19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਈਰਾਨ ਨੇ ਊਰਜਾ ਮਾਰਗਾਂ 'ਚ ਰੁਕਾਵਟਾਂ ਲਈ ਅਮਰੀਕਾ ਨੂੰ ਠਹਿਰਾਇਆ ਜ਼ਿੰਮੇਵਾਰ <br/>

Ad Position 21
No active advertisement
ਅਜੀਤ ਡੈਸਕ 12-03-2026
ਨਵੀਂ ਦਿੱਲੀ, 11 ਮਾਰਚ (ਏਜੰਸੀ)-ਪੱਛਮੀ ਏਸ਼ੀਆ ਦੇ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ 'ਚ ਵਾਧੇ ਨਾਲ, ਈਰਾਨ ਨੇ ਹੋਰਮੁਜ਼ ਜਲਡਮਰੂ ਰਾਹੀਂ ਕੱਚੇ ਤੇਲ ਅਤੇ ਗੈਸ ਦੀ ਸ਼ਿਪਿੰਗ 'ਚ ਰੁਕਾਵਟ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਵਾਸ਼ਿੰਗਟਨ ਦੀਆਂ ਅਸਥਿਰ ਕਰਨ ਵਾਲੀਆਂ ਕਾਰਵਾਈਆਂ ਨੂੰ ਸਮੱਸਿਆ ਦਾ ਕਾਰਨ ਦੱਸਿਆ ਹੈ | ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਗੱਲ ਕਹੀ ਜਦੋਂ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਈਰਾਨੀ ਹਮਰੁਤਬਾ ਸਈਦ ਅੱਬਾਸ ਅਰਾਘਚੀ ਵਿਚਕਾਰ ਪਿਛਲੀ ਰਾਤ ਹੋਈ ਫ਼ੋਨ ਗੱਲਬਾਤ ਦਾ ਵੇਰਵਾ ਦਿੱਤਾ | ਇਸ 'ਚ ਕਿਹਾ ਗਿਆ ਹੈ ਕਿ ਅਰਾਘਚੀ ਨੇ ਜੈਸ਼ੰਕਰ ਨੂੰ ਪਿਛਲੇ 11 ਦਿਨਾਂ 'ਚ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਈਰਾਨ ਵਿਰੁੱਧ ਕੀਤੇ ਗਏ ਅਪਰਾਧਾਂ ਦਾ ਵਿਸਤਿ੍ਤ ਵੇਰਵਾ ਦਿੱਤਾ, ਜਿਸ ਵਿਚ ਮਿਨਾਬ 'ਚ ਇਕ ਕੁੜੀਆਂ ਦੇ ਸਕੂਲ 'ਤੇ ਮਿਜ਼ਾਈਲ ਹਮਲਾ ਅਤੇ ਬਾਅਦ 'ਚ ਨਾਗਰਿਕ ਸਥਾਨਾਂ 'ਤੇ ਹਮਲੇ ਸ਼ਾਮਿਲ ਹਨ | ਰੀਡਆਉਟ 'ਚ ਕਿਹਾ ਗਿਆ ਹੈ ਕਿ ਉਸਨੇ ਈਰਾਨ ਦੀ ਅਖੰਡਤਾ ਦੀ ਵਿਆਪਕ ਰੱਖਿਆ ਕਰਨ ਦੇ ਈਰਾਨ ਦੇ ਦਿ੍ੜ ਇਰਾਦੇ 'ਤੇ ਜ਼ੋਰ ਦਿੱਤਾ | ਇਸ ਵਿਚ ਕਿਹਾ ਗਿਆ ਹੈ ਕਿ ਦੋਵਾਂ ਵਿਦੇਸ਼ ਮੰਤਰੀਆਂ ਨੇ ਹੋਰਮੁਜ਼ ਸਟ੍ਰੇਟ 'ਚ ਤੇਲ ਟੈਂਕਰਾਂ ਦੀ ਆਵਾਜਾਈ 'ਚ ਵਿਘਨਾਂ ਦੇ ਨਤੀਜਿਆਂ 'ਤੇ ਵੀ ਚਰਚਾ ਕੀਤੀ | ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਰਸਤੇ ਰਾਹੀਂ ਊਰਜਾ ਦੇ ਪ੍ਰਵਾਹ 'ਚ ਵਿਘਨ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ | ਈਰਾਨ ਵਲੋਂ ਹੋਰਮੁਜ਼ ਜਲਡਮਰੂ ਨੂੰ ਲਗਭਗ ਬੰਦ ਕਰਨ ਤੋਂ ਬਾਅਦ ਵਿਸ਼ਵ ਪੱਧਰ 'ਤੇ ਤੇਲ ਅਤੇ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ | ਫ਼ਾਰਸ ਦੀ ਖਾੜੀ 'ਚ ਸ਼ਿਪਿੰਗ ਸੁਰੱਖਿਆ ਦੀ ਰੱਖਿਆ ਲਈ ਈਰਾਨ ਦੇ ਸਿਧਾਂਤਕ ਪਹੁੰਚ ਦਾ ਹਵਾਲਾ ਦਿੰਦੇ ਹੋਏ, ਈਰਾਨ ਦੇ ਵਿਦੇਸ਼ ਮੰਤਰੀ ਨੇ ਯਾਦ ਦਿਵਾਇਆ ਕਿ ਫ਼ਾਰਸ ਦੀ ਖਾੜੀ 'ਚ ਸ਼ਿਪਿੰਗ ਲਈ ਪੈਦਾ ਹੋਣ ਵਾਲੀਆਂ ਅਸੁਰੱਖਿਅਤ ਸਥਿਤੀ ਅਤੇ ਸਮੱਸਿਆਵਾਂ ਅਮਰੀਕਾ ਦੀਆਂ ਹਮਲਾਵਰ ਅਤੇ ਅਸਥਿਰ ਕਰਨ ਵਾਲੀਆਂ ਕਾਰਵਾਈਆਂ ਦਾ ਨਤੀਜਾ ਹਨ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਸਥਿਤੀ ਲਈ ਅਮਰੀਕਾ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਸਪੀਕਰ ਦੀ ਚੋਣ ਕਰਨ 'ਚ ਨਾਕਾਮ ਰਹੀ ਸਰਕਾਰ ਨੇ ਪੈਦਾ ਕੀਤਾ ਸੰਵਿਧਾਨਕ ਖਲਾਅ-ਗੌਰਵ ਗੋਗੋਈ <br/> ਅਗਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਨਾਲ ਪੰਜਾਬ ਦੀ ਰਾਜਨੀਤੀ 'ਚ ਆਵੇਗਾ ਵੱਡਾ ਬਦਲਾਅ : ਯਾਦਵਿੰਦਰ ਸਿੰਘ ਬੁੱਟਰ
Ad Position 24