26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗ਼ਰੀਬਾਂ ਦਾ ਮੋਟਾ ਅਨਾਜ ਬਣਿਆ ਅਮੀਰਾਂ ਦੀ ਚਾਹਤ ਮਿਲਟ ਉਤਪਾਦਨ 'ਚ ਭਾਰਤ ਅੱਗੇ, ਪੰਜਾਬ ਦੇ ਕਿਸਾਨਾਂ ਲਈ ਵਧੀਆਂ ਸੰਭਾਵਨਾਵਾਂ <br/>

Ad Position 21
No active advertisement
ਅਜੀਤ ਡੈਸਕ 18-04-2026
ਮੂਣਕ (ਸੰਗਰੂਰ), 17 ਅਪ੍ਰੈਲ (ਕੇਵਲ ਸਿੰਗਲਾ)-ਕਦੇ ਗਰੀਬ ਵਰਗ ਦੀ ਰੋਟੀ ਮੰਨੇ ਜਾਣ ਵਾਲੇ ਮਿਲਟ (ਮੋਟੇ ਅਨਾਜ) ਹੁਣ ਦੇਸ਼ ਅਤੇ ਵਿਸ਼ਵ ਭਰ ਵਿਚ ਆਪਣੀ ਖ਼ਾਸ ਪਛਾਣ ਬਣਾਉਂਦੇ ਜਾ ਰਹੇ ਹਨ | ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਿਲਟ ਉਤਪਾਦਕ ਦੇਸ਼ ਬਣ ਚੁੱਕਾ ਹੈ ਅਤੇ ਗਲੋਬਲ ਉਤਪਾਦਨ ਵਿਚ ਲਗਭਗ 38.4 ਤੋਂ 42.75 ਫ਼ੀਸਦੀ ਹਿੱਸਾ ਪਾ ਰਿਹਾ ਹੈ | ਦੇਸ਼ ਵਿਚ ਮਿਲਟ ਦਾ ਉਤਪਾਦਨ 2024-25 ਦੌਰਾਨ ਲਗਭਗ 180.15 ਲੱਖ ਟਨ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲਾਂ ਨਾਲੋਂ ਵੱਡੇ ਵਾਧੇ ਨੂੰ ਦਰਸਾਉਂਦਾ ਹੈ | ਭਾਰਤ 'ਚ ਮਿਲਟਾਂ ਦੀ ਖੇਤੀ ਵਿਚ ਰਾਜਸਥਾਨ, ਕਰਨਾਟਕ ਅਤੇ ਮਹਾਰਾਸ਼ਟਰ ਅੱਗੇ ਹਨ | ਰਾਜਸਥਾਨ 'ਚ ਬਾਜਰਾ ਅਤੇ ਜਵਾਰ ਦੀ ਵੱਧ ਪੈਦਾਵਾਰ ਹੁੰਦੀ ਹੈ, ਜਦਕਿ ਕਰਨਾਟਕ ਰਾਗੀ ਲਈ ਪ੍ਰਸਿੱਧ ਹੈ | ਮਿਲਟਾਂ ਵਿਚ ਮੌਜੂਦ ਉਚ ਪੋਸ਼ਕ ਤੱਤ-ਜਿਵੇਂ ਫਾਈਬਰ, ਪ੍ਰੋਟੀਨ ਅਤੇ ਘੱਟ ਗਲਾਈਸੈਮਿਕ ਇੰਡੈਕਸ ਸਿਹਤ ਪ੍ਰਤੀ ਜਾਗਰੂਕ ਲੋਕਾਂ ਦੀ ਪਹਿਲ ਬਣਦੇ ਜਾ ਰਹੇ ਹਨ | ਇਸੇ ਕਰਕੇ ਜੋ ਅਨਾਜ ਪਹਿਲਾਂ ਗ਼ਰੀਬਾਂ ਦੀ ਖ਼ੁਰਾਕ ਮੰਨੇ ਜਾਂਦੇ ਸਨ, ਉਹ ਹੁਣ ਅਮੀਰ ਵਰਗ ਦੀ ਥਾਲੀ ਦਾ ਹਿੱਸਾ ਬਣ ਰਹੇ ਹਨ | ਬਦਲਦੇ ਇਸ ਰੁਝਾਨ ਨਾਲ ਪੰਜਾਬ 'ਚ ਵੀ ਮਿਲਟਾਂ ਲਈ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ | ਜਿਥੇ ਸੂਬਾ ਕਣਕ-ਝੋਨੇ ਦੇ ਚੱਕਰ ਨਾਲ ਜੂਝ ਰਿਹਾ ਹੈ, ਉਥੇ ਮਿਲਟ ਘੱਟ ਪਾਣੀ ਵਾਲੀ ਫ਼ਸਲ ਹੋਣ ਕਰਕੇ ਇੱਕ ਵਧੀਆ ਵਿਕਲਪ ਸਾਬਤ ਹੋ ਸਕਦੇ ਹਨ | ਖੇਤੀ ਮਾਹਿਰਾਂ ਅਨੁਸਾਰ, ਜੇ ਮਿਲਟਾਂ ਦੀ ਖੇਤੀ ਨੂੰ ਪ੍ਰੋਤਸਾਹਨ ਦਿੱਤਾ ਜਾਵੇ ਤਾਂ ਨਾ ਸਿਰਫ਼ ਪਾਣੀ ਦੀ ਬਚਤ ਹੋਵੇਗੀ, ਸਗੋਂ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋ ਸਕਦਾ ਹੈ | ਇਸ ਦੇ ਨਾਲ ਹੀ ਮਿਲਟ ਆਧਾਰਿਤ ਉਦਯੋਗ-ਜਿਵੇਂ ਬੇਕਰੀ ਉਤਪਾਦ ਅਤੇ ਹੈਲਥ ਫੂਡ-ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਬੜੂ ਸਾਹਿਬ ਦੇ ਦਸਵੀਂ ਦੇ ਨਤੀਜੇ 'ਚੋਂ ਕੁੜੀਆਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਸੰਪੂਰਨ ਸਿਹਤ ਵਿਸ਼ੇ 'ਤੇ ਕਰਵਾਇਆ ਲੈਕਚਰ • ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਸੰਜੀਵ ਸ਼ਰਮਾ ਨੇ ਕੀਤਾ ਸੰਬੋਧਨ
Ad Position 24