30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੂਬੇ ’ਚ ਬਿਜਲੀ ਉਤਪਾਦਨ ਵਿਚ ਕਮੀ ਕਰਕੇ ਪਾਵਰਕਾਮ ਬਾਹਰੋਂ ਮੰਗਵਾ ਰਿਹਾ 10,900 ਮੈਗਾਵਾਟ ਬਿਜਲੀ 7 ਯੂਨਿਟ ਬੰਦ ਹੋਣ ਕਾਰਨ ਪਾਵਰਕਾਮ ਲਈ ਮੌਜੂਦਾ ਹਾਲਾਤ ਵਿਚ ਬਿਜਲੀ ਸਪਲਾਈ ਬਣੀ ਵੱਡੀ ਚੁਣੌਤੀ

ਜਲੰਧਰ, 30 ਅਗਸਤ (ਸ਼ਿਵ ਸ਼ਰਮਾ)-ਪੰਜਾਬ ਵਿਚ ਇਸ ਵਾਰ ਘੱਟ ਮੀਂਹ ਅਤੇ ਬਿਜਲੀ ਉਤਪਾਦਨ ਵਾਲੇ ਕਈ ਯੂਨਿਟਾਂ ਦੇ ਬੰਦ ਹੋਣ ਕਾਰਨ ਪਾਵਰਕਾਮ ਸਾਹਮਣੇ ਬਿਜਲੀ ਦੀ ਮੰਗ ਪੂਰੀ ਕਰਨ ਦੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਖਪਤ ਲਗਾਤਾਰ ਵਧਣ ਕਾਰਨ ਸੂਬੇ ਵਿਚ ਮੰਗ ਹੁਣ ਕਰੀਬ 16 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ।

Ad Position 21
No active advertisement
ਅਜੀਤ ਡੈਸਕ 31-08-2026
ਜਲੰਧਰ, 30 ਅਗਸਤ (ਸ਼ਿਵ ਸ਼ਰਮਾ)-ਪੰਜਾਬ ਵਿਚ ਇਸ ਵਾਰ ਘੱਟ ਮੀਂਹ ਅਤੇ ਬਿਜਲੀ ਉਤਪਾਦਨ ਵਾਲੇ ਕਈ ਯੂਨਿਟਾਂ ਦੇ ਬੰਦ ਹੋਣ ਕਾਰਨ ਪਾਵਰਕਾਮ ਸਾਹਮਣੇ ਬਿਜਲੀ ਦੀ ਮੰਗ ਪੂਰੀ ਕਰਨ ਦੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਖਪਤ ਲਗਾਤਾਰ ਵਧਣ ਕਾਰਨ ਸੂਬੇ ਵਿਚ ਮੰਗ ਹੁਣ ਕਰੀਬ 16 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਬਾਹਰੀ ਸਰੋਤਾਂ ’ਤੇ ਵੱਡੇ ਪੱਧਰ ’ਤੇ ਨਿਰਭਰ ਕਰਨਾ ਪੈ ਰਿਹਾ ਹੈ। ਪਾਵਰਕਾਮ ਇਸ ਵੇਲੇ ਵੱਖ-ਵੱਖ ਬਾਹਰੀ ਸਰੋਤਾਂ ਤੋਂ ਕਰੀਬ 10,900 ਮੈਗਾਵਾਟ ਬਿਜਲੀ ਹਾਸਲ ਕਰ ਰਿਹਾ ਹੈ। ਹਾਲਾਂਕਿ, ਹੁਣ ਇਸ ਤੋਂ ਵੱਧ ਬਿਜਲੀ ਬਾਹਰੋਂ ਮੰਗਵਾਉਣ ਵਿਚ ਵੀ ਮੁਸ਼ਕਲ ਆ ਰਹੀ ਹੈ, ਕਿਉਂਕਿ ਬਾਹਰੀ ਸਰੋਤਾਂ ਤੋਂ ਬਿਜਲੀ ਲਿਆਉਣ ਵਾਲੀਆਂ ਟਰਾਂਸਮਿਸ਼ਨ ਲਾਈਨਾਂ ਦੀ ਸਮਰੱਥਾ ਇਕ ਹੱਦ ਤੱਕ ਹੀ ਹੈ। ਜੇਕਰ ਮੰਗ ਇਸੇ ਤਰ੍ਹਾਂ ਵਧਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਇਹ ਸਮਰੱਥਾ ਪਾਵਰਕਾਮ ਲਈ ਵੱਡੀ ਰੁਕਾਵਟ ਬਣ ਸਕਦੀ ਹੈ। ਪੰਜਾਬ ਵਿਚ ਇਸ ਸਮੇਂ ਬਿਜਲੀ ਉਤਪਾਦਨ ਨਾਲ ਜੁੜੇ ਕਈ ਯੂਨਿਟ ਬੰਦ ਪਏ ਹਨ। ਰੋਪੜ ਥਰਮਲ ਪਲਾਂਟ ਦੇ ਤਿੰਨ, ਲਹਿਰਾ ਮੁਹੱਬਤ ਦੇ ਤਿੰਨ ਅਤੇ ਸ਼ਾਹਪੁਰ ਕੰਡੀ ਦਾ ਇਕ ਯੂਨਿਟ ਬੰਦ ਹੋਣ ਕਾਰਨ ਪਾਵਰਕਾਮ ਦੀ ਉਪਲਬਧ ਬਿਜਲੀ ਉਤਪਾਦਨ ਸਮਰੱਥਾ ਵਿੱਚ ਕਰੀਬ 1150 ਮੈਗਾਵਾਟ ਦੀ ਕਮੀ ਆ ਗਈ ਹੈ। ਅਜਿਹੀ ਹਾਲਤ ਵਿਚ ਜਦੋਂ ਸੂਬੇ ਵਿਚ ਬਿਜਲੀ ਦੀ ਮੰਗ ਸਿਖਰ ’ਤੇ ਹੈ, ਬੰਦ ਯੂਨਿਟਾਂ ਨੇ ਪਾਵਰਕਾਮ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਾਵਰਕਾਮ ਨੇ ਕੁਝ ਸਾਲ ਪਹਿਲਾਂ ਹੀ ਬਾਹਰੀ ਸਰੋਤਾਂ ਤੋਂ ਵੱਧ ਬਿਜਲੀ ਲਿਆਉਣ ਲਈ ਆਪਣੀਆਂ ਟਰਾਂਸਮਿਸ਼ਨ ਲਾਈਨਾਂ ਦੀ ਸਮਰੱਥਾ ਵਿਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਬਾਹਰੋਂ ਬਿਜਲੀ ਲਿਆਉਣ ਦੀ ਸਮਰੱਥਾ 10 ਹਜ਼ਾਰ ਮੈਗਾਵਾਟ ਤੋਂ ਉੱਪਰ ਕੀਤੀ ਗਈ ਸੀ ਪਰ ਹੁਣ ਸੂਬੇ ਦੇ ਆਪਣੇ ਬਿਜਲੀ ਉਤਪਾਦਨ ਵਿਚ ਕਮੀ ਆਉਣ ਅਤੇ ਮੰਗ ਲਗਾਤਾਰ ਵਧਣ ਕਾਰਨ ਬਾਹਰੀ ਸਰੋਤਾਂ ’ਤੇ ਨਿਰਭਰਤਾ ਪਹਿਲਾਂ ਨਾਲੋਂ ਕਾਫ਼ੀ ਵਧ ਗਈ ਹੈ। ਪਾਵਰਕਾਮ ਲਈ ਮੌਜੂਦਾ ਹਾਲਤ ਇਸ ਗੱਲ ਦਾ ਸੰਕੇਤ ਵੀ ਦੇ ਰਹੇ ਹਨ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਬਿਜਲੀ ਦੀ ਮੰਗ ਇਸੇ ਤਰ੍ਹਾਂ ਵਧਦੀ ਰਹੀ ਤਾਂ ਸਿਰਫ਼ ਬਾਹਰੋਂ ਬਿਜਲੀ ਖਰੀਦ ਕੇ ਮੰਗ ਪੂਰੀ ਕਰਨਾ ਆਸਾਨ ਨਹੀਂ ਹੋਵੇਗਾ। ਇਸ ਲਈ ਬਾਹਰੀ ਸਰੋਤਾਂ ਤੋਂ ਬਿਜਲੀ ਲਿਆਉਣ ਵਾਲੀਆਂ ਲਾਈਨਾਂ ਦੀ ਸਮਰੱਥਾ ਵਿਚ ਹੋਰ ਵਾਧਾ ਕਰਨਾ ਪਵੇਗਾ। ਜੇਕਰ ਸਮੇਂ ਸਿਰ ਇਹ ਸਮਰੱਥਾ ਨਾ ਵਧਾਈ ਗਈ ਤਾਂ ਅਗਲੇ ਸਾਲ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਪਾਵਰਕਾਮ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਇਸ ਵਾਰ ਪਾਵਰਕਾਮ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਪੰਜਾਬ ਵਿੱਚ ਬਾਰਸ਼ਾਂ ਘੱਟ ਹੋਣ ਕਾਰਨ ਹਾਲਾਤ ਪ੍ਰਭਾਵਿਤ ਹੋਏ ਹਨ, ਜਦਕਿ ਦੂਜੇ ਪਾਸੇ ਕਈ ਬਿਜਲੀ ਉਤਪਾਦਨ ਯੂਨਿਟ ਬੰਦ ਹੋਣ ਕਾਰਨ ਸੂਬੇ ਦੀ ਆਪਣੀ ਉਤਪਾਦਨ ਸਮਰੱਥਾ ਘਟੀ ਹੈ। ਨਤੀਜੇ ਵਜੋਂ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਾਵਰਕਾਮ ਨੂੰ ਬਾਹਰੀ ਸਰੋਤਾਂ ਤੋਂ ਮਹਿੰਗੀ ਬਿਜਲੀ ਹਾਸਲ ਕਰਨ ’ਤੇ ਨਿਰਭਰ ਹੋਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਢਿਲਵਾਂ ਨਜ਼ਦੀਕ ਸੜਕ ’ਤੇ ਜਾਮ ਅਗਲੀ ਖ਼ਬਰ ਈ-20 ਨੇ ਦੁਚਿੱਤੀ ’ਚ ਪਾਏ ਪੈਟਰੋਲ ਵਾਹਨਾਂ ਦੇ ਖਰੀਦਦਾਰ ਐਸ.ਯੂ.ਵੀ. ਤੇ ਡੀਜ਼ਲ ਕਾਰਾਂ ਦੀ ਮੰਗ ਕਾਇਮ, ਸੀ.ਐਨ.ਜੀ. ਵਾਹਨ...
Ad Position 24