20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚੀਨ ਵਲੋਂ ਪਾਕਿ-ਅਫ਼ਗਾਨਿਸਤਾਨ ਵਿਚਾਲੇ ਜੰਗਬੰਦੀ ਲਈ ਸ਼ੁਰੂ ਕੀਤੀ ਗੱਲਬਾਤ ਦੌਰਾਨ ਦੋਵੇਂ ਪਾਸੇ ਤੋਂ ਹਮਲੇ ਜਾਰੀ

Ad Position 21
No active advertisement
ਅਜੀਤ ਡੈਸਕ 04-04-2026
ਅੰਮਿ੍ਤਸਰ, 3 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜਾਰੀ ਤਣਾਅ ਨੂੰ ਘੱਟ ਕਰਨ ਲਈ ਚੀਨ ਵਲੋਂ ਦੋਵਾਂ ਮੁਲਕਾਂ ਦੇ ਪ੍ਰਤੀਨਿਧੀਆਂ ਵਿਚਾਲੇ ਕਰਵਾਈ ਜਾ ਰਹੀ ਗੱਲਬਾਤ ਦੌਰਾਨ ਅਫ਼ਗਾਨ ਫ਼ੌਜ ਨੇ ਡੁਰੰਡ ਲਾਈਨ (ਪਾਕਿ-ਅਫ਼ਗਾਨਿਸਤਾਨ ਵਿਚਲੀ ਸਰਹੱਦ) ਪਾਰ ਕਰਕੇ ਖੋਸਤ-ਖੁਰਮ ਸਰਹੱਦ ਦੇ ਨੇੜੇ ਪਾਕਿਸਤਾਨੀ ਫ਼ੌਜੀ ਟਿਕਾਣਿਆਂ 'ਤੇ ਹਮਲਾ ਕੀਤਾ | ਫ਼ੌਜੀ ਮਾਹਿਰ ਇਸ ਕਾਰਵਾਈ ਨੂੰ ਸਰਜੀਕਲ ਸਟ੍ਰਾਈਕ ਵਜੋਂ ਵੇਖ ਰਹੇ ਹਨ, ਜਿਸ ਨਾਲ ਪੂਰੇ ਖੇਤਰ 'ਚ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ | ਅਫ਼ਗਾਨ ਫ਼ੌਜ ਵਲੋਂ ਖੁਰਮ ਖੇਤਰ 'ਚ ਪਾਕਿਸਤਾਨੀ ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੌਰਾਨ ਪਾਕਿ ਦੇ ਕਈ ਫ਼ੌਜੀ ਵਾਹਨ ਅੱਗ ਲੱਗਣ ਨਾਲ ਸੜ ਗਏ | ਰਿਪੋਰਟਾਂ ਅਨੁਸਾਰ ਅਫ਼ਗਾਨ ਫ਼ੌਜ ਨੇ ਇਸ ਕਾਰਵਾਈ 'ਚ ਤੋਪਖ਼ਾਨੇ ਅਤੇ ਟੈਂਕਾਂ ਦੀ ਵਿਆਪਕ ਵਰਤੋਂ ਕੀਤੀ | ਦੇਰ ਰਾਤ ਤੱਕ ਸਰਹੱਦ 'ਤੇ ਭਾਰੀ ਗੋਲਾਬਾਰੀ ਜਾਰੀ ਰਹੀ | ਰਿਪੋਰਟਾਂ ਅਨੁਸਾਰ ਸਵੇਰੇ 12:30 ਵਜੇ ਤੱਕ ਕਾਰਵਾਈ 'ਚ ਘੱਟੋ-ਘੱਟ 3 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ, ਜਦੋਂ ਕਿ 12 ਹੋਰ ਜ਼ਖਮੀ ਹੋਏ | ਦੱਸਿਆ ਜਾ ਰਿਹਾ ਹੈ ਕਿ ਖੋਸਤ ਦੇ ਗੁਰਬੁਜ਼ ਜ਼ਿਲ੍ਹੇ 'ਚ ਵੀ ਝੜਪਾਂ ਹੋਈਆਂ ਹਨ | ਅਫ਼ਗਾਨ ਮੀਡੀਆ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਦੇ ਖੋਸਤ ਸੂਬੇ ਦੇ ਤਾਨੀ ਜ਼ਿਲ੍ਹੇ ਦੇ ਸਥਾਨਕ ਲੋਕਾਂ 'ਚ ਪਾਕਿਸਤਾਨੀ ਫ਼ੌਜਾਂ ਵਲੋਂ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ 'ਤੇ ਵਿਆਪਕ ਗੁੱਸਾ ਹੈ | ਬੀਤੀ ਦੇਰ ਰਾਤ ਹੋਏ ਹਮਲਿਆਂ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਚੱਲ ਰਹੀ ਹਿੰਸਾ ਕਾਰਨ ਬਹੁਤ ਸਾਰੇ ਸਥਾਨਕ ਨਿਵਾਸੀ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ | ਇਹ ਹਮਲੇ ਅਜਿਹੇ ਸਮੇਂ ਹੋ ਰਹੇ ਹਨ ਜਦੋਂ ਚੀਨ 'ਚ ਪਾਕਿਸਤਾਨੀ ਅਤੇ ਤਾਲਿਬਾਨ ਅਧਿਕਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ, ਜਿਸ ਦਾ ਉਦੇਸ਼ ਤਣਾਅ ਘਟਾਉਣ ਅਤੇ ਸੰਭਾਵੀ ਜੰਗਬੰਦੀ 'ਤੇ ਸਹਿਮਤ ਹੋਣਾ ਹੈ | ਹਾਲਾਂਕਿ, ਜ਼ਮੀਨੀ ਪੱਧਰ 'ਤੇ ਚੱਲ ਰਹੀ ਲੜਾਈ ਨੇ ਕੂਟਨੀਤਕ ਯਤਨਾਂ ਦੀ ਸਫਲਤਾ 'ਤੇ ਸਵਾਲ ਖੜ੍ਹੇ ਕੀਤੇ ਹਨ |
Ad Position 22
No active advertisement
ਪਿਛਲੀ ਖ਼ਬਰ ਗੰਗਾ ਦਾ ਪਾਣੀ ਨਹਾਉਣ ਦੇ ਮਿਆਰਾਂ ਲਈ ਪੂਰਾ, ਪ੍ਰਦੂਸ਼ਣ ਘਟ ਰਿਹੈ-ਕੇਂਦਰ <br/> ਅਗਲੀ ਖ਼ਬਰ ਬਾਬਾ ਉਦੇ ਸਿੰਘ ਠਾਕਰ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ 'ਤੇ ਸਿੱਖ ਜਥੇਬੰਦੀਆਂ ਨੇ ਕੀਤੀ ਮੀਟਿੰਗ
Ad Position 24