ਟੋਕੀਓ, 9 ਮਾਰਚ (ਏ.ਪੀ.)-ਜਾਪਾਨ ਸਵਦੇਸ਼ੀ ਤÏਰ 'ਤੇ ਵਿਕਸਤ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਆਪਣੇ ਪਹਿਲੇ ਬੈਚ ਨੂੰ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ¢ ਉਨ੍ਹਾਂ ਦੇ ਲਾਂਚਰ ਸੋਮਵਾਰ ਨੂੰ ਇੱਕ ਫÏਜੀ ਅੱਡੇ 'ਤੇ ਪਹੁੰਚ ਗਏ ਹਨ ਕਿਉਂਕਿ ਦੇਸ਼ ਖੇਤਰ ਵਿੱਚ ਵਧਦੀਆਂ ਚੁਣÏਤੀਆਂ ਦੇ ਜਵਾਬ ਵਿੱਚ ਆਪਣੀ ਹਮਲਾਵਰ ਸਮਰੱਥਾ ਨੂੰ ਵਧਾ ਰਿਹਾ ਹੈ¢ ਚੀਫ ਕੈਬਨਿਟ ਸਕੱਤਰ ਮਿਨੋਰੂ ਕਿਹਾਰਾ ਨੇ ਕਿਹਾ ਕਿ ਅਪਗ੍ਰੇਡ ਟਾਈਪ-12 ਜ਼ਮੀਨ ਤੋਂ ਜਹਾਜ਼ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਮਾਰਚ ਦੇ ਅੰਤ ਤੱਕ ਜਾਪਾਨ ਦੇ ਦੱਖਣ-ਪੱਛਮੀ ਕੁਮਾਮੋਟੋ ਇਲਾਕੇ ਦੇ ਕੈਂਪ ਕੇਂਗੁਨ 'ਚ ਤਾਇਨਾਤ ਕੀਤਾ ਜਾਵੇਗਾ | ਮਿਤਸੁਬਿਸ਼ੀ ਹੈਵੀ ਇੰਡਸਟ੍ਰੀਜ਼ ਵਲੋਂ ਵਿਕਸਤ ਅਤੇ ਤਿਆਰ ਕੀਤੀ ਗਈ ਅਪਗ੍ਰੇਡ ਟਾਈਪ-12 ਮਿਜ਼ਾਈਲ ਦੀ ਰੇਂਜ ਲਗਭਗ 1000 ਕਿਲੋਮੀਟਰ ਹੈ ਅਤੇ ਇਹ ਮੇਨਲੈਂਡ ਚੀਨ ਤੱਕ ਪਹੁੰਚ ਸਕਦੀ ਹੈ, ਜੋ ਓਰਿਜਿਨਲ ਦੀ 200 ਕਿਲੋਮੀਟਰ ਰੇਂਜ ਤੋਂ ਕਾਫੀ ਜ਼ਿਆਦਾ ਹੈ | ਇਸ ਨੂੰ ਸਾਲ ਦੇ ਅੰਤ 'ਚ ਟੋਕੀਓ ਦੇ ਪੱਛਮ 'ਚ ਸ਼ਿਜ਼ੁਓਕਾ 'ਚ ਕੈਂਪ ਫੂਜੀ 'ਚ ਤਾਇਨਾਤ ਕੀਤਾ ਜਾਵੇਗਾ |