30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਗੋਲੀ ਚਲਾ ਕੇ ਭੱਜੇ 4 ਵਿਅਕਤੀਆਂ ਨੂੰ ਪੁਲਿਸ ਨੇ 1300 ਕਿੱਲੋਮੀਟਰ ਤੋਂ ਫੜ ਲਿਆਂਦਾ 3 ਵਿਅਕਤੀਆਂ ਵਿਰੁੱਧ ਪੁਲਿਸ ਪਾਸ ਪਹਿਲਾਂ ਵੀ ਦਰਜ ਹਨ ਕੇਸ

ਸੰਗਰੂਰ, 30 ਅਗਸਤ (ਫੁੱਲ, ਬਿੱਟਾ)-ਸਥਾਨਕ ਹਰੀਪੁਰਾ ਰੋਡ ਉਤੇ ਦੋ ਗੁੱਟਾਂ ਵਿਚਕਾਰ ਹੋਏ ਝਗੜੇ ਦੌਰਾਨ ਗੋਲੀ ਚਲਾ ਕੇ ਭੱਜੇ ਵਿਅਕਤੀਆਂ ਨੂੰ ਸੰਗਰੂਰ ਪੁਲਿਸ ਨੇ 1300 ਕਿਲੋਮੀਟਰ ਤੋਂ ਫੜ ਲਿਆਂਦਾ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ.

Ad Position 21
No active advertisement
ਅਜੀਤ ਡੈਸਕ 31-08-2026
ਸੰਗਰੂਰ, 30 ਅਗਸਤ (ਫੁੱਲ, ਬਿੱਟਾ)-ਸਥਾਨਕ ਹਰੀਪੁਰਾ ਰੋਡ ਉਤੇ ਦੋ ਗੁੱਟਾਂ ਵਿਚਕਾਰ ਹੋਏ ਝਗੜੇ ਦੌਰਾਨ ਗੋਲੀ ਚਲਾ ਕੇ ਭੱਜੇ ਵਿਅਕਤੀਆਂ ਨੂੰ ਸੰਗਰੂਰ ਪੁਲਿਸ ਨੇ 1300 ਕਿਲੋਮੀਟਰ ਤੋਂ ਫੜ ਲਿਆਂਦਾ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਥਾਨਕ ਹਰੀਪੁਰਾ ਰੋਡ ਵਿਖੇ ਇਕ ਪੈਟਰੋਲ ਪੰਪ ਨਜ਼ਦੀਕ ਦੋ ਗੁੱਟਾਂ ਵਿਚਕਾਰ ਲੜਾਈ-ਝਗੜੇ ਦੌਰਾਨ ਇਕ ਵਿਅਕਤੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਸੀ, ਜੋ ਗੱਡੀ ਉਤੇ ਲੱਗੀ। ਝਗੜੇ ਪਿੱਛੋਂ ਦੋਵੇਂ ਗੁੱਟ ਫ਼ਰਾਰ ਹੋ ਗਏ ਸਨ। ਇਸ ਘਟਨਾ ਦੀ ਪੁਲਿਸ ਪਾਸ ਵੀਡੀਓ ਪਹੁੰਚੀ ਸੀ। ਉਪਰੰਤ ਵੱਖ-ਵੱਖ ਧਾਰਾਵਾਂ ਅਧੀਨ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਐਸ.ਪੀ. (ਡੀ.) ਦੀ ਨਿਗਰਾਨੀ ਹੇਠ ਬਣੀ ਟੀਮ ਵਿਚ ਡੀ.ਐਸ.ਪੀ. (ਡੀ.)ਸੁਖਦੇਵ ਸਿੰਘ, ਡੀ.ਐਸ.ਪੀ. (ਆਰ.) ਦਲਬੀਰ ਸਿੰਘ, ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਅਤੇ ਇੰਸਪੈਕਟਰ ਮਨਪ੍ਰੀਤ ਸਿੰਘ ਥਾਣਾ ਮੁਖੀ ਸਿਟੀ ਸੰਗਰੂਰ ਦੀਆਂ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਿਮਰਨਜੀਤ ਸਿੰਘ ਬੰਟੀ ਵਾਸੀ ਸਥਾਨਕ ਘੁਮਿਆਰ ਬਸਤੀ, ਗੁਰਪ੍ਰੀਤ ਸਿੰਘ ਖੁਰਪਾ ਵਾਸੀ ਸਥਾਨਕ ਹਰੀਪੁਰਾ ਰੋਡ, ਅੰਸ਼ ਕੁਮਾਰ ਵਾਸੀ ਸਥਾਨਕ ਡਾ. ਅੰਬੇਡਕਰ ਨਗਰ ਅਤੇ ਸੁਮਿਤ ਕੁਮਾਰ ਵਾਸੀ ਸਥਾਨਕ ਰਾਮ ਬਸਤੀ ਸੰਗਰੂਰ ਨੂੰ ਬਿਹਾਰ ਦੇ ਬੋਧ ਗਯਾ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਪਾਸੋਂ ਇਕ ਦੇਸੀ ਕੱਟਾ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਕੇਸ ਵਿਚ ਰਾਹੁਲ ਸਿੰਘ ਦਮਨ ਵਾਸੀ ਸਥਾਨਕ ਰਵਿਦਾਸਪੁਰਾ ਬਸਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਦੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਦੋਵਾਂ ਗੁੱਟਾਂ ਵਿਚਕਾਰ ਪੁਰਾਣੀ ਖਹਿਬਾਜ਼ੀ ਚੱਲੀ ਆ ਰਹੀ ਹੈ। ਪੁਲਿਸ ਨੇ ਦੂਜੇ ਧੜੇ ਦੇ 4 ਵਿਅਕਤੀਆਂ ਵਿਰੁੱਧ ਵੀ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੀ ਉਮਰ 22 ਤੋਂ 25 ਦੇ ਦਰਮਿਆਨ ਹੈ। ਡਾ. ਗਰੇਵਾਲ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਬੰਟੀ ਵਿਰੁੱਧ ਥਾਣਾ ਸਿਟੀ -1 ਵਿਚ 2, ਗੁਰਪ੍ਰੀਤ ਸਿੰਘ ਖੁਰਪਾ ਵਿਰੁੱਧ 5 ਅਤੇ ਸੁਮਿਤ ਕੁਮਾਰ ਵਿਰੁੱਧ 3 ਮੁਕੱਦਮੇ ਪਹਿਲਾ ਵੀ ਦਰਜ ਹਨ। ਉਨ੍ਹਾਂ ਦੱਸਿਆ ਕਿ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਬੇਹੱਦ ਅਹਿਮ ਹੋਵੇਗੀ ਹਾਈ ਕੋਰਟ ਵਿਖੇ ਕੱਲ੍ਹ ਦੀ ਸੁਣਵਾਈ ਵਰ੍ਹਿਆਂ ਬਾਅਦ... ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 320ਵਾਂ ਸੰਪੂਰਨਤਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ...
Ad Position 24