ਅੰਮਿ੍ਤਸਰ, 18 ਅਪ੍ਰੈਲ (ਰੇਸ਼ਮ ਸਿੰਘ)-ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਪੁਲਿਸ ਵਲੋਂ 64 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ | ਇਸ ਦੇ ਨਾਲ ਹੀ 2 ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਹੈ | ਡੀ.ਜੀ.ਪੀ. ਗੌਰਵ ਯਾਦਵ ਵਲੋਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਸਵਰਨ ਸਿੰਘ ਵਾਸੀ ਪਿੰਡ ਅਵਾਨ ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਦਿਆਲ ਰੰਗੜ ਨੰਗਲ ਭਿੰਡੀ ਸੈਦਾਂ ਅੰਮਿ੍ਤਸਰ ਵਜੋਂ ਹੋਈ ਹੈ | ਇਸ ਸਬੰਧੀ ਪੁਲਿਸ ਨੂੰ ਮੁਖਬਰੀ ਹੋਈ ਸੀ ਕਿ ਹਰਪ੍ਰਤਾਪ ਸਿੰਘ ਉਰਫ ਹੈਪੋ ਵਾਸੀ ਪਿੰਡ ਜਸਰਾਊਰ ਹਾਲ ਪੁਰਤਗਾਲ ਜੋ ਕਿ ਪਾਕਿਸਤਾਨੀ ਤਸਕਰ ਮੂਸਾ ਦੇ ਸੰਪਰਕ 'ਚ ਹੈ ਜਿਨ੍ਹਾਂ ਦੀ ਮਦਦ ਪਾਕਿਸਤਾਨ ਤੋਂ ਹੈਰੋਇਨ ਮੰਗਵਾਈ ਜਾ ਰਹੀ ਸੀ | ਪੁਲਿਸ ਵਲੋਂ ਇਨ੍ਹਾਂ ਨੂੰ ਮਾਹਲ ਬਾਈਪਾਸ ਨੇੜਿਓਾ ਨਾਕਾਬੰਦੀ ਦੌਰਾਨ ਸਵਿਫਟ ਕਾਰ ਸਮੇਤ ਕਾਬੂ ਕਰ ਲਿਆ ਗਿਆ | ਜਿਨ੍ਹਾਂ ਪਾਸੋਂ 64 ਕਿਲੋ 620 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਸ ਮਾਮਲੇ 'ਚ ਅੱਜ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਇਸ ਸਬੰਧੀ ਐੱਸ.ਐੱਸ.ਓ.ਸੀ. ਸੈੱਲ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |