30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਚਿੱਟੇ ਦੁੱਧ ਦੇ ਕਾਲੇ ਕਾਰੋਬਾਰ ਰਾਹੀਂ ਇਨਸਾਨੀ ਜ਼ਿੰਦਗੀਆਂ ਨੂੰ ਵੰਡੀ ਜਾ ਰਹੀ ਮੌਤ ਯੂਰੀਆ, ਸੂਜੀ ਤੇ ਲੰਘੀ ਹੋਈ ਤਰੀਕ ਵਾਲੇ ਸੁੱਕੇ ਦੁੱਧ ਦੇ ਪਾਊਡਰ ਤੋਂ ਬਣੀਆਂ ਵਸਤੂਆਂ ਖਾ ਰਹੇ ਨੇ ਆਮ ਲੋਕ

ਮਾਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਚਿੱਟੇ ਦੁੱਧ ਦੇ ਕਾਲੇ ਕਾਰੋਬਾਰ ਰਾਹੀਂ ਇਨਸਾਨੀ ਜ਼ਿੰਦਗੀਆਂ ਨੂੰ ਸ਼ਰੇਆਮ ਮੌਤ ਵੰਡੀ ਜਾ ਰਹੀ ਮੌਤ ਹੈ। ਪੰਜਾਬ ਅੰਦਰ ਜਿੰਨਾ ਦੁੱਧ ਪੈਦਾ ਹੋ ਰਿਹਾ ਹੈ, ਖਪਤ ਉਸ ਤੋਂ ਕਿਤੇ ਜਿਆਦਾ ਹੈ ।

Ad Position 21
No active advertisement
ਅਜੀਤ ਡੈਸਕ 31-08-2026
ਮਾਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਚਿੱਟੇ ਦੁੱਧ ਦੇ ਕਾਲੇ ਕਾਰੋਬਾਰ ਰਾਹੀਂ ਇਨਸਾਨੀ ਜ਼ਿੰਦਗੀਆਂ ਨੂੰ ਸ਼ਰੇਆਮ ਮੌਤ ਵੰਡੀ ਜਾ ਰਹੀ ਮੌਤ ਹੈ। ਪੰਜਾਬ ਅੰਦਰ ਜਿੰਨਾ ਦੁੱਧ ਪੈਦਾ ਹੋ ਰਿਹਾ ਹੈ, ਖਪਤ ਉਸ ਤੋਂ ਕਿਤੇ ਜਿਆਦਾ ਹੈ । ਸੋਚਣਾ ਤਾਂ ਬਣਦੈ ਕਿ ਪੈਦਾ ਹੋ ਰਹੇ ਤੇ ਖਪਤ ਹੋ ਰਹੇ ਦੁੱਧ ਦੇ ਵਿਚਕਾਰ ਜਿਹੜਾ ਪਾੜਾ ਹੈ, ਉਸ ਨੂੰ ਕਿਵੇਂ ਪੂਰਿਆ ਜਾਂਦਾ ਹੈ। ਅਸਲੀ ਤੇ ਨਕਲੀ ਦੁੱਧ ਦੇ ਵਿਚਕਾਰਲੇ ਪਾੜੇ ਨੂੰ ਜੇਕਰ ਗੌਰ ਨਾਲ ਵੇਖੀਏ ਤਾਂ ਸਾਰਾ ਮਾਜਰਾ ਸਹਿਜੇ ਹੀ ਸਾਹਮਣੇ ਆ ਜਾਂਦਾ ਹੈ । ਪੰਜਾਬ ਅੰਦਰ ਪਸ਼ੂਆਂ ਦੀ ਹੋ ਰਹੀ ਬੇ-ਕਦਰੀ ਦੇ ਸਾਰੇ ਪੁਆੜੇ ਦੀ ਜੜ੍ਹ ਸਿਰਫ ਨਕਲੀ ਦੁੱਧ ਹੈ, ਕਿਉਂਕਿ ਨਕਲੀ ਦੁੱਧ ਦੀ ਬਦੌਲਤ ਪਸ਼ੂ ਪਾਲਕਾਂ ਨੂੰ ਚੰਗਾ ਭਾਅ ਨਹੀਂ ਮਿਲ ਰਿਹਾ, ਜਿਸ ਕਰਕੇ ਬਹੁਤੇ ਕਿਸਾਨ ਪਸ਼ੂਆਂ ਤੋਂ ਕਿਨਾਰਾ ਕਰ ਚੁੱਕੇ ਹਨ, ਜਿਸ ਦੀ ਬਦੌਲਤ ਪੰਜਾਬੀ ਨਕਲੀ ਦੁੱਧ ਦੇ ਰੂਪ ਵਿੱਚ ਜ਼ਹਿਰ ਖਾਣ ਲਈ ਮਜ਼ਬੂਰ ਹਨ । ਮੌਜੂਦਾ ਸਮੇਂ ਪਸ਼ੂ ਪਾਲਕਾਂ ਨੂੰ ਗਾਵਾਂ ਤੇ ਮੱਝਾਂ ਦੇ ਦੁੱਧ ਦਾ ਔਸਤ ਭਾਅ 30 ਤੋਂ 70 ਰੁਪਏ ਦੇ ਵਿਚਕਾਰ ਮਿਲਣਾ ਇਸ ਖ਼ਤਮ ਹੋ ਰਹੇ ਧੰਦੇ ਦੀ ਨਿਸ਼ਾਨੀ ਹੈ । ਗਾਵਾਂ ਦੇ ਫਾਰਮ ਸੁੰਨੇ ਹੋ ਰਹੇ ਹਨ, ਨਵੀਂ ਪੀੜੀ ਇਸ ਧੰਦੇ ਨੂੰ ਅਪਣਾਉਣ ਤੋਂ ਇਨਕਾਰੀ ਹੈ । ਇਸ ਧੰਦੇ ਨਾਲ ਨੇੜਿਓਂ ਜੁੜੇ ਲੋਕਾਂ ਅਨੁਸਾਰ ਬਾਜ਼ਾਰਾਂ ਅੰਦਰ ਕੁਝ ਇਕ ਦੁਕਾਨਦਾਰਾਂ ਤੋਂ ਸੂਜੀ ਤੇ ਲੰਘੀ ਤਰੀਕ ਵਾਲੇ ਸੁੱਕੇ ਦੁੱਧ ਤੋਂ ਬਣੀ ਗੁਲਾਬ ਜਾਮਣ ਦਾ 100 ਰੁਪਏ ਮਿਲ ਜਾਣਾ ਸਹਿਜੇ ਹੀ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ ਕਿ ਦਾਲ ਵਿਚ ਕੁਝ ਕਾਲਾ ਹੈ। ਹਰ ਵਰ੍ਹੇ ਬਾਜ਼ਾਰਾਂ ਅੰਦਰ ਨਕਲੀ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਸੰਬੰਧਿਤ ਵਿਭਾਗ ਜਬਤ ਜ਼ਰੂਰ ਕਰ ਲੈਂਦਾ ਹੈ ਪਰ ਕੁਝ ਸਮੇਂ ਬਾਅਦ ਉਥੇ ਹੀ ਉਨ੍ਹਾਂ ਦੁਕਾਨਦਾਰਾਂ ਵਲੋਂ ਮੁੜ ਤੋਂ ਇਨਸਾਨੀ ਜ਼ਿੰਦਗੀਆਂ ਦੇ ਨਾਲ ਖਿਲਵਾੜ੍ਹ ਕੀਤਾ ਜਾਂਦਾ ਹੈ । ਬਾਜ਼ਾਰਾਂ ਅੰਦਰ ਸ਼ਰੇਆਮ ਚਿੱਟੇ ਦਿਨ ਹੋ ਰਹੀ ਮਿਲਾਵਟਖੋਰੀ ਦਾ ਅੰਦਾਜ਼ਾ ਇਸ ਤੋਂ ਆਮ ਹੀ ਲੱਗ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਦੁਕਾਨਦਾਰ ਨੂੰ ਜਿੰਨੇ ਮਰਜ਼ੀ ਕੁਇੰਟਲ ਪਨੀਰ ਦਾ ਆਰਡਰ ਦੇ ਦੇਵੋ ਤਾਂ ਉਹ ਤੁਰੰਤ ਹਾਜ਼ਰ ਕਰ ਦੇਵੇਗਾ, ਇਹ ਕਿਥੋਂ ਆ ਰਿਹਾ ਹੈ, ਕਹਿਣ ਦੀ ਲੋੜ ਨਹੀਂ। ਇਸ ਸਾਰੇ ਵਰਤਾਰੇ ਦਾ ਖਮਿਆਜ਼ਾ ਲੋਕਾਂ ਨੂੰ ਭਿਆਨਕ ਬੀਮਾਰੀਆਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ । ਇੰਨਾ ਕੁਝ ਹੋਣ ਦੇ ਬਾਵਜੂਦ ਸੰਬੰਧਿਤ ਵਿਭਾਗ ਦੀ ਸਿਰਫ ਖਾਨਾ-ਪੂਰਤੀ ਜਾਰੀ ਹੈ। ਚੰਗਾ ਹੋਵੇ ਜੇਕਰ ਇਨ੍ਹਾਂ ਲਾਲਚੀ ਕਿਸਮ ਦੇ ਲੋਕਾਂ ਨੂੰ ਨੱਥ ਪਾਉਣ ਦੇ ਲਈ ਸਰਕਾਰ ਤੇ ਸੰਬੰਧਿਤ ਵਿਭਾਗ ਸਖ਼ਤ ਕਦਮ ਚੁੱਕੇ।
Ad Position 22
No active advertisement
ਪਿਛਲੀ ਖ਼ਬਰ ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਹਰਿਆਲੀ ਤੀਜ ਉਤਸਵ ਨੇ ਬਿਖੇਰੇ ਪੰਜਾਬੀ ਵਿਰਸੇ ਦੇ ਰੰਗ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ’ਚ ਕੀਤਾ ਵਾਧਾ ਪੂਰੀ ਤਰ੍ਹਾਂ ਵਾਪਸ ਲੈਣ ਦਾ ਫ਼ੈਸਲਾ ਸਸਤੀ ਉੱਚ ਸਿੱਖਿਆ ਪ੍ਰਤੀ ਵਚਨ...
Ad Position 24