30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੈਸਿਆਂ ਲਈ ਕਲਯੁਗੀ ਪੁੱਤ ਵਲੋਂ ਪਿਓ ਦਾ ਕਤਲ

ਮਕਸੂਦਾਂ, 30 ਅਗਸਤ (ਸੌਰਵ ਮਹਿਤਾ)-ਜਲੰਧਰ ਦੇ ਹਰਗੋਬਿੰਦ ਨਗਰ ਵਿਚ ਪੈਸਿਆਂ ਦੇ ਲਾਲਚ ਦੇ ਚਲਦਿਆਂ ਇਕ ਪੁੱਤ ਵਲੋਂ ਆਪਣੀ ਪਤਨੀ ਅਤੇ ਸਾਥੀ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦੇਣ ਦੀ ਖ਼ਬਰ ਹੈ, ਜਿਥੇ 60 ਸਾਲਾ ਦਲਜੀਤ ਸਿੰਘ ਪੁੱਤਰ ਫਕੀਰ ਸਿੰਘ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕੀਤੀ ਗਈ। ਪੁਲਿਸ ਨੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਹੱਲ ਕਰਦਿਆਂ ਮ੍ਰਿਤਕ ਦੇ ਪੁੱਤ ਸੁਖਪਾਲ ਸਿੰਘ ਤੇ ਨੂੰਹ ਰੂਹੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਜੇ ਮੁਲਜ਼ਮ ਦੀ ਪਛਾਣ ਹੋਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 31-08-2026
ਮਕਸੂਦਾਂ, 30 ਅਗਸਤ (ਸੌਰਵ ਮਹਿਤਾ)-ਜਲੰਧਰ ਦੇ ਹਰਗੋਬਿੰਦ ਨਗਰ ਵਿਚ ਪੈਸਿਆਂ ਦੇ ਲਾਲਚ ਦੇ ਚਲਦਿਆਂ ਇਕ ਪੁੱਤ ਵਲੋਂ ਆਪਣੀ ਪਤਨੀ ਅਤੇ ਸਾਥੀ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦੇਣ ਦੀ ਖ਼ਬਰ ਹੈ, ਜਿਥੇ 60 ਸਾਲਾ ਦਲਜੀਤ ਸਿੰਘ ਪੁੱਤਰ ਫਕੀਰ ਸਿੰਘ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕੀਤੀ ਗਈ। ਪੁਲਿਸ ਨੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਹੱਲ ਕਰਦਿਆਂ ਮ੍ਰਿਤਕ ਦੇ ਪੁੱਤ ਸੁਖਪਾਲ ਸਿੰਘ ਤੇ ਨੂੰਹ ਰੂਹੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਜੇ ਮੁਲਜ਼ਮ ਦੀ ਪਛਾਣ ਹੋਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦਲਜੀਤ ਸਿੰਘ ਹਰਗੋਬਿੰਦ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਆਪਣੀ ਪਤਨੀ ਨਾਲ ਰਹਿੰਦਾ ਸੀ ਅਤੇ ਸਕਿਓਰਿਟੀ ਗਾਰਡ ਵਜੋਂ ਨਾਈਟ ਡਿਊਟੀ ਕਰਦਾ ਸੀ। 29 ਅਗਸਤ ਦੀ ਸ਼ਾਮ ਜਦੋਂ ਉਸ ਦੀ ਪਤਨੀ ਕੰਮ ਤੋਂ ਘਰ ਪਰਤੀ ਤਾਂ ਪਤੀ ਨੂੰ ਖ਼ੂਨ ਨਾਲ ਲਥਪਥ ਫਰਸ਼ ’ਤੇ ਪਿਆ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਰੌਲਾ ਪਾਉਣ ’ਤੇ ਗੁਆਂਢੀ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ-8 ਦੇ ਇੰਚਾਰਜ ਸਾਹਿਲ ਚੌਧਰੀ ਸਮੇਤ ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਜਦੋਂ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਤਾਂ ਕਤਲ ਦੀਆਂ ਕੜੀਆਂ ਜੁੜਦੀਆਂ ਗਈਆਂ। ਫੁਟੇਜ ਵਿਚ ਦੁਪਹਿਰ ਸਮੇਂ ਸੁਖਪਾਲ, ਉਸ ਦੀ ਪਤਨੀ ਰੂਹੀ ਅਤੇ ਇਕ ਹੋਰ ਵਿਅਕਤੀ ਘਰ ਵਿਚ ਦਾਖਲ ਹੁੰਦੇ ਦਿਖਾਈ ਦਿੱਤੇ। ਤਿੰਨੇ ਕਰੀਬ ਇਕ ਤੋਂ ਡੇਢ ਘੰਟੇ ਬਾਅਦ ਤੇਜ਼ੀ ਨਾਲ ਘਰ ਤੋਂ ਬਾਹਰ ਨਿਕਲਦੇ ਨਜ਼ਰ ਆਏ।ਪੁਲਿਸ ਮੁਤਾਬਕ ਰੂਹੀ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਰਿਸ਼ਤੇਦਾਰਾਂ ਵਲੋਂ ਕਰੀਬ 20 ਲੱਖ ਰੁਪਏ ਮਿਲੇ ਸਨ। ਇਹ ਰਕਮ ਖਰਚ ਹੋਣ ਤੋਂ ਬਾਅਦ ਸੁਖਪਾਲ ਵਲੋਂ ਪਿਤਾ ਤੋਂ ਪੈਸੇ ਮੰਗੇ ਜਾਣ ਲੱਗੇ। ਕਥਿਤ ਤੌਰ ’ਤੇ ਰੂਹੀ ਦੇ ਕਹਿਣ ’ਤੇ ਉਸ ਨੇ ਪਿਤਾ ਤੋਂ ਹਿੱਸਾ ਵੀ ਮੰਗਿਆ ਪਰ ਦਲਜੀਤ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।ਪੁਲਿਸ ਅਨੁਸਾਰ ਇਸੇ ਰੰਜਿਸ਼ ਦੇ ਚਲਦਿਆਂ ਸੁਖਪਾਲ, ਰੂਹੀ ਅਤੇ ਉਨ੍ਹਾਂ ਦਾ ਸਾਥੀ 29 ਅਗਸਤ ਨੂੰ ਦਲਜੀਤ ਸਿੰਘ ਦੇ ਘਰ ਪਹੁੰਚੇ ਤੇ ਦਲਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਿੱਖ ਰਾਜ ਵੇਲੇ ਦੀਆਂ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਢਾਲਣ ਵਾਲੀਆਂ ਟਕਸਾਲਾਂ ਅੱਜ ਵੀ ਮੌਜੂਦ ‘ਪੰਜ-ਆਬ ਹੈਰੀਟੇਜ ਮ... ਅਗਲੀ ਖ਼ਬਰ ਰਾਜਾਸਾਂਸੀ ਤੋਂ ਦੁਬਈ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 17 ਘੰਟੇ ਹੋਈ ਲੇਟ-ਯਾਤਰੀ ਹੋਏ ਭਾਰੀ ਖੱਜਲ-ਖੁਆਰ ਗੁੱਸੇ ਵਿਚ ਆ...
Ad Position 24