30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਉਘੇ ਖੇਤੀ ਮਾਹਰ, ਸਾਹਿਤਕਾਰ ਤੇ ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਦੁਸਾਂਝ ਦਾ ਦਿਹਾਂਤ

ਮੁਕੰਦਪੁਰ, 30 ਅਗਸਤ (ਅਮਰੀਕ ਸਿੰਘ ਢੀਂਡਸਾ)-ਲਿਖਾਰੀ ਸਭਾ ਜਗਤਪੁਰ ਦੇ ਬਾਨੀ ਤੇ ਸਰਪ੍ਰਸਤ, ਅਗਾਂਹਵਧੂ ਕਿਸਾਨ, ਪ੍ਰਸਿੱਧ ਸਾਹਿਤਕਾਰ ਤੇ ਬਹੁਪੱਖੀ ਸ਼ਖਸੀਅਤ ਮਹਿੰਦਰ ਸਿੰਘ ਦੁਸਾਂਝ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਦਾ ਸਸਕਾਰ ਪਿੰਡ ਜਗਤਪੁਰ ਵਿਖੇ ਕੀਤਾ ਗਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਮਨਜੀਤ ਸਿੰਘ ਨੇ ਦਿਖਾਈ।

Ad Position 21
No active advertisement
ਅਜੀਤ ਡੈਸਕ 31-08-2026
ਮੁਕੰਦਪੁਰ, 30 ਅਗਸਤ (ਅਮਰੀਕ ਸਿੰਘ ਢੀਂਡਸਾ)-ਲਿਖਾਰੀ ਸਭਾ ਜਗਤਪੁਰ ਦੇ ਬਾਨੀ ਤੇ ਸਰਪ੍ਰਸਤ, ਅਗਾਂਹਵਧੂ ਕਿਸਾਨ, ਪ੍ਰਸਿੱਧ ਸਾਹਿਤਕਾਰ ਤੇ ਬਹੁਪੱਖੀ ਸ਼ਖਸੀਅਤ ਮਹਿੰਦਰ ਸਿੰਘ ਦੁਸਾਂਝ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਦਾ ਸਸਕਾਰ ਪਿੰਡ ਜਗਤਪੁਰ ਵਿਖੇ ਕੀਤਾ ਗਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਮਨਜੀਤ ਸਿੰਘ ਨੇ ਦਿਖਾਈ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਦੁਸਾਂਝ ਨੂੰ ਖੇਤੀਬਾੜੀ ਨਾਲ ਜਨੂਨੀ ਪੱਧਰ ‘ਤੇ ਪਿਆਰ ਸੀ ਅਤੇ ਬਿਨਾਂ ਕਿਸੇ ਸਕੂਲ-ਕਾਲਜ ਵਿਚ ਗਿਆਂ ਪੰਜ ਭਾਸ਼ਾਵਾਂ ਦੇ ਗਿਆਤਾ ਸਨ। 1986 ਵਿਚ ਕਣਕ ਦੇ ਵਧੀਆ ਉਤਪਾਦਨ ਵਿਚ ਉਨ੍ਹਾਂ ਨੂੰ ਯੂ.ਐਨ.ਓ . ਐਵਾਰਡ ਮਿਲਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਉਨ੍ਹਾਂ ਨੂੰ ਫਾਰਮਰ ਪ੍ਰੋਫੈਸਰ ਦੀ ਉਪਾਧੀ ਨਾਲ ਨਿਵਾਜਿਆ, ਇਸ ਤੋਂ ਇਲਾਵਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ਖਨੌੜਾ ਦੇ ਉਹ ਪ੍ਰਮੁੱਖ ਸਲਾਹਕਾਰ ਰਹੇ। ਉਨ੍ਹਾਂ ਵਲੋਂ ਹਿਮਾਚਲ ਤੇ ਪੰਜਾਬ ਦੇ ਨਾਲ ਲੱਗਦੇ ਕੰਢੀ ਖੇਤਰ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਦੋਵਾਂ ਰਾਜਾਂ ਦੀਆਂ ਫਸਲਾਂ ਦੇ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਤੇ ਖੋਜ ਕਰਕੇ ਦੋਵਾਂ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਦੇ ਸਫ਼ਲ ਯਤਨ ਕੀਤੇ। ਉਨ੍ਹਾਂ ਦੇ ਮਾਡਲ ਅਤੇ ਵਿਕਸਿਤ ਦੋਸਾਂਝ ਖੇਤੀ ਫਾਰਮ ‘ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਗਿਆਨੀ, ਪੰਜਾਬ ਤੋਂ ਇਲਾਵਾ ਦੂਸਰੇ ਰਾਜਾਂ ਤੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਤੇ ਪ੍ਰੋਫੈਸਰ ਵਿਜਿਟ ਕਰਕੇ ਉਨ੍ਹਾਂ ਦੇ ਆਧੁਨਿਕ ਖੇਤੀ ਫਾਰਮ ਦੇ ਮਾਡਲ ਤੋਂ ਬਹੁਤ ਪ੍ਰਭਾਵਿਤ ਹੁੰਦੇ ਰਹੇ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਹਰਜੋਤ ਕੌਰ ਲੋਹਟੀਆ, ਰਵਿੰਦਰ ਚੋਟ, ਸੋਹਣ ਸਿੰਘ ਭਿੰਡਰ, ਪਰਮਜੀਤ ਖਟੜਾ, ਪਿੰਦਰ ਮਾਹਲ, ਚਰਨਜੀਤ ਸਿੰਘ ਝੱਜ, ਬਲਦੇਵ ਸਿੰਘ ਢੀਂਡਸਾ, ਸੁਰਿੰਦਰ ਸਿੰਘ ਢੀਂਡਸਾ, ਦੀਦਾਰ ਸਿੰਘ ਸ਼ੇਤਰਾ, ਹਰਕੰਵਲ ਸਿੰਘ ਕੌਲਗੜ੍ਹ, ਜੋਗਾ ਸਿੰਘ ਮਾਸਟਰ, ਤਲਵਿੰਦਰ ਸ਼ੇਰਗਿੱਲ, ਬੂਟਾ ਮਹਿਮੂਦਪੁਰ, ਮਦਨ ਖ਼ਾਨਪੁਰ, ਮੋਹਣ ਬੀਕਾ, ਸੁਖਵਿੰਦਰ ਸਿੰਘ ਮੰਗੂਵਾਲ, ਰਾਮ ਪ੍ਰਕਾਸ਼ ਟੋਨੀ, ਗੁਰਦਾਵਰ ਸਿੰਘ ਸ਼ੌਂਕੀ, ਬਲਵੀਰ ਸਿੰਘ ਦਿਓਲ ਸਾਬਕਾ ਸਰਪੰਚ ਤੋਂ ਇਲਾਵਾ ਹੋਰ ਰਿਸ਼ਤੇਦਾਰ ਕਰੀਬੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰ ਰਹੇ ਨੌਜਵਾਨ ਤੋਂ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ * ਦੋ ਹੋਰ ਨੌਜਵਾਨ ਗ੍ਰਿ... ਅਗਲੀ ਖ਼ਬਰ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਹਰਭਜਨ ਸਿੰਘ ਬਰਾੜ ਨਹੀਂ ਰਹੇ
Ad Position 24