ਭਾਰਤ ਨੂੰ ਰੂਸੀ ਤੇਲ ਖ਼ਰੀਦਣਾ ਚਾਹੀਦਾ ਹੈ-ਅਮਰੀਕਾ <br/>
ਅਜੀਤ ਡੈਸਕ
10-03-2026
ਭਾਰਤ ਇਸ ਮਾਮਲੇ 'ਚ ਚੰਗਾ ਭਾਈਵਾਲ ਰਿਹਾ ਹੈ-ਰਾਈਟ
ਉਨ੍ਹਾਂ ਨੇ ਐਤਵਾਰ ਨੂੰ ਸੀ.ਐਨ.ਐਨ. ਨਾਲ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੇ ਵਿੱਤ ਮੰਤਰੀ ਸਕਾਟ ਬੇਸੈਂਟ ਨਾਲ ਮਿਲ ਕੇ ਭਾਰਤੀ ਅਧਿਕਾਰੀਆਂ ਨਾਲ ਚੀਨੀ ਰਿਫਾਇਨਰੀਆਂ 'ਚ ਉਤਾਰੇ ਜਾਣ ਦੀ ਉਡੀਕ ਕਰ ਰਹੇ ਰੂਸੀ ਕੱਚੇ ਤੇਲ ਦੇ ਕਾਰਗੋ ਖਰੀਦਣ ਦੀ ਭਾਰਤ ਦੀ ਯੋਗਤਾ ਬਾਰੇ ਗੱਲ ਕੀਤੀ ਸੀ | ਭਾਰਤ ਇਸ ਮਾਮਲੇ 'ਚ ਇਕ ਚੰਗਾ ਭਾਈਵਾਲ ਰਿਹਾ ਹੈ | ਵਿੱਤ ਮੰਤਰੀ ਸਕਾਟ ਬੇਸੈਂਟ ਤੇ ਮੈਂ ਭਾਰਤੀ ਅਧਿਕਾਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਕਿਹਾ ਕਿ ਚੀਨੀ ਰਿਫਾਇਨਰੀਆਂ 'ਚ ਅਜੇ ਵੀ ਬਹੁਤ ਸਾਰਾ ਤੇਲ ਉਤਾਰਿਆ ਜਾਣਾ ਹੈ | ਉਨ੍ਹਾਂ ਕਿਹਾ ਕਿ ਉੱਥੇ ਤੇਲ ਉਤਾਰੇ ਜਾਣ ਲਈ ਛੇ ਹਫ਼ਤੇ ਉਡੀਕ ਕਰਨ ਦੀ ਬਜਾਏ, ਭਾਰਤ ਨੂੰ ਇਸਨੂੰ ਪਹਿਲਾਂ ਹੀ ਖਰੀਦਣਾ ਚਾਹੀਦਾ ਹੈ ਤੇ ਤੇਲ ਦੀ ਕਮੀ, ਅਚਾਨਕ ਕੀਮਤਾਂ 'ਚ ਵਾਧੇ ਅਤੇ ਬਾਜ਼ਾਰ ਦੀਆਂ ਚਿੰਤਾਵਾਂ ਦੇ ਡਰ ਨੂੰ ਦੂਰ ਕਰਨ ਲਈ ਆਪਣੀਆਂ ਰਿਫਾਇਨਰੀਆਂ 'ਚ ਭੇਜਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਦੁਹਰਾਇਆ ਕਿ ਰੂਸ ਪ੍ਰਤੀ ਅਮਰੀਕੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ ਤੇ ਭਾਰਤ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੈ |
ਰੂਸ ਨੂੰ ਅਲੱਗ-ਥਲੱਗ ਕਰਨ ਦੀ ਰਣਨੀਤੀ 'ਤੇ ਇਸਦਾ ਕਿੰਨਾ ਪ੍ਰਭਾਵ ਪਵੇਗਾ?
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰੂਸੀ ਤੇਲ ਖਰੀਦਣ ਲਈ ਭਾਰਤ ਨੂੰ ਦਿੱਤੀ ਗਈ 30 ਦਿਨਾਂ ਦੀ ਛੋਟ ਟਰੰਪ ਪ੍ਰਸ਼ਾਸਨ ਦੇ ਰੂਸ ਨੂੰ ਅਲੱਗ-ਥਲੱਗ ਕਰਨ ਦੇ ਟੀਚੇ ਨੂੰ ਕਮਜ਼ੋਰ ਕਰਦੀ ਹੈ, ਤਾਂ ਰਾਈਟ ਨੇ ਕਿਹਾ ਕਿ ਅਜਿਹਾ ਨਹੀਂ ਹੁੰਦਾ | ਇਹ ਸਿਰਫ਼ ਇਕ ਵਿਹਾਰਕ ਕਦਮ ਹੈ ਅਤੇ ਇਸਦਾ ਪ੍ਰਭਾਵ ਸਿਰਫ਼ ਥੋੜ੍ਹੇ ਸਮੇਂ ਲਈ ਹੋਵੇਗਾ |