20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਡਿਪਟੀ ਸਪੀਕਰ ਦੀ ਚੋਣ ਕਰਨ 'ਚ ਨਾਕਾਮ ਰਹੀ ਸਰਕਾਰ ਨੇ ਪੈਦਾ ਕੀਤਾ ਸੰਵਿਧਾਨਕ ਖਲਾਅ-ਗੌਰਵ ਗੋਗੋਈ <br/>

Ad Position 21
No active advertisement
ਅਜੀਤ ਡੈਸਕ 12-03-2026
ਨਵੀਂ ਦਿੱਲੀ, 11 ਮਾਰਚ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਨੇ ਹੇਠਲੇ ਸਦਨ 'ਚ ਡਿਪਟੀ ਸਪੀਕਰ ਦੀ ਚੋਣ ਨਾ ਕਰਨ ਨੂੰ ਸਰਕਾਰ ਦੀ ਨਾਕਾਮੀ ਦੱਸਦਿਆਂ ਕਿਹਾ ਕਿ ਇਸ ਨਾਲ ਸੰਵਿਧਾਨਕ ਖਲਾਅ ਪੈਦਾ ਹੋ ਗਿਆ ਹੈ | ਗੋਗੋਈ ਨੇ ਕਿਹਾ ਕਿ ਇਕ ਪੈਨਲ ਚੇਅਰਪਰਸਨ ਜਿਸ ਦੀ ਚੋਣ ਉਸੇ ਸਪੀਕਰ ਵਲੋਂ ਕੀਤੀ ਗਈ ਹੋਵੇ ਜਿਨ੍ਹਾਂ ਦੇ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਹੋਵੇ, ਨੂੰ ਸਦਨ ਚਲਾਉਣ ਦੇਣਾ ਹੀ ਸੰਵਿਧਾਨ ਦੀ ਧਾਰਾ 96 ਦਾ ਮੰਤਵ ਹੀ ਖਤਮ ਕਰ ਦਿੰਦਾ ਹੈ | ਕਾਂਗਰਸ ਨੇਤਾ ਨੇ ਕਿਹਾ ਕਿ ਧਾਰਾ 96 ਹੀ ਸਪੀਕਰ ਨੂੰ ਬੇਭਰੋਸਗੀ ਮਤਾ ਲਿਆਉਣ ਦੌਰਾਨ ਸਦਨ ਦੀ ਪ੍ਰਧਾਨਗੀ ਕਰਨ ਤੋਂ ਵਰਜਦੀ ਹੈ ਤਾਂ ਜੋ ਨਿਰਪੱਖਤਾ ਕਾਇਮ ਰਹਿ ਸਕੇ | ਕਾਂਗਰਸੀ ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਚ ਪਾਏ ਸੰਦੇਸ਼ 'ਚ ਕਿਹਾ ਕਿ ਧਾਰਾ 93 ਸੰਵਿਧਾਨ ਨੂੰ ਦੇ ਪ੍ਰੈਜ਼ੀਡਿੰਗ ਅਥਾਰਿਟੀ ਦਾ ਅਧਿਕਾਰ ਦਿੰਦਾ ਹੈ ਜਿਸ 'ਚ ਸਪੀਕਰ ਅਤੇ ਸਦਨ ਵਲੋਂ ਚੁਣੇ ਗਏ ਡਿਪਟੀ ਸਪੀਕਰ ਸ਼ਾਮਿਲ ਹਨ | ਗੌਰਵ ਗੋਗੋਈ ਨੇ ਕਿਹਾ ਕਿ ਡਿਪਟੀ ਸਪੀਕਰ ਦੀ ਚੋਣ ਕਰਨ 'ਚ ਨਾਕਾਮ ਰਹੀ ਸਰਕਾਰ ਨੇ ਇਕ ਸੰਵਿਧਾਨਕ ਖਲਾਅ ਪੈਦਾ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜੇਕਰ ਇਕ ਜੱਜ ਆਪਣੇ ਮਾਮਲੇ 'ਚ ਆਪਣੀ ਪੈਰਵੀ ਨਹੀਂ ਕਰ ਸਕਦਾ ਤਾਂ ਉਹ ਆਪਣੇ ਮਾਮਲੇ ਦੀ ਪੈਰਵੀ ਕਰਨ ਲਈ ਕਿਸੇ ਜੱਜ ਨੂੰ ਆਪ ਹੀ ਨਾਮਜ਼ਦ ਨਹੀਂ ਕਰ ਸਕਦਾ |

Ad Position 22
No active advertisement
ਪਿਛਲੀ ਖ਼ਬਰ ਐਲ. ਐਨ. ਜੀ. ਗੈਸ ਦੀ ਕਮੀ, ਖੇਤੀ ਲਈ ਮੁਸ਼ਕਿਲਾਂ <br/> ਅਗਲੀ ਖ਼ਬਰ ਈਰਾਨ ਨੇ ਊਰਜਾ ਮਾਰਗਾਂ 'ਚ ਰੁਕਾਵਟਾਂ ਲਈ ਅਮਰੀਕਾ ਨੂੰ ਠਹਿਰਾਇਆ ਜ਼ਿੰਮੇਵਾਰ <br/>
Ad Position 24