30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬੀ.ਐੱਲ.ਐੱਫ. ਨੇ ਮਸ਼ਕੇਲ ਕਸਬੇ ’ਤੇ ਮੁਕੰਮਲ ਕਬਜ਼ੇ ਦਾ ਕੀਤਾ ਦਾਅਵਾ ਫ਼ੌਜੀ ਕੈਂਪ ਦਾ ਘਿਰਾਓ, ਹਾਈਵੇਅ ’ਤੇ ਨਾਕੇਬੰਦੀ

ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਫ਼ਰੰਟ (ਬੀ. ਐੱਲ.

Ad Position 21
No active advertisement
ਅਜੀਤ ਡੈਸਕ 31-08-2026
ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਫ਼ਰੰਟ (ਬੀ. ਐੱਲ. ਐੱਫ.) ਨੇ ਇਕ ਵੱਡੀ ਤਾਲਮੇਲ ਵਾਲੀ ਕਾਰਵਾਈ ਦੌਰਾਨ ਬਲੋਚਿਸਤਾਨ ਸੂਬੇ ਦੇ ਮਸ਼ਕੇਲ ਕਸਬੇ ’ਤੇ ਪੂਰਾ ਕੰਟਰੋਲ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਜਥੇਬੰਦੀ ਦੇ ਬੁਲਾਰੇ ਮੇਜਰ ਗਹਿਰਾਮ ਬਲੋਚ ਅਨੁਸਾਰ ਲੰਘੇ ਦਿਨ ਸਨਿਚਰਵਾਰ ਨੂੰ ਕੀਤੀ ਗਈ ਇਸ ਕਾਰਵਾਈ ਦੌਰਾਨ ਸਮੂਹ ਦੇ ਲੜਾਕਿਆਂ ਨੇ ਉਥੋਂ ਦੇ ਸਥਾਨਕ ਪੁਲਿਸ ਥਾਣੇ, ਕਸਟਮ ਚੌਕੀ ਅਤੇ ਕਈ ਅਹਿਮ ਸਰਕਾਰੀ ਦਫ਼ਤਰਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਬੁਲਾਰੇ ਨੇ ਦਾਅਵਾ ਕੀਤਾ ਕਿ ਇਲਾਕੇ ’ਚ ਨਿਗਰਾਨੀ ਅਤੇ ਹਮਲਿਆਂ ਲਈ ਵਰਤੇ ਜਾ ਰਹੇ 3 ਕਵਾਡਕਾਪਟਰਾਂ ਨੂੰ ਵੀ ਨਿਸ਼ਾਨਾ ਬਣਾ ਕੇ ਹੇਠਾਂ ਸੁੱਟ ਦਿੱਤਾ ਗਿਆ। ਉਸ ਨੇ ਦੱਸਿਆ ਕਿ ਕਈ ਥਾਵਾਂ ’ਤੇ ਸੁਰੱਖਿਆ ਬਲਾਂ ਨਾਲ ਝੜਪਾਂ ਜਾਰੀ ਹਨ ਅਤੇ ਕਾਰਵਾਈ ਮੁਕੰਮਲ ਹੋਣ ਉਪਰੰਤ ਹੋਰ ਵੇਰਵੇ ਜਾਰੀ ਕੀਤੇ ਜਾਣਗੇ। ਪ੍ਰਾਪਤ ਰਿਪੋਰਟਾਂ ਅਨੁਸਾਰ ਵੱਡੀ ਗਿਣਤੀ ’ਚ ਹਥਿਆਰਬੰਦ ਵਿਅਕਤੀਆਂ ਨੇ ਮਸ਼ਕੇਲ ਵਿਚ ਅਹਿਮ ਟਿਕਾਣਿਆਂ ’ਤੇ ਕਬਜ਼ਾ ਕਰਨ ਦੇ ਨਾਲ-ਨਾਲ ਫ਼ਰੰਟੀਅਰ ਕੋਰ (ਐੱਫ. ਸੀ.) ਦੇ ਮੁੱਖ ਕੈਂਪ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਕਾਰਨ ਖੇਤਰ ਵਿਚ ਲਗਾਤਾਰ ਭਾਰੀ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ।ਮਸ਼ਕੇਲ ਤੋਂ ਇਲਾਵਾ ਬਲੋਚਿਸਤਾਨ ਦੇ ਚਾਗਈ ਅਤੇ ਮਸਤੁੰਗ ਜ਼ਿਲ੍ਹਿਆਂ ਵਿਚ ਵੀ ਹਥਿਆਰਬੰਦ ਲੜਾਕਿਆਂ ਵਲੋਂ ਮੁੱਖ ਹਾਈਵੇਅ ’ਤੇ ਚੌਕੀਆਂ ਸਥਾਪਤ ਕਰਕੇ ਵਾਹਨਾਂ ਦੀ ਸਨੈਪ-ਚੈਕਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਚਾਗਈ ਦੇ ਦਾਲਬੰਦੀਨ (ਛੱਤਰ ਬਾਜ਼ਾਰ) ਵਿਖੇ 4 ਘੰਟਿਆਂ ਤੋਂ ਵੱਧ ਸਮੇਂ ਤੱਕ ਹਥਿਆਰਬੰਦ ਲੜਾਕਿਆਂ ਦੁਆਰਾ ਵਾਹਨਾਂ ਦੀ ਪੜਤਾਲ ਕੀਤੀ ਗਈ, ਜਦਕਿ ਮਸਤੁੰਗ ਦੇ ਦਸ਼ਤ ਖੇਤਰ ’ਚ ਵੀ ਮੁੱਖ ਮਾਰਗਾਂ ‘ਤੇ ਨਾਕੇ ਲਗਾ ਕੇ ਆਵਾਜਾਈ ਦੀ ਚੈਕਿੰਗ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
Ad Position 22
No active advertisement
ਪਿਛਲੀ ਖ਼ਬਰ ਜੱਸਾ ਪੱਟੀ ਵਲੋਂ ਖੇਡ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਵਜੋਂ ਅਸਤੀਫ਼ਾ ਕਿਹਾ, ‘ਆਪ’ ਦੇ ਹਲਕਾ ਇੰਚਾਰਜ ਪੱਟੀ ਦੀ ਜ਼ਿੰਮੇ... ਅਗਲੀ ਖ਼ਬਰ ਭਾਰਤ ਨਾਲ ਸੰਬੰਧ ਮਜ਼ਬੂਤ ਕਰਨ ਲਈ ਤਾਲਿਬਾਨ ਉਤਸੁਕ-ਜ਼ਬੀਹੁੱਲਾ ਮੁਜਾਹਿਦ
Ad Position 24