30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਰਾਜਾਸਾਂਸੀ ਤੋਂ ਦੁਬਈ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 17 ਘੰਟੇ ਹੋਈ ਲੇਟ-ਯਾਤਰੀ ਹੋਏ ਭਾਰੀ ਖੱਜਲ-ਖੁਆਰ ਗੁੱਸੇ ਵਿਚ ਆਏ ਯਾਤਰੀਆਂ ਵਲੋਂ ਹਵਾਈ ਕੰਪਨੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਅਜਨਾਲਾ/ਰਾਜਾਸਾਂਸੀ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਦੁਬਈ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ ਵਿਚ ਕਰੀਬ 17 ਤੋਂ 18 ਘੰਟਿਆਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਯਾਤਰੀਆਂ ਵਲੋਂ ਗ਼ੁੱਸੇ ਵਿਚ ਆ ਕੇ ਹਵਾਈ ਕੰਪਨੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਲੰਬੇ ਸਮੇਂ ਤੋਂ ਉਡਾਣ ਦੀ ਉਡੀਕ ਕਰ ਰਹੇ ਯਾਤਰੀਆਂ ਨੇ ਉਕਤ ਏਅਰਲਾਈਨ ਦੀ ਵਿਵਸਥਾ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਦੇਰੀ ਦਾ ਸਪਸ਼ਟ ਕਾਰਨ ਅਤੇ ਉਡੀਕ ਦੌਰਾਨ ਲੋੜੀਂਦੀਆਂ ਸਹੂਲਤਾਂ ਨਹੀਂ ਮਿਲੀਆਂ।

Ad Position 21
No active advertisement
ਅਜੀਤ ਡੈਸਕ 31-08-2026
ਅਜਨਾਲਾ/ਰਾਜਾਸਾਂਸੀ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਦੁਬਈ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ ਵਿਚ ਕਰੀਬ 17 ਤੋਂ 18 ਘੰਟਿਆਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਯਾਤਰੀਆਂ ਵਲੋਂ ਗ਼ੁੱਸੇ ਵਿਚ ਆ ਕੇ ਹਵਾਈ ਕੰਪਨੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਲੰਬੇ ਸਮੇਂ ਤੋਂ ਉਡਾਣ ਦੀ ਉਡੀਕ ਕਰ ਰਹੇ ਯਾਤਰੀਆਂ ਨੇ ਉਕਤ ਏਅਰਲਾਈਨ ਦੀ ਵਿਵਸਥਾ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਦੇਰੀ ਦਾ ਸਪਸ਼ਟ ਕਾਰਨ ਅਤੇ ਉਡੀਕ ਦੌਰਾਨ ਲੋੜੀਂਦੀਆਂ ਸਹੂਲਤਾਂ ਨਹੀਂ ਮਿਲੀਆਂ। ਲੁਧਿਆਣਾ ਤੋਂ ਆਪਣੀ 6 ਸਾਲਾਂ ਬੱਚੀ ਨਾਲ ਟੈਕਸੀ ਰਾਹੀਂ ਅੰਮ੍ਰਿਤਸਰ ਪਹੁੰਚੀ ਯਾਤਰੀ ਆਂਚਲ ਸੂਦ ਨੇ ਦੱਸਿਆ ਕਿ ਉਨ੍ਹਾਂ ਦੀ ਉਡਾਣ ਪਹਿਲਾਂ ਸਵੇਰੇ ਕਰੀਬ 8.40 ਵਜੇ ਸੀ, ਜਿਸ ਨੂੰ ਬਾਅਦ ਵਿਚ 11 ਵਜੇ ਕਰ ਦਿੱਤਾ ਗਿਆ। ਇਸ ਉਪਰੰਤ ਮੈਸੇਜ ਰਾਹੀਂ ਉਡਾਣ ਅਗਲੇ ਦਿਨ ਰਾਤ ਕਰੀਬ 2 ਵਜੇ ਰਵਾਨਾ ਹੋਣ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਦੌਰਾਨ ਛੋਟੀ ਬੱਚੀ ਨਾਲ ਇੰਨੇ ਲੰਬੇ ਸਮੇਂ ਤੱਕ ਹਵਾਈ ਅੱਡੇ ’ਤੇ ਉਡੀਕ ਕਰਨਾ ਬੇਹੱਦ ਮੁਸ਼ਕਿਲ ਹੈ। ਆਂਚਲ ਸੂਦ ਨੇ ਅੱਗੇ ਦੱਸਿਆ ਕਿ ਏਅਰਲਾਈਨ ਦੀ ਹੈਲਪਲਾਈਨ ’ਤੇ ਸੰਪਰਕ ਕਰਨ ’ਤੇ ਉਡਾਣ ਦੇਰੀ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਗਿਆ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਜੇਕਰ ਜਹਾਜ਼ ਵਿਚ ਪਹਿਲਾਂ ਤੋਂ ਤਕਨੀਕੀ ਖੁਰਾਬੀ ਸੀ ਤਾਂ ਯਾਤਰੀਆਂ ਨੂੰ ਸਮੇਂ ਸਿਰ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇੰਨੀ ਲੰ ਮੀ ਦੇਰੀ ਦੇ ਬਾਵਜੂਦ ਨਿਯਮਾਂ ਅਨੁਸਾਰ ਯਾਤਰੀਆਂ ਲਈ ਹੋਟਲ ਜਾਂ ਬਦਲਵੀਂ ਟਿਕਟ ਸੰਬੰਧੀ ਕੋਈ ਠੋਸ ਵਿਵਸਥਾ ਨਹੀਂ ਕੀਤੀ ਗਈ। ਫਗਵਾੜਾ ਤੋਂ ਇਸੇ ਉਡਾਣ ਰਾਹੀਂ ਦੁਬਈ ਜਾਣ ਵਾਲੇ ਯਾਤਰੀ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਦੁਬਈ ਵਿਚ ਡਿਊਟੀ ਜੁਆਇਨ ਕਰਨ ਜਾ ਰਿਹਾ ਹੈ ਅਤੇ ਉਡਾਣ ਦੀ ਦੇਰੀ ਕਾਰਨ ਹੁਣ ਸਮੇਂ ਸਿਰ ਡਿਊਟੀ ’ਤੇ ਪਹੁੰਚਣ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਤੇ ਮੈਨੂੰ ਆਪਣੀ ਨੌਕਰੀ ਜਾਣ ਦਾ ਵੀ ਡਰ ਸਤਾ ਰਿਹਾ ਹੈ। ਉਸ ਇਹ ਵੀ ਦੱਸਿਆ ਕਿ ਦੁਬਈ ਹਵਾਈ ਅੱਡੇ ਤੋਂ ਮੈਨੂੰ ਲੈਣ ਆਏ ਨਜ਼ਦੀਕੀ ਰਿਸ਼ਤੇਦਾਰ ਉਥੇ ਖੱਜਲ-ਖੁਆਰ ਹੋ ਰਹੇ ਹਨ। ਹੋਰਨਾਂ ਯਾਤਰੀਆਂ ਨੇ ਕਿਹਾ ਕਿ ਇਸ ਉਡਾਣ ਦੀ ਲੰਬੀ ਦੇਰੀ ਕਾਰਨ ਉਨ੍ਹਾਂ ਦੀ ਯਾਤਰਾ ਦੇ ਨਾਲ-ਨਾਲ ਨੌਕਰੀ, ਡਿਊਟੀ ਅਤੇ ਅੱਗੇ ਦੀ ਕਨੈਕਟਿੰਗ ਯਾਤਰਾ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਏਅਰਲਾਈਨ ਤੋਂ ਦੇਰੀ ਦਾ ਸਪਸ਼ਟ ਕਾਰਨ ਦੱਸਣ, ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਲਾਗੂ ਨਿਯਮਾਂ ਅਨੁਸਾਰ ਬਦਲਵੀਂ ਯਾਤਰਾ ਜਾਂ ਰਿਫੰਡ ਦੀ ਵਿਵਸਥਾ ਕਰਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੈਸਿਆਂ ਲਈ ਕਲਯੁਗੀ ਪੁੱਤ ਵਲੋਂ ਪਿਓ ਦਾ ਕਤਲ ਅਗਲੀ ਖ਼ਬਰ ਪੰਜਾਬ ਦੇ 40 ਲੱਖ ਪਰਿਵਾਰਾਂ ਲਈ ‘ਮੇਰੀ ਰਸੋਈ ਰਾਸ਼ਨ ਕਿੱਟ’ ਦਾ ਕੋਟਾ ਜਾਰੀ ਚੀਨੀ, ਦਾਲਾਂ, ਲੂਣ, ਹਲਦੀ ਤੇ ਸਰ੍ਹੋਂ ਦਾ...
Ad Position 24