22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਐਫ.ਬੀ.ਆਈ. ਨੇ ਪਤਨੀ ਦੀ ਹੱਤਿਆ ਲਈ ਲੋੜੀਂਦੇ ਭਾਰਤੀ ਨਾਗਰਿਕ 'ਤੇ ਇਨਾਮ ਵਧਾ ਕੇ ਕੀਤਾ 8.2 ਕਰੋੜ ਰੁਪਏ <br/>

Ad Position 21
No active advertisement
ਅਜੀਤ ਡੈਸਕ 12-03-2026
ਨਿਊਯਾਰਕ, 11 ਮਾਰਚ (ਪੀ. ਟੀ. ਆਈ.)-ਅਮਰੀਕੀ ਦੀ ਸੰਘੀ ਜਾਂਚ ਏਜੰਸੀ (ਐਫ.ਬੀ.ਆਈ.) ਨੇ ਸਾਲ 2015 ਵਿਚ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ੀ ਭਾਰਤੀ ਨਾਗਰਿਕ ਭਦਰੇਸ਼ਕੁਮਾਰ ਚੇਤਨਭਾਈ ਪਟੇਲ ਦੀ ਗਿ੍ਫ਼ਤਾਰੀ ਲਈ ਇਨਾਮੀ ਰਾਸ਼ੀ 'ਚ ਭਾਰੀ ਵਾਧਾ ਕੀਤਾ ਹੈ | ਪਹਿਲਾਂ ਇਹ ਇਨਾਮ 2,50,000 ਡਾਲਰ ਸੀ, ਜਿਸ ਨੂੰ ਹੁਣ ਵਧਾ ਕੇ 1 ਮਿਲੀਅਨ ਅਮਰੀਕੀ ਡਾਲਰ (ਲਗਭਗ 8.2 ਕਰੋੜ ਰੁਪਏ) ਕਰ ਦਿੱਤਾ ਗਿਆ ਹੈ | 35 ਸਾਲਾ ਪਟੇਲ ਐਫ.ਬੀ.ਆਈ. ਦੀ '10 ਸਭ ਤੋਂ ਲੋੜੀਂਦੇ ਭਗੌੜਿਆਂ' ਦੀ ਸੂਚੀ 'ਚ ਸ਼ਾਮਿਲ ਹੈ | ਜ਼ਿਕਰਯੋਗ ਹੈ ਕਿ 12 ਅਪ੍ਰੈਲ 2015 ਨੂੰ ਮੈਰੀਲੈਂਡ ਦੇ ਇਕ ਡੋਨਟ ਸ਼ਾਪ 'ਚ ਕੰਮ ਕਰਦੇ ਸਮੇਂ ਪਟੇਲ ਨੇ ਆਪਣੀ 21 ਸਾਲਾ ਪਤਨੀ ਪਲਕ ਪਟੇਲ 'ਤੇ ਕਈ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ | ਜਾਂਚਕਰਤਾਵਾਂ ਅਨੁਸਾਰ ਪਲਕ ਭਾਰਤ ਵਾਪਸ ਜਾਣਾ ਚਾਹੁੰਦੀ ਸੀ, ਕਿਉਂਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਸੀ ਪਰ ਭਦਰੇਸ਼ ਇਸ ਦੇ ਖ਼ਿਲਾਫ਼ ਸੀ | ਹੱਤਿਆ ਤੋਂ ਬਾਅਦ ਪਟੇਲ ਬੜੀ ਚਲਾਕੀ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ ਸੀ | ਉਹ ਆਖਰੀ ਵਾਰ ਨਿਊਜਰਸੀ ਦੇ ਨਿਊਯਾਰਕ ਪੈਨ ਸਟੇਸ਼ਨ 'ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ | ਐਫ.ਬੀ.ਆਈ. ਦਾ ਮੰਨਣਾ ਹੈ ਕਿ ਉਹ ਬੇਹੱਦ ਖ਼ਤਰਨਾਕ ਅਤੇ ਹਥਿਆਰਬੰਦ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਵਨੀਤ ਕੌਰ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਵੇਲਜ਼ ਨੂੰ 4-1 ਨਾਲ ਹਰਾਇਆ ਅਗਲੀ ਖ਼ਬਰ ਭਲਕੇ ਲੱਗੇਗਾ ਰੁਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ : ਵਧੀਕ ਡੀ.ਸੀ. <br/>
Ad Position 24