30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹਰਿਆਣਾ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਬੇਹੱਦ ਅਹਿਮ ਹੋਵੇਗੀ ਹਾਈ ਕੋਰਟ ਵਿਖੇ ਕੱਲ੍ਹ ਦੀ ਸੁਣਵਾਈ ਵਰ੍ਹਿਆਂ ਬਾਅਦ ਪੀੜਤ ਪਰਿਵਾਰਾਂ ਦੇ 133 ਕੇਸਾਂ ਸੰਬੰਧੀ ਇਨਸਾਫ਼ ਦੀ ਉਮੀਦ-ਪੰਥਕ ਆਗੂ

ਮਾਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ)-ਹਰਿਆਣਾ ਦੇ ਅੰਦਰ 2 ਨਵੰਬਰ 1984 ਦੀ ਚੜ੍ਹਦੀ ਸਵੇਰ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਦਾ ਸਮੂਹਿਕ ਰੂਪ ਵਿਚ ਕਤਲੇਆਮ ਕੀਤਾ ਗਿਆ ਸੀ। ਗੁੜਗਾਓ, ਪਟੌਦੀ ਤੇ ਹੋਂਦ ਚਿੱਲੜ ਪਿੰਡ ਅੰਦਰ ਹੋਏ ਸਿੱਖ ਕਤਲੇਆਮ ਮਾਮਲੇ ’ਚ ਇਨਸਾਫ਼ ਲਈ ਲੜਾਈ ਲੜ ਰਹੇ ਪੀੜਤਾਂ ਸੰਬੰਧੀ 1 ਸਤੰਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਇਕ ਅਹਿਮ ਸਣਵਾਈ ਹੋਣ ਜਾ ਰਹੀ ਹੈ ।

Ad Position 21
No active advertisement
ਹੋਂਦ ਚਿੱਲੜ ’ਚ ਖੰਡਰ ਬਣੀ ਇਕ ਹਵੇਲੀ। 31-08-2026
ਮਾਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ)-ਹਰਿਆਣਾ ਦੇ ਅੰਦਰ 2 ਨਵੰਬਰ 1984 ਦੀ ਚੜ੍ਹਦੀ ਸਵੇਰ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਦਾ ਸਮੂਹਿਕ ਰੂਪ ਵਿਚ ਕਤਲੇਆਮ ਕੀਤਾ ਗਿਆ ਸੀ। ਗੁੜਗਾਓ, ਪਟੌਦੀ ਤੇ ਹੋਂਦ ਚਿੱਲੜ ਪਿੰਡ ਅੰਦਰ ਹੋਏ ਸਿੱਖ ਕਤਲੇਆਮ ਮਾਮਲੇ ’ਚ ਇਨਸਾਫ਼ ਲਈ ਲੜਾਈ ਲੜ ਰਹੇ ਪੀੜਤਾਂ ਸੰਬੰਧੀ 1 ਸਤੰਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਇਕ ਅਹਿਮ ਸਣਵਾਈ ਹੋਣ ਜਾ ਰਹੀ ਹੈ । ਇਹ ਦਿਨ ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਤੇ ਪੰਥਕ ਹਲਕਿਆਂ ਲਈ ਬੇਹੱਦ ਅਹਿਮ ਹੋਵੇਗਾ । ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਇਨ੍ਹਾਂ ਕੇਸਾਂ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਨਾ ਸਿਰਫ ਪਿੰਡ ਹੋਂਦ ਚਿੱਲੜ ਵਿੱਚ 32 ਸਿੱਖਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ, ਸਗੋਂ ਪਟੌਦੀ ਤੇ ਗੁੜਗਾਓ ਖੇਤਰ ਵਿਚ ਵੀ 47 ਹੋਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ । ਇਨ੍ਹਾਂ ਖਿੱਤਿਆਂ ਦੇ ਅੰਦਰ ਸੈਂਕੜੇ ਘਰ ਢਹਿ-ਢੇਰੀ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕੁੱਲ 133 ਪਟੀਸ਼ਨਾਂ ਹਾਈ ਕੋਰਟ ਵਿਚ ਦਰਜ ਕਰਵਾਈਆਂ ਸਨ। ਇਸ ਸੰਬੰਧੀ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੀ ਇਕ ਆਸ ਵੱਝੀ ਹੈ ਕਿ ਵਰ੍ਹਿਆਂ ਬਾਅਦ ਆਖਰ ਫ਼ੈਸਲਾ ਉਨ੍ਹਾਂ ਦੇ ਹੱਕ ਵਿਚ ਆਵੇਗਾ। ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਆਖਿਆ ਕਿ ਇਹ ਇਕ ਅਜਿਹਾ ਇੱਕਤਰਫਾ ਸਿੱਖ ਕਤਲੇਆਮ ਸੀ, ਜਿਸ ਨੇ ਹਿਟਲਰ ਵਲੋਂ ਯਹੂਦੀਆਂ ’ਤੇ ਕੀਤੇ ਜੁਲਮਾਂ ਨੂੰ ਵੀ ਮਾਤ ਪਾ ਦਿੱਤਾ ਸੀ। ਹਾਈ ਕੋਰਟ ਵਲੋਂ ਇਕ ਸਤੰਬਰ ਦੇ ਫ਼ੈਸਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਪੰਥਕ ਅਕਾਲੀ ਲਹਿਰ ਦੇ ਆਗੂ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ, ਪੰਥਕ ਆਗੂ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ ਤੇ ਨੌਜਵਾਨ ਆਗੂ ਸਰਪੰਚ ਗੁਰਸ਼ਰਨ ਸਿੰਘ ਸਰਨਾ ਚੱਠਾ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦੇ ਕੇ ਉਨ੍ਹਾਂ ਦੇ ਅੱਲ੍ਹੇ ਜਖਮਾਂ ’ਤੇ ਮੱਲ੍ਹਮ ਲਗਾਈ ਜਾਵੇ ਤਾਂ ਕਿ ਸਿੱਖਾਂ ਨੂੰ ਭਾਰਤ ਅੰਦਰ ਬੇਗਾਨਗੀ ਦਾ ਅਹਿਸਾਸ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 40 ਲੱਖ ਪਰਿਵਾਰਾਂ ਲਈ ‘ਮੇਰੀ ਰਸੋਈ ਰਾਸ਼ਨ ਕਿੱਟ’ ਦਾ ਕੋਟਾ ਜਾਰੀ ਚੀਨੀ, ਦਾਲਾਂ, ਲੂਣ, ਹਲਦੀ ਤੇ ਸਰ੍ਹੋਂ ਦਾ... ਅਗਲੀ ਖ਼ਬਰ ਗੋਲੀ ਚਲਾ ਕੇ ਭੱਜੇ 4 ਵਿਅਕਤੀਆਂ ਨੂੰ ਪੁਲਿਸ ਨੇ 1300 ਕਿੱਲੋਮੀਟਰ ਤੋਂ ਫੜ ਲਿਆਂਦਾ 3 ਵਿਅਕਤੀਆਂ ਵਿਰੁੱਧ ਪੁਲਿਸ ਪਾਸ ਪ...
Ad Position 24