22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਨਵਨੀਤ ਕੌਰ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਵੇਲਜ਼ ਨੂੰ 4-1 ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 12-03-2026
ਹੈਦਰਾਬਾਦ, 11 ਮਾਰਚ (ਪੀ. ਟੀ. ਆਈ.)-ਨਵਨੀਤ ਕੌਰ ਦੀ ਹੈਟਿ੍ਕ ਨਾਲ ਭਾਰਤ ਨੇ ਬੁੱਧਵਾਰ ਨੂੰ ਮਹਿਲਾ ਹਾਕੀ ਵਿਸ਼ਵ ਕੱਪ ਕੁਆਲੀਫਾਇਰ 'ਚ ਪੂਲ 'ਬੀ' ਦੇ ਮੁਕਾਬਲੇ 'ਚ ਵੇਲਜ਼ 'ਤੇ 4-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ | ਜੀ.ਐਮ.ਸੀ. ਬਾਲਯੋਗੀ ਹਾਕੀ ਗਰਾਊਾਡ 'ਚ ਸਾਕਸ਼ੀ ਰਾਣਾ (7ਵੇਂ) ਦੇ ਸ਼ੁਰੂਆਤੀ ਗੋਲ ਤੋਂ ਬਾਅਦ ਨਵਨੀਤ ਕੌਰ (29ਵੇਂ, 34ਵੇਂ, 55ਵੇਂ) ਨੇ ਤਿੰਨ ਗੋਲ ਕਰਕੇ ਭਾਰਤ ਨੂੰ ਆਸਾਨ ਜਿੱਤ ਦਿਵਾਈ | ਹਾਲਾਂਕਿ, ਭਾਰਤ ਨੇ ਮੈਚ ਤੋਂ ਪਹਿਲਾਂ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਸੀ ਪਰ ਨਤੀਜੇ ਨੇ ਇਹ ਯਕੀਨੀ ਬਣਾਇਆ ਕਿ ਉਹ ਅੰਕ ਸੂਚੀ 'ਚ ਸਿਖਰ 'ਤੇ ਬਰਕਰਾਰ ਰਹੇਗਾ | ਪਹਿਲੇ ਕੁਆਰਟਰ 'ਚ ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ | ਵੇਲਜ਼ ਦੀ ਟੀਮ ਦੇ ਜ਼ੋਰਦਾਰ ਖੇਲ ਦੇ ਬਾਵਜੂਦ ਭਾਰਤ ਨੇ ਵਿਰੋਧੀ ਟੀਮ 'ਤੇ ਦਬਾਅ ਬਣਾਈ ਰੱਖਿਆ | ਮੇਜ਼ਬਾਨ ਟੀਮ ਨੇ 7ਵੇਂ ਮਿੰਟ 'ਚ ਹੀ ਬੜਤ ਬਣਾ ਲਈ ਜਦੋਂ ਸਲੀਮਾ ਟੇਟੇ ਨੇ ਸੱਜੇ ਪਾਸੇ ਤੋਂ ਮੂਵ ਬਣਾਇਆ ਅਤੇ ਸ਼ਾਕਸੀ ਨੇ ਸਰਕਲ ਦੇ ਕਿਨਾਰੇ ਤੋਂ ਰਿਵਰਸ ਹਿੱਟ ਲਗਾ ਕੇ ਗੋਲ ਕਰ ਦਿੱਤਾ | ਭਾਰਤ ਨੇ ਦੂਜੇ ਕੁਆਰਟਰ 'ਚ ਵੀ ਆਪਣੀ ਲੈਅ ਬਰਕਰਾਰ ਰੱਖੀ | ਨਵਨੀਤ ਨੇ 29ਵੇਂ ਮਿੰਟ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਦਾ ਸਕੋਰ 2-0 ਕਰ ਦਿੱਤਾ | ਤੀਜੇ ਕੁਆਰਟਰ 'ਚ ਵੀ ਭਾਰਤ ਦਾ ਹਮਲਾਵਰ ਰੁਖ ਜਾਰੀ ਰਿਹਾ | ਭਾਰਤ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਅਤੇ ਨਵਨੀਤ ਨੇ ਕੋਈ ਗਲਤੀ ਕੀਤੇ ਬਿਨਾ ਆਪਣਾ ਦੂਜਾ ਗੋਲ ਕਰਦਿਆਂ ਟੀਮ ਦਾ ਸਕੋਰ 3-0 ਕਰ ਦਿੱਤਾ | ਬੇਟਸਨ ਥਾਮਸ (39ਵੇਂ) ਨੇ ਭਾਰਤ ਦੀ ਗਲਤੀ ਦਾ ਫਾਇਦਾ ਚੁੱਕਦਿਆਂ ਸਕੋਰ 3-1 ਕਰ ਦਿੱਤਾ | ਨਵਨੀਤ ਨੇ 55ਵੇਂ ਮਿੰਟ 'ਚ ਪੈਨਲਟੀ ਸਟ੍ਰੋਕ ਨੂੰ ਗੋਲ 'ਚ ਬਦਲ ਕੇ ਆਪਣੀ ਹੈਟਿ੍ਕ ਪੂਰੀ ਕੀਤੀ |

Ad Position 22
No active advertisement
ਪਿਛਲੀ ਖ਼ਬਰ 590 ਕਰੋੜ ਦੀ ਬੈਂਕ ਧੋਖਾਧੜੀ ਮਾਮਲੇ 'ਚ ਈ.ਡੀ. ਵਲੋਂ ਛਾਪੇਮਾਰੀ <br/> ਅਗਲੀ ਖ਼ਬਰ ਐਫ.ਬੀ.ਆਈ. ਨੇ ਪਤਨੀ ਦੀ ਹੱਤਿਆ ਲਈ ਲੋੜੀਂਦੇ ਭਾਰਤੀ ਨਾਗਰਿਕ 'ਤੇ ਇਨਾਮ ਵਧਾ ਕੇ ਕੀਤਾ 8.2 ਕਰੋੜ ਰੁਪਏ <br/>
Ad Position 24