ਅੰਮਿ੍ਤਸਰ, 9 ਅਪ੍ਰੈਲ (ਜੱਸ)-ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਪੁਰਾਣੇ ਸਾਊਾਡ ਸਿਸਟਮ ਨੂੰ ਅਪਗਰੇਡ ਕਰਦਿਆਂ ਨਵੇਂ ਅਤੇ ਅਤੀ-ਆਧੁਨਿਕ ਤਕਨੀਕ ਵਾਲੇ ਸਾਊਾਡ ਸਿਸਟਮ ਦੀ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਅਰਦਾਸ ਉਪਰੰਤ ਸ਼ੁਰੂਆਤ ਕੀਤੀ ਗਈ | ਇਸ ਸਾਊਾਡ ਸਿਸਟਮ ਦੀ ਸੇਵਾ ਇੰਗਲੈਂਡ ਦੇ ਕੁਝ ਸ਼ਰਧਾਲੂ ਪਰਿਵਾਰਾਂ ਵਲੋਂ ਕਰਵਾਈ ਗਈ ਹੈ ਤੇ ਇਸ ਦਾ ਕੰਟਰੋਲ ਰੂਮ ਦਰਸ਼ਨੀ ਡਿਊੁੜੀ ਵਿਖੇ ਸਥਾਪਿਤ ਕੀਤਾ ਗਿਆ ਹੈ | ਇਸ ਮੌਕੇ ਧਾਮੀ ਨੇ ਕਿਹਾ ਕਿ ਬੀਤੇ ਸਮੇਂ ਅੰਤਿ੍ੰਗ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਆਧੁਨਿਕ ਤਕਨੀਕ ਵਾਲਾ ਸਾਊਾਡ ਸਿਸਟਮ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਇਸ ਕਾਰਜ ਦੀ ਸੇਵਾ ਇੰਗਲੈਂਡ ਨਿਵਾਸੀ ਗੁਰਸੇਵਕ ਸਿੰਘ ਸ਼ੇਰਗਿੱਲ, ਗੁਲਿੰਦਰ ਸਿੰਘ, ਜਤਿੰਦਰ ਸਿੰਘ ਹੇਅਰ, ਰਣਜੀਤ ਸਿੰਘ ਸੱਗੂ, ਪ੍ਰਦੀਪ ਸਿੰਘ ਨਿੱਜਰ ਤੇ ਗੁਰਪ੍ਰੀਤ ਸਿੰਘ ਸੰਧੂ ਦੇ ਪਰਿਵਾਰਾਂ ਵਲੋਂ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਲਈ ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਅਤੇ ਮੁੰਬਈ ਤੋਂ ਮੈਂਬਰ ਗੁਰਿੰਦਰ ਸਿੰਘ ਬਾਵਾ ਦਾ ਵੀ ਸਹਿਯੋਗ ਰਿਹਾ ਹੈ | ਇਸ ਨਵੇਂ ਸਾਉੂਾਡ ਸਿਸਟਮ ਤਹਿਤ ਪਰਿਕਰਮਾਂ, ਲੰਗਰ ਹਾਲ ਅਤੇ ਹੋਰਨਾਂ ਥਾਵਾਂ 'ਤੇ 130 ਦੇ ਕਰੀਬ ਵਿਸ਼ੇਸ਼ ਸਪੀਕਰ ਲਗਾਏ ਗਏ ਹਨ | ਇਸ ਮੌਕੇ ਇੰਗਲੈਂਡ ਤੋਂ ਪੁੱਜੇ ਸ਼ੇਰਗਿੱਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਸਦਕਾ ਵੱਖ-ਵੱਖ ਪਰਿਵਾਰਾਂ ਦੇ ਸਹਿਯੋਗ ਨਾਲ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਸੂਚਨਾ ਕੇਂਦਰ ਵਿਖੇ ਧਾਮੀ ਵਲੋਂ ਸੇਵਾ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਬੀ ਹਰਜਿੰਦਰ ਕੌਰ, ਮੰਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਿੱਟੇਵੱਡ, ਸਤਬੀਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਸ਼ਾਹਬਾਜ਼ ਸਿੰਘ, ਹਰਭਜਨ ਸਿੰਘ ਵਕਤਾ, ਭਗਵੰਤ ਸਿੰਘ ਧੰਗੇੜਾ, ਗੁਰਿੰਦਰ ਸਿੰਘ ਦੇਵੀਦਾਸਪੁਰ, ਅੰਮਿ੍ਤਪਾਲ ਸਿੰਘ, ਰਣਧੀਰ ਸਿੰਘ, ਬੀਬੀ ਪਰਮਜੀਤ ਸਿੰਘ, ਹਰਮੀਤ ਸਿੰਘ ਸਲੂਜਾ ਅਤੇ ਹੋਰ ਮੌਜੂਦ ਸਨ |