20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਐਲ. ਐਨ. ਜੀ. ਗੈਸ ਦੀ ਕਮੀ, ਖੇਤੀ ਲਈ ਮੁਸ਼ਕਿਲਾਂ <br/>

Ad Position 21
No active advertisement
ਅਜੀਤ ਡੈਸਕ 12-03-2026
ਹਰਜਿੰਦਰ ਸਿੰਘ ਲਾਲ
ਖੰਨਾ, 11 ਮਾਰਚ-ਐਲ. ਐਨ. ਜੀ. ਗੈਸ ਦੀ ਸਪਲਾਈ ਘਟਣ ਨਾਲ ਯੂਰੀਆ ਖਾਦ ਦਾ ਉਤਪਾਦਨ ਘਟਣਾ ਅਤੇ ਪੰਜਾਬ, ਹਰਿਆਣਾ ਦੇ ਲੋਹਾ ਅਤੇ ਗੁਜਰਾਤ ਦੇ ਸੇਰਾਮਿਕ ਉਦਯੋਗ ਲਈ ਮੁਸ਼ਕਿਲਾਂ ਵਧੀਆਂ ਹਨ | ਜੰਗ ਤੋਂ ਪਹਿਲਾਂ ਭਾਰਤ ਵਿਚ ਰੋਜ਼ਾਨਾ ਲਗਭਗ 74,000 ਟਨ ਐੱਲ. ਐੱਨ. ਜੀ. ਦਾ ਆਯਾਤ ਹੁੰਦਾ ਸੀ, ਹੁਣ ਇਹ 44,000 ਟਨ ਦੇ ਕਰੀਬ ਹੈ | ਇਸ ਨਾਲ ਏਸ਼ੀਆਈ ਗੈਸ ਫਿਊਚਰਸ ਦੇ ਰੇਟ 39 ਤੋਂ 50 ਫ਼ੀਸਦੀ ਵਧ ਗਏ ਹਨ | ਪੈਟਰੋਨੈੱਟ ਐੱਲ. ਐੱਨ. ਜੀ. ਨੇ ਗੈਸ ਸਪਲਾਈ ਘੱਟ ਕਰ ਦਿੱਤੀ ਹੈ | ਪੰਜਾਬ ਵਿਚ ਐੱਨ. ਐੱਫ. ਐੱਲ. ਦੇ ਨੰਗਲ ਅਤੇ ਬਠਿੰਡਾ ਪਲਾਂਟਾਂ ਵਿਚ ਉਤਪਾਦਨ ਪੂਰੀ ਤਰ੍ਹਾਂ ਰੁਕ ਗਿਆ ਹੈ | ਇਹ ਦੋਵੇਂ ਪਲਾਂਟ ਪੰਜਾਬ ਅਤੇ ਹਰਿਆਣਾ ਲਈ ਯੂਰੀਆ ਸਪਲਾਈ ਦਾ ਵੱਡਾ ਹਿੱਸਾ ਹਨ | ਗੇਲ ਨੇ ਵੀ ਐੱਲ. ਐੱਨ. ਜੀ. ਦੀ ਸਪਲਾਈ ਘਟਾ ਦਿੱਤੀ ਹੈ |
ਭਾਰਤ ਵਿਚ ਯੂਰੀਆ ਉਤਪਾਦਨ ਅਤੇ ਸਟਾਕ ਦੀ ਸਥਿਤੀ
ਭਾਰਤ ਵਿਚ ਸਾਲਾਨਾ ਯੂਰੀਆ ਲੋੜ 35-36 ਮਿਲੀਅਨ ਟਨ ਹੈ, ਘਰੇਲੂ ਉਤਪਾਦਨ 28-30 ਮਿਲੀਅਨ ਟਨ ਹੁੰਦਾ ਹੈ ਪਰ ਹੁਣ ਬਹੁਤੇ ਪਲਾਂਟ ਸਿਰਫ਼ 60 ਫ਼ੀਸਦੀ ਸਮਰੱਥਾ 'ਤੇ ਹੀ ਚੱਲ ਰਹੇ ਹਨ ਜਿਸ ਨਾਲ ਪੰਜਾਬ ਅਤੇ ਹਰਿਆਣਾ ਲਈ ਯੂਰੀਆ ਖਾਦ ਦੀ ਸਥਿਤੀ ਗੰਭੀਰ ਹੋ ਰਹੀ ਹੈ | ਸਾਊਣੀ ਦੀਆਂ ਫ਼ਸਲਾਂ ਲਈ ਯੂਰੀਆ ਦੀ ਲੋੜ ਲਗਭਗ 15-18 ਮਿਲੀਅਨ ਟਨ ਹੈ | ਮੌਜੂਦਾ ਸਟਾਕ ਕਰੀਬ 6 ਮਿਲੀਅਨ ਟਨ ਹੈ |
ਯੂਰੀਆ ਕੀਮਤਾਂ ਅਤੇ ਖੇਤੀ 'ਤੇ ਅਸਰ
ਗਲੋਬਲ ਯੂਰੀਆ ਕੀਮਤ ਜੋ ਫਰਵਰੀ ਵਿਚ 470 ਡਾਲਰ ਪ੍ਰਤੀ ਟਨ ਸੀ ਹੁਣ ਵੱਧ ਕੇ ਕਰੀਬ 700 ਡਾਲਰ ਪ੍ਰਤੀ ਟਨ ਹੋ ਚੁੱਕੀ ਹੈ | ਪਰ ਇਸ ਵਾਧੇ ਦਾ ਅਸਰ ਅਜੇ ਕਿਸਾਨਾਂ 'ਤੇ ਸਿੱਧਾ ਨਹੀਂ ਪਵੇਗਾ ਕਿਉਂਕਿ ਸਰਕਾਰ ਇਸ 'ਤੇ ਸਬਸਿਡੀ ਦਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਖਾੜੀ ਦੇਸ਼ਾਂ ਦੀ ਜੰਗ ਦਾ ਸੇਕ ਭਾਰਤੀ ਰਸੋਈਆਂ ਤੱਕ ਪਹੁੰਚਿਆ <br/> ਅਗਲੀ ਖ਼ਬਰ ਡਿਪਟੀ ਸਪੀਕਰ ਦੀ ਚੋਣ ਕਰਨ 'ਚ ਨਾਕਾਮ ਰਹੀ ਸਰਕਾਰ ਨੇ ਪੈਦਾ ਕੀਤਾ ਸੰਵਿਧਾਨਕ ਖਲਾਅ-ਗੌਰਵ ਗੋਗੋਈ <br/>
Ad Position 24