04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੋਨੀਪਤ ਨੇੜੇ ਸੜਕ ਹਾਦਸੇ 'ਚ ਕਾਂਗਰਸੀ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 03-04-2026

ਤਲਵੰਡੀ ਸਾਬੋ, 2 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)-ਅੱਜ ਸ਼ਾਮ ਸਮੇਂ ਹਰਿਆਣਾ ਦੇ ਸੋਨੀਪਤ ਵਿਖੇ ਕੁੰਡਲੀ-ਮਾਨੇਸਰ ਪਲਵਲ ਐਕਸਪ੍ਰੈੱਸ ਵੇਅ 'ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਕਾਂਗਰਸ ਦੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ, ਕਾਂਗਰਸ ਦੀ ਟਿਕਟ 'ਤੇ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਰਹਿ ਚੁੱਕੇ ਖੁਸ਼ਬਾਜ਼ ਸਿੰਘ ਜਟਾਣਾ ਦੀ ਮੌਤ ਹੋ ਗਈ | ਹਾਦਸੇ 'ਚ ਉਨ੍ਹਾਂ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਜਦੋਂਕਿ ਗੰਨਮੈਨ ਗੰਭੀਰ ਜ਼ਖ਼ਮੀ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸਾ ਉਦੋਂ ਵਾਪਰਿਆ ਜਦੋਂ ਕਾਂਗਰਸੀ ਆਗੂ ਖੁਸ਼ਬਾਜ਼ ਸਿੰਘ ਜਟਾਣਾ ਦਿੱਲੀ ਤੋਂ ਪੰਜਾਬ ਵੱਲ ਵਾਪਸ ਆ ਰਿਹਾ ਸੀ ਕਿ ਸੋਨੀਪਤ ਲਾਗੇ ਪੈਂਦੇ ਜਖੌਲੀ ਟੋਲ ਕੋਲ ਸ਼ਾਮ ਨੂੰ ਕਰੀਬ ਸਵਾ ਛੇ ਵਜੇ ਉਨ੍ਹਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਗੱਡੀ ਸੜਕ ਕਿਨਾਰੇ ਖੜੀ ਸੀ | ਗੱਡੀ ਦਾ ਡਰਾਈਵਰ ਉੱਥੋਂ ਦੇ ਇੱਕ ਸਥਾਨਕ ਮਿਸਤਰੀ ਦੀ ਮਦਦ ਨਾਲ ਟਾਇਰ ਬਦਲਵਾ ਰਿਹਾ ਸੀ ਤੇ ਜਟਾਣਾ ਗੰਨਮੈਨ ਸਮੇਤ ਗੱਡੀ ਕੋਲ ਖੜੇ ਸਨ, ਜਿਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਮਿਲੀ ਜਾਣਕਾਰੀ ਅਨੁਸਾਰ ਹਾਦਸੇ 'ਚ ਖੁਸ਼ਬਾਜ਼ ਜਟਾਣਾ ਅਤੇ ਉਸ ਦੇ ਡਰਾਈਵਰ ਪਰਮਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਕਰਨਦੀਪ ਗੰਭੀਰ ਜ਼ਖ਼ਮੀ ਹੋ ਗਿਆ | ਹਾਦਸੇ 'ਚ ਟਾਇਰ ਦਾ ਪੈਂਚਰ ਲਾਉਣ ਆਏ ਮਿਸਤਰੀ ਵੀ ਜ਼ਖ਼ਮੀ ਹੈ | ਸੋਨੀਪਤ ਪੁਲਿਸ ਨੇ ਟਰੱਕ ਦੀ ਭਾਲ ਆਰੰਭ ਦਿੱਤੀ ਹੈ ਤੇ ਸੀ.ਸੀ.ਟੀ.ਵੀ ਕੈਮਰੇ ਖੰਘਾਲੇ ਜਾ ਰਹੇ ਹਨ | ਉੱਧਰ ਖੁਸ਼ਬਾਜ਼ ਸਿੰਘ ਜਟਾਣਾ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਨਾਲ ਕਾਂਗਰਸੀ ਸਫਾਂ ਤੇ ਸਮੁੱਚੇ ਹਲਕਾ ਤਲਵੰਡੀ ਸਾਬੋ 'ਚ ਸੋਗ ਦੀ ਲਹਿਰ ਦੌੜ ਗਈ ਹੈ |
ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕਾ ਜਟਾਣਾ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਵੀ ਰਹਿ ਚੁੱਕੈ
ਕਾਂਗਰਸ ਦੇ ਹਲਕਾ ਇੰਚਾਰਜ ਤੇ ਨੌਜਵਾਨ ਆਗੂ ਖੁਸ਼ਬਾਜ਼ ਸਿੰਘ ਜਟਾਣਾ ਦੀ ਮੌਤ ਦੀ ਖ਼ਬਰ ਨਾਲ ਅੱਜ ਸਿਆਸੀ ਵਾਹ ਵਾਸਤਾ ਰੱਖਣ ਵਾਲੇ ਹਰ ਵਿਅਕਤੀ ਦੀ ਅੱਖ ਨਮ ਹੋ ਗਈ | ਪਿਛੋਕੜ ਫਰੋਲੀਏ ਤਾਂ ਖੁਸ਼ਬਾਜ ਸਿੰਘ ਜਟਾਣਾ ਨੇ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂਆਤ ਕੀਤੀ ਸੀ ਤੇ ਤਕਰੀਬਨ 2010 'ਚ ਉਹ ਕਾਂਗਰਸ ਦੀ ਰਾਜਨੀਤੀ 'ਚ ਸਰਗਰਮ ਹੋਇਆ ਤੇ ਯੂਥ ਕਾਂਗਰਸ ਦੀਆਂ ਚੋਣਾਂ 'ਚ ਹਿੱਸਿਆ ਲੈਂਦਿਆਂ ਉਹ ਯੂਥ ਕਾਂਗਰਸ ਲੋਕ ਸਭਾ ਹਲਕਾ ਬਠਿੰਡਾ ਦਾ ਪ੍ਰਧਾਨ ਵੀ ਬਣਿਆ | ਯੂਥ ਕਾਂਗਰਸ 'ਚ ਕੰਮ ਕਰਦਿਆਂ ਉਸਨੇ ਆਪਣੀ ਪਛਾਣ ਬਣਾਈ ਤੇ ਇਸੇ ਦੌਰਾਨ 2014 'ਚ ਤਲਵੰਡੀ ਸਾਬੋ ਹਲਕੇ 'ਚ ਵਿਧਾਨ ਸਭਾ ਦੀ ਹੋਈ ਜ਼ਿਮਨੀ ਚੋਣ ਉਪਰੰਤ ਉਹ ਹਲਕਾ ਤਲਵੰਡੀ ਸਾਬੋ 'ਚ ਸਰਗਰਮ ਹੋ ਗਿਆ | 2015 ਦੇ ਨੇੜੇ ਤੇੜੇ ਕਾਂਗਰਸ ਨੇ ਉਸਨੂੰ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ | 2017 'ਚ ਉਸਨੂੰ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਹਲਕਾ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਟਿਕਟ ਦੇ ਕੇ ਨਿਵਾਜਿਆ | ਇਸ ਚੋਣ 'ਚ ਉਹ ਦੂਜੇ ਨੰਬਰ 'ਤੇ ਰਿਹਾ | 2022 'ਚ ਉਸ ਨੇ ਹਲਕੇ ਤੋਂ ਫਿਰ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜੀ, ਪਰ ਫਿਰ ਪਛੜ ਗਿਆ | ਖੁਸ਼ਬਾਜ਼ ਜਟਾਣਾ ਪਿਛਲੇ ਸਮੇਂ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦਾ ਕਾਫੀ ਸਮਾਂ ਪ੍ਰਧਾਨ ਰਿਹਾ ਤੇ ਉਸ ਦੀ ਪਛਾਣ ਇੱਕ ਧਾਕੜ ਲੀਡਰ ਵਜੋਂ ਰਹੀ |

Ad Position 22
No active advertisement
ਪਿਛਲੀ ਖ਼ਬਰ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਅਗਲੀ ਖ਼ਬਰ ਨਾ ਅਕਾਲੀ-ਭਾਜਪਾ, ਨਾ ਕਾਂਗਰਸ ਤੇ ਨਾ ਹੁਣ 'ਆਪ' ਨੇ ਸੰਵਾਰਿਆ ਕੁਝ ਹਰੀਕੇ ਝੀਲ ਦਾ
Ad Position 24