30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੁਦਰਤ ਨਾਲ ਹੋ ਰਹੀ ਛੇੜਛਾੜ ਮਨੁੱਖੀ ਸਮਾਜ ਲਈ ਮਹਿੰਗਾ ਸੌਦਾ ਹਿਮਾਚਲ ਪ੍ਰਦੇਸ਼ ਵਿੱਚ ਵਧ ਰਹੀਆਂ ਬਨਾਉਟੀ ਝੀਲਾਂ ਪੰਜਾਬ ਲਈ ਖਤਰੇ ਦਾ ਸੰਕੇਤ

ਸੰਗਰੂਰ, 30 ਅਗਸਤ (ਧੀਰਜ ਪਸੋਰੀਆ)-ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਸੁਖਦੇਵ ਸਿੰਘ ਭੁਪਾਲ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਹਾਲ ਹੀ ਵਿਚ ਆਈ ਨਿਪਾਲ ਹੜ੍ਹ ਤ੍ਰਾਸਦੀ ਨੂੰ ਵਿਕਾਸ ਦੇ ਨਾਂਅ ’ਤੇ ਕੁਦਰਤ ਨਾਲ ਕੀਤੀ ਜਾ ਰਹੀ ਗੰਭੀਰ ਛੇੜਛਾੜ ਦਾ ਨਤੀਜਾ ਕਰਾਰ ਦਿੱਤਾ ਹੈ। ਦੋਵਾਂ ਆਗੂਆਂ ਨੇ ਕਾਰਪੋਰੇਟ ਪੂੰਜੀਵਾਦੀ ਵਿਕਾਸ ਏਜੰਡੇ ਨੂੰ ਦੁਨੀਆ ਦੇ ਤੀਜੇ ‘ਤਾਜ਼ੇ ਪਾਣੀ ਦੇ ਧਰੁਵ’, ਭਾਵ ਹਿਮਾਲਿਆ ਪਰਬਤ ਲੜੀ ਵਾਸਤੇ ਸਭ ਤੋਂ ਵੱਡਾ ਖ਼ਤਰਾ ਦੱਸਿਆ।

Ad Position 21
No active advertisement
ਸੁਖਦੇਵ ਸਿੰਘ ਭੁਪਾਲ ਤੇ ਮਹਿੰਦਰ ਸਿੰਘ ਭੱਠਲ 31-08-2026
ਸੰਗਰੂਰ, 30 ਅਗਸਤ (ਧੀਰਜ ਪਸੋਰੀਆ)-ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਸੁਖਦੇਵ ਸਿੰਘ ਭੁਪਾਲ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਹਾਲ ਹੀ ਵਿਚ ਆਈ ਨਿਪਾਲ ਹੜ੍ਹ ਤ੍ਰਾਸਦੀ ਨੂੰ ਵਿਕਾਸ ਦੇ ਨਾਂਅ ’ਤੇ ਕੁਦਰਤ ਨਾਲ ਕੀਤੀ ਜਾ ਰਹੀ ਗੰਭੀਰ ਛੇੜਛਾੜ ਦਾ ਨਤੀਜਾ ਕਰਾਰ ਦਿੱਤਾ ਹੈ। ਦੋਵਾਂ ਆਗੂਆਂ ਨੇ ਕਾਰਪੋਰੇਟ ਪੂੰਜੀਵਾਦੀ ਵਿਕਾਸ ਏਜੰਡੇ ਨੂੰ ਦੁਨੀਆ ਦੇ ਤੀਜੇ ‘ਤਾਜ਼ੇ ਪਾਣੀ ਦੇ ਧਰੁਵ’, ਭਾਵ ਹਿਮਾਲਿਆ ਪਰਬਤ ਲੜੀ ਵਾਸਤੇ ਸਭ ਤੋਂ ਵੱਡਾ ਖ਼ਤਰਾ ਦੱਸਿਆ। ਇਸ ਮਾਡਲ ਦੇ ਨਤੀਜੇ ਵਜੋਂ ਵਧ ਰਹੀ ਆਲਮੀ ਤਪਸ਼, ਹਿਮਾਲਿਆ ਦੇ ਗਲੇਸ਼ੀਅਰਾਂ ਨੂੰ ਪਿਘਲਾ ਕੇ ਬਣਾਉਟੀ ਝੀਲਾਂ ਵਿਚ ਬਦਲ ਰਹੀ ਹੈ। ਨਾਸਾ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਵਿਚ 7500 ਤੋਂ ਵੱਧ ‘ਗਲੇਸ਼ੀਅਰ ਬਣਾਉਟੀ ਝੀਲਾਂ’ ਦੀ ਮੈਪਿੰਗ ਕੀਤੀ ਹੈ, ਜਿਸ ਵਿਚੋਂ ਕਈ ਝੀਲਾਂ ਦੇ ਟੁੱਟਣ ਦਾ ਖ਼ਤਰਾ ਵਧ ਗਿਆ ਹੈ। ਕਸ਼ਮੀਰ ਦੇ ਉੱਚੇ ਪਰਬਤਾਂ ਵਿਚ ਮੌਜੂਦ ਸੈਕੜੇ ਬਣਾਉਟੀ ਝੀਲਾਂ ਵਿਚੋਂ 5 ਅਜਿਹੀਆਂ ਝੀਲਾਂ ਦੀ ਪਛਾਣ ਹੋਈ ਹੈ, ਜੋ ਕਿਸੇ ਵੀ ਸਮੇਂ ਟੁੱਟ ਸਕਦੀਆਂ ਹਨ। ਇਹ ਝੀਲਾਂ ਗਾਂਦਰਬਲ ਜ਼ਿਲ੍ਹੇ ਅਤੇ ਉਸ ਦੇ ਹੇਠਲੇ ਇਲਾਕਿਆਂ ਵਿਚ ਨਿਪਾਲ ਵਰਗੀ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਦੀ ਸਥਿਤੀ ਵੀ ਕਸ਼ਮੀਰ ਵਰਗੀ ਹੀ ਹੈ। ਹਿਮਾਚਲ ਪ੍ਰਦੇਸ਼ ਵਿਚ ਮੌਜੂਦ ਬਣਾਉਟੀ ਝੀਲਾਂ ਦੀ ਗਿਣਤੀ ਵਿਚ 1990 ਤੋਂ 2024 ਦੇ ਦਰਮਿਆਨ ਪੰਜ ਗੁਣਾ ਵਾਧਾ ਹੋਇਆ ਹੈ। 1990 ਵਿਚ 107 ਝੀਲਾਂ ਦੀ ਪਛਾਣ ਹੋਈ ਸੀ, ਜਦਕਿ 2024 ਵਿੱਚ ਇਹਨਾਂ ਦੀ ਗਿਣਤੀ ਵਧ ਕੇ 669 ਹੋ ਗਈ। ਇਹਨਾਂ ਵਿਚੋਂ 9 ਬਨਾਉਟੀ ਝੀਲਾਂ ਦੇ ਟੁੱਟਣ ਦੀ ਸੰਭਾਵਨਾ ਬਹੁਤ ਵੱਧ ਦੱਸੀ ਜਾ ਰਹੀ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਦੇ ਨਾਲ-ਨਾਲ, ਪੰਜਾਬ ਵਿਚ ਹੜ੍ਹਾਂ ਨਾਲ ਤਬਾਹੀ ਆ ਸਕਦੀ ਹੈ। ਇਥੇ ਇਹ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਕਤੂਬਰ, 2023 ਵਿਚ ਉੱਤਰੀ ਸਿੱਕਮ ਵਿਚ ਇਕ ਗਲੇਸ਼ੀਅਰ ਬਣਾਉਟੀ ਝੀਲ ਦੇ ਟੁੱਟਣ ਨਾਲ ਤੀਸਤਾ ਨਦੀ ਵਿਚ ਆਏ ਅਚਨਚੇਤ ਹੜ੍ਹਾਂ ਕਾਰਨ 100 ਦੇ ਲਗਭਗ ਲੋਕਾਂ ਦੀ ਮੌਤ ਦੇ ਨਾਲ-ਨਾਲ 15 ਪੁਲ ਅਤੇ ਇਕ ਡੈਮ ਕੁਝ ਹੀ ਪਲਾਂ ਵਿਚ ਤਬਾਹ ਹੋ ਗਏ। ਇਹ ਹੜ੍ਹ ਏਨੀ ਤੇਜ਼ੀ ਨਾਲ ਆਏ ਕਿ ਕਿਸੇ ਨੂੰ ਕੁਝ ਵੀ ਕਰਨ ਜਾਂ ਕੋਈ ਚਿਤਾਵਨੀ ਜਾਰੀ ਕਰਨ ਦਾ ਮੌਕਾ ਨਹੀਂ ਮਿਲਿਆ। ਦੋਵਾਂ ਆਗੂਆਂ ਨੇ ਹਿਮਾਲਿਆ ਪਰਬਤ ਲੜੀ ਦੇ ਸਾਰੇ ਮੁਲਕਾਂ ਦੇ ਲੋਕਾਂ, ਖ਼ਾਸ ਕਰਕੇ, ਭਾਰਤ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ ਦੇ ਅਸਰਾਂ ਨੂੰ ਸਮਝਦੇ ਹੋਏ ਇਸ ਦੇ ਕਾਰਨ ਕਾਰਪੋਰੇਟ ਪੂੰਜੀਵਾਦੀ ਵਿਕਾਸ ਮਾਡਲ ਨੂੰ ਕੁਦਰਤ-ਪੱਖੀ ਅਤੇ ਮਨੁੱਖ-ਪੱਖੀ ਮਾਡਲ ਵਿੱਚ ਤਬਦੀਲ ਕਰਨ ਲਈ ਚੱਲ ਰਹੀ ਲੋਕ ਲਹਿਰ ਦਾ ਹਿੱਸਾ ਬਣਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ’ਚ ਕੀਤਾ ਵਾਧਾ ਪੂਰੀ ਤਰ੍ਹਾਂ ਵਾਪਸ ਲੈਣ ਦਾ ਫ਼ੈਸਲਾ ਸਸਤੀ ਉੱਚ ਸਿੱਖਿਆ ਪ੍ਰਤੀ ਵਚਨ... ਅਗਲੀ ਖ਼ਬਰ ਨਿਪਾਲ ਦੀ ਤ੍ਰਾਸਦੀ ਨੂੰ ਇਕ ਚਿਤਾਵਨੀ ਵਜੋਂ ਸਮਝਣਾ ਹੋਵੇਗਾ-ਪ੍ਰੋ. ਮਿਸ਼ਰਾ
Ad Position 24