30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭਾਰਤੀ ਰੱਖਿਆ ਖੇਤਰ ’ਚ ਸੰਨ੍ਹ ਲਾਉਣ ਲਈ ਵਿਛਾਇਆ ਜਾ ਰਿਹਾ ਘਾਤਕ ਸਾਜਿਸ਼ਾਂ ਦਾ ਜਾਲ

ਭਾਰਤੀ ਰੱਖਿਆ ਖੇਤਰ ’ਚ ਸੰਨ੍ਹ ਲਾਉਣ ਲਈ ਵਿਛਾਇਆ ਜਾ ਰਿਹਾ ਘਾਤਕ ਸਾਜਿਸ਼ਾਂ ਦਾ ਜਾਲ

Ad Position 21
No active advertisement
ਅਜੀਤ ਡੈਸਕ 31-08-2026

ਹਨੀ-ਟ੍ਰੈਪ ’ਚ ਫਸਾ ਕੇ ਆਈ. ਐੱਸ. ਆਈ. ਕਰਵਾ ਰਹੀ ਜਾਸੂਸੀ
ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਭਾਰਤ ਦੇ ਰੱਖਿਆ ਤੰਤਰ ਅਤੇ ਅਹਿਮ ਬੁਨਿਆਦੀ ਢਾਂਚੇ ਨਾਲ ਜੁੜੀਆਂ ਖ਼ੁਫ਼ੀਆ ਜਾਣਕਾਰੀਆਂ ਹਾਸਲ ਕਰਨ ਲਈ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਘਾਤਕ ਸਾਜ਼ਿਸ਼ਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ । ਖ਼ੁਫ਼ੀਆ ਏਜੰਸੀ ਨੇ ਭਾਰਤੀ ਨਾਗਰਿਕਾਂ ਅਤੇ ਖ਼ਾਸ ਤੌਰ ’ਤੇ ਸੈਨਾ ਨਾਲ ਸੰਬੰਧਿਤ ਲੋਕਾਂ ਨੂੰ ਹਨੀ-ਟ੍ਰੈਪ ’ਚ ਫਸਾਉਣ ਲਈ ਸੈਂਕੜੇ ਕੁੜੀਆਂ ਨੂੰ ਸਿਖਲਾਈ ਦਿੱਤੀ ਹੈ । ਹਾਲੀਆ ਮਾਮਲਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਈ. ਐੱਸ. ਆਈ. ਵਲੋਂ ਭਾਰਤੀ ਨੌਜਵਾਨਾਂ ਤੋਂ ਜਾਸੂਸੀ ਕਰਵਾਉਣ ਲਈ ਉਨ੍ਹਾਂ ਨੂੰ ਬੇਹੱਦ ਸੰਗਠਿਤ ਅਤੇ ਯੋਜਨਾਬੱਧ ਤਰੀਕੇ ਨਾਲ ਫਸਾਇਆ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਏਜੰਟ ਸੋਸ਼ਲ ਮੀਡੀਆ ’ਤੇ ਭਾਰਤੀ ਰੱਖਿਆ ਕਰਮੀਆਂ, ਖ਼ਾਸ ਕਰਕੇ ਵਰਦੀਧਾਰੀ ਅਧਿਕਾਰੀਆਂ ਅਤੇ ਸੰਵੇਦਨਸ਼ੀਲ ਅਹੁਦਿਆਂ ’ਤੇ ਤਾਇਨਾਤ ਨਾਗਰਿਕਾਂ ਦੀਆਂ ਪ੍ਰੋਫਾਈਲਾਂ ’ਤੇ ਨਜ਼ਰ ਰੱਖਦੇ ਹਨ । ਸਾਜ਼ਿਸ਼ ਤਹਿਤ ਸਭ ਤੋਂ ਪਹਿਲਾਂ ਏਜੰਟਾਂ ਦੀ ਮਾਰਫ਼ਤ ਭਾਰਤੀ ਮੋਬਾਈਲ ਸਿੰਮ ਖ਼ਰੀਦੇ ਜਾਂਦੇ ਹਨ । ਇਸ ਤੋਂ ਬਾਅਦ ਇਨ੍ਹਾਂ ਸਿਮ ਕਾਰਡਾਂ ਨੂੰ ਦੁਬਈ ਦੇ ਰਸਤੇ ਪਾਕਿ ਭੇਜਿਆ ਜਾਂਦਾ ਹੈ । ਇਨ੍ਹਾਂ ਨੰਬਰਾਂ ਰਾਹੀਂ ਵਟਸਐਪ ਅਕਾਊਂਟ ਬਣਾ ਕੇ ਭਾਰਤੀ ਗਰੁੱਪਾਂ ’ਚ ਘੁਸਪੈਠ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ । ਪ੍ਰਾਪਤ ਵੇਰਵਿਆਂ ਅਨੁਸਾਰ ਖ਼ੂਬਸੂਰਤ ਔਰਤਾਂ ਦੀਆਂ ਤਸਵੀਰਾਂ ਵਾਲੇ ਫ਼ਰਜ਼ੀ ਖਾਤਿਆਂ ਰਾਹੀਂ ਪਹਿਲਾਂ ਦੋਸਤਾਨਾ ਗੱਲਬਾਤ ਸ਼ੁਰੂ ਹੁੰਦੀ ਹੈ । ਬਾਅਦ ’ਚ ਇਤਰਾਜ਼ਯੋਗ (ਇੰਟੀਮੇਟ) ਤਸਵੀਰਾਂ ਭੇਜ ਕੇ ਨਿਸ਼ਾਨਾ ਬਣਾਏ ਗਏ ਵਿਅਕਤੀ ਨੂੰ ਫਸਾਇਆ ਜਾਂਦਾ ਹੈ ਅਤੇ ਫਿਰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਰਾਜ਼ ਹਾਸਲ ਕਰਨ ਲਈ ਬਲੈਕਮੇਲ ਕੀਤਾ ਜਾਂਦਾ ਹੈ । ਹਾਲ ਹੀ ’ਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਜਾਸੂਸਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਆਪਣੇ ਸਾਥੀ ਦੇ ਮੋਬਾਈਲ ’ਚ ਡਾਟਾ ਚੋਰੀ ਕਰਨ ਵਾਲਾ ਸਾਫ਼ਟਵੇਅਰ ਇੰਸਟਾਲ ਕਰਨ ਲਈ ਵੀ ਕਿਹਾ ਗਿਆ ਸੀ । ਉਕਤ ਸਭ ਦੇ ਬਾਵਜੂਦ ਭਾਰਤੀ ਸੁਰੱਖਿਆ ਏਜੰਸੀਆਂ ਆਪਣੀ ਸਰਗਰਮ ਨਿਗਰਾਨੀ ਸਦਕਾ ਅਜਿਹੇ ਕਈ ਮਨਸੂਬਿਆਂ ਨੂੰ ਨਾਕਾਮ ਕਰ ਚੁੱਕੀਆਂ ਹਨ, ਪਰ ਆਨਲਾਈਨ ਹਨੀ-ਟ੍ਰੈਪਿੰਗ ਦਾ ਇਹ ਰੁਝਾਨ ਸੁਰੱਖਿਆ ਏਜੰਸੀਆਂ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ। 

 

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਰਿਜ਼ਰਵਡ ਵਿਸ਼ੇਸ਼ ਰੇਲ ਗੱਡੀ ਦਾ ਸੰਚਾਲਨ ਅੱਜ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੈਸ਼ਨਲ ਟੈਸਟ ਹਾਊਸ ਨਾਲ ਸਮਝੌਤਾ ਜਲੰਧਰ ਵਿਖੇ ਅਤਿ-ਆਧੁਨਿਕ ਐਨ.ਟੀ.ਐਚ. ਲੈਬ ਸਥਾਪਤ ਕੀਤੀ ਜਾਵੇਗੀ
Ad Position 24