨ.ਜੀ. ਵਾਹਨਾਂ ਨੂੰ ਤਰਜੀਹ ਦੇ ਰਹੇ ਹਨ। ਮਾਰਕੀਟ ਅੰਦਾਜ਼ਿਆਂ ਅਨੁਸਾਰ ਵਰਤੀਆਂ ਹੋਈਆਂ ਕਾਰਾਂ ਦੀ ਮਾਰਕੀਟ ਵਿਚ ਸੀ.ਐਨ.ਜੀ. ਵਾਹਨਾਂ ਦੀ ਹਿੱਸੇਦਾਰੀ ਲਗਭਗ 18 ਫ਼ੀਸਦੀ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਇਸ ਦੇ ਮੁਕਾਬਲੇ ਇਲੈਕਟ੍ਰਿਕ ਅਤੇ ਹਾਈਬ੍ਰਿਡ ਸੈਕਿੰਡ ਹੈਂਡ ਕਾਰਾਂ ਦੀ ਮੰਗ ਹਾਲੇ ਸ਼ੁਰੂਆਤੀ ਪੜਾਅ ਵਿਚ ਹੈ। ਇਨ੍ਹਾਂ ਵਾਹਨਾਂ ਦੀ ਹਿੱਸੇਦਾਰੀ ਲਗਭਗ 4 ਤੋਂ 6 ਫ਼ੀਸਦੀ ਦੱਸੀ ਜਾਂਦੀ ਹੈ। ਵਾਹਨ ਮਾਹਿਰਾਂ ਅਨੁਸਾਰ ਬੈਟਰੀ ਦੀ ਉਮਰ, ਬੈਟਰੀ ਬਦਲਣ ਦੀ ਲਾਗਤ ਅਤੇ ਚਾਰਜਿੰਗ ਸਹੂਲਤਾਂ ਵਰਗੇ ਮੁੱਦੇ ਹਾਲੇ ਵੀ ਖਰੀਦਦਾਰਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਦੇ ਹਨ।ਇਸੇ ਦੌਰਾਨ ਪੰਜਾਬ ਵਿਚ ਪੁਰਾਣੇ ਵਾਹਨਾਂ ਦੀ ਸਕ੍ਰੈਪੇਜ ਵੀ ਇਕ ਅਹਿਮ ਮੁੱਦਾ ਬਣਦੀ ਜਾ ਰਹੀ ਹੈ। ਸੈਂਟਰ ਫ਼ਾਰ ਸਟੱਡੀ ਆਫ ਸਾਇੰਸ, ਟੈਕਨਾਲੋਜੀ ਐ ਂਡ ਪਾਲਿਸੀ (ਸੀ.ਐਸ.ਟੀ.ਈ.ਪੀ.) ਦੀ ਹਾਲੀਆ ਰਿਪੋਰਟ ਮੁਤਾਬਿਕ ਪੰਜਾਬ ਵਿਚ ਕਰੀਬ 3 ਲੱਖ ਵਾਹਨ ਸਕ੍ਰੈਪ ਕੀਤੇ ਜਾਣ ਦੇ ਯੋਗ ਹੋ ਸਕਦੇ ਹਨ। ਰਿਪੋਰਟ ਅਨੁਸਾਰ 2025 ਤੋਂ ਜੁਲਾਈ 2026 ਦਰਮਿਆਨ ਪੰਜਾਬ ਵਿਚਲੇ ਸਕ੍ਰੈਪਿੰਗ ਕੇਂਦਰਾਂ ’ਤੇ ਅਸਲ ਵਿਚ ਲਗਭਗ 18,500 ਤੋਂ 22,000 ਵਾਹਨ ਹੀ ਸਕ੍ਰੈਪ ਕੀਤੇ ਗਏ ਹਨ। ਇਸ ਦਾ ਇਕ ਕਾਰਨ ਲੋਕਾਂ ਵਿਚ ਸਕ੍ਰੈਪ ਸਰਟੀਫਿਕੇਟ ਨਾਲ ਮਿਲਣ ਵਾਲੇ ਫ਼ਾਇਦਿਆਂ ਬਾਰੇ ਪੂਰੀ ਜਾਗਰੂਕਤਾ ਦੀ ਘਾਟ ਵੀ ਦੱਸੀ ਜਾ ਰਹੀ ਹੈ।ਸੀ.ਐਸ.ਟੀ.ਈ.ਪੀ. ਦੀ ਰਿਪੋਰਟ ਮੁਤਾਬਿਕ ਪੰਜਾਬ ਵਿਚ ਯੋਗ ਪੁਰਾਣੇ ਵਾਹਨਾਂ ਦੀ ਵੱਡੀ ਗਿਣਤੀ ਨੂੰ ਸਕ੍ਰੈਪ ਕਰਨ ਲਈ ਹੋਰ ਰਜਿਸਟਰਡ ਵਾਹਨ ਸਕ੍ਰੈਪਿੰਗ ਕੇਂਦਰ (ਆਰ.ਵੀ.ਐਸ.ਐਫ਼.) ਦੀ ਲੋੜ ਹੈ। ਅੰਦਾਜ਼ਾ ਹੈ ਕਿ ਲਗਭਗ 3 ਲੱਖ ਯੋਗ ਵਾਹਨਾਂ ਨੂੰ ਸਕ੍ਰੈਪ ਕਰਨ ਦੀ ਸਮਰੱਥਾ ਪੈਦਾ ਕਰਨ ਲਈ ਪੰਜਾਬ ਵਿਚ ਕਰੀਬ 15 ਆਰ.ਵੀ.ਐਸ.ਐਫ਼. ਦੀ ਲੋੜ ਪੈ ਸਕਦੀ ਹੈ। ਲੁਧਿਆਣਾ, ਮੋਰਿੰਡਾ ਤੇ ਡੇਰਾਬੱਸੀ ’ਚ ਸਕ੍ਰੈਪਿੰਗ ਸਹੂਲਤਾਂ ਕੇਂਦਰ ਸਰਕਾਰ ਦੇ ਪਰਿਵਹਨ ਪੋਰਟਲ ’ਤੇ ਉਪਲਬਧ ਆਰ.ਵੀ.ਐਸ.ਐਫ਼. ਸੂਚੀ ਅਨੁਸਾਰ ਪੰਜਾਬ ਵਿਚ ਵਾਹਨ ਸਕ੍ਰੈਪਿੰਗ ਲਈ ਰਜਿਸਟਰਡ ਸਹੂਲਤਾਂ ਮੌਜੂਦ ਹਨ। ਇਨ੍ਹਾਂ ਵਿਚ ਕੱਦੋਂ-ਪਾਇਲ ਰੋਡ, ਲੁਧਿਆਣਾ ਵਿਖੇ ‘ਬਲੈਸ ਗ੍ਰੀਨ ਸਟੀਲ ਪ੍ਰਾਈਵੇਟ ਲਿਮਟਿਡ’ ਅਤੇ ਚੰਡੀਗੜ੍ਹ ਰੋਡ, ਮੋਰਿੰਡਾ ਵਿਖੇ ਦਾਦਾ ਟ੍ਰੇਡਿੰਗ ਕੰਪਨੀ ਵਰਗੇ ਕੇਂਦਰ ਸ਼ਾਮਲ ਹਨ। ਇਸ ਤੋਂ ਇਲਾਵਾ ਡੇਰਾਬੱਸੀ ਖੇਤਰ ਵਿਚ ਵੀ ਰਜਿਸਟਰਡ ਵਹੀਕਲ ਸਕ੍ਰੈਪਿੰਗ ਸੁਵਿਧਾ ਵੀ ਉਪਲਬਧ ਹੈ। ਈ-20 ਕਾਰਨ ਪੁਰਾਣੀਆਂ ਪੈਟਰੋਲ ਕਾਰਾਂ ਨੂੰ ਲੈ ਕੇ ਸਵਾਲ ਈ-20 ਬਾਲਣ ਦੀ ਵਰਤੋਂ ਵਧਣ ਤੋਂ ਬਾਅਦ ਪੁਰਾਣੀਆਂ ਪੈਟਰੋਲ ਕਾਰਾਂ ਦੇ ਖਰੀਦਦਾਰ ਹੁਣ ਵਾਹਨ ਦੀ ਕੀਮਤ ਦੇ ਨਾਲ-ਨਾਲ ਇਸ ਦੇ ਇੰਜਣ ਦੀ ਅਨੁਕੂਲਤਾ ਬਾਰੇ ਵੀ ਜਾਣਕਾਰੀ ਲੈ ਰਹੇ ਹਨ। ਖ਼ਾਸ ਕਰਕੇ 2020 ਤੋਂ ਪਹਿਲਾਂ ਦੇ ਮਾਡਲ ਖ਼ਰੀਦਣ ਤੋਂ ਪਹਿਲਾਂ ਲੋਕ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੀ ਕਾਰ ਦਾ ਇੰਜਣ ਈ-20 ਬਲੈਂਡ ਵਾਲੇ ਪੈਟਰੋਲ ਨਾਲ ਕਿੰਨਾ ਅਨੁਕੂਲ ਹੈ। ਸੈਕਿੰਡ ਹੈਂਡ ਕਾਰ ਡੀਲਰਾਂ ਨਾਲ ਜੁੜੇ ਲੋਕਾਂ ਮੁਤਾਬਿਕ ਈ-20 ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਕਾਰਨ ਕੁਝ ਪੁਰਾਣੀਆਂ ਪੈਟਰੋਲ ਕਾਰਾਂ ਦੀ ਮੁੜ ਵਿਕਰੀ ਕੀਮਤ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਖਰੀਦਦਾਰ ਹੁਣ ਕਾਰ ਦੀ ਉਮਰ, ਇੰਜਣ ਦੀ ਹਾਲਤ , ਈ-20 ਅਨੁਕੂਲਤਾ ਅਤੇ ਆਉਣ ਵਾਲੇ ਸਮੇਂ ਵਿਚ ਰੱਖ-ਰਖਾਅ ਦੇ ਖ਼ਰਚੇ ਨੂੰ ਵੀ ਧਿਆਨ ਵਿਚ ਰੱਖ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ’ਚ ਬਿਜਲੀ ਉਤਪਾਦਨ ਵਿਚ ਕਮੀ ਕਰਕੇ ਪਾਵਰਕਾਮ ਬਾਹਰੋਂ ਮੰਗਵਾ ਰਿਹਾ 10,900 ਮੈਗਾਵਾਟ ਬਿਜਲੀ 7 ਯੂਨਿਟ ਬੰਦ ਹੋਣ ਕਾ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੈਸ਼ਨਲ ਟੈਸਟ ਹਾਊਸ ਨਾਲ ਸਮਝੌਤਾ ਜਲੰਧਰ ਵਿਖੇ ਅਤਿ-ਆਧੁਨਿਕ ਐਨ.ਟੀ.ਐਚ. ਲੈਬ ਸਥਾਪਤ ਕੀਤੀ ਜਾਵੇਗੀ
Ad Position 24