07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗੋਦਰੇਜ ਇੰਡਸਟ੍ਰੀਜ਼ ਵਲੋਂ ਨਵੇਂ ਉਦੇਸ਼ ਅਤੇ ਬ੍ਰਾਂਡ ਪਛਾਣ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 23-04-2026
ਮੁੰਬਈ, 22 ਅਪ੍ਰੈਲ (ਅ. ਬ.)-ਗੋਦਰੇਜ ਇੰਡਸਟ੍ਰੀਜ਼ ਗਰੁੱਪ ਨੇ ਆਪਣੇ ਨਵੇਂ ਉਦੇਸ਼ ਅਤੇ ਬ੍ਰਾਂਡ ਪਛਾਣ ਦੀ ਘੁੰਢ ਚੁਕਾਈ ਕੀਤੀ ਗਈ | ਇਹ ਗਰੁੱਪ ਦੇ ਵਿਕਾਸ ਯਾਦਰਾ ਦਾ ਇਕ ਫੈਸਲਾਕੁਨ ਮੋੜ ਹੈ, ਜੋ ਇਸ ਦੀ ਨਵੀਂ ਪਛਾਣ, ਰਣਨੀਤੀ ਅਤੇ ਮਹੱਤਵ ਨੂੰ ਭਵਿੱਖ ਦੀ ਪ੍ਰਗਤੀ ਨਾਲ ਜੋੜਨਾ ਹੈ | 129 ਸਾਲਾਂ ਠੋਸ ਵਿਰਾਸਤ ਅਤੇ ਨਵੇਂ ਸਰੂਪ ਦੀ ਆਧੁਨਿਕ ਊਰਜਾ ਤੋਂ ਪ੍ਰੇਰਿਤ ਇਹ ਪਛਾਣ ਗਰੁੱਪ ਦੇ ਉਪਭੋਗਤਾ ਉਤਪਾਦ, ਰੀਅਲ ਅਸਟੇਟ, ਫਾਈਨੈਂਸ਼ਨਲ ਸਰਵਿਸਜ਼, ਖੇਤੀਬਾੜੀ ਅਤੇ ਕੈਮੀਕਲ ਵਰਗੇ ਖੇਤਰਾਂ 'ਚ ਇਕ ਸਪੱਸ਼ਟ ਰਣਨੀਤਿਕ ਤਾਲਮੇਲ ਸਥਾਪਿਤ ਕਰਦੀ ਹੈ | ਇਸ ਇਤਿਹਾਸਕ ਬਦਲਾਅ ਦਾ ਐਲਾਨ ਮੁੰਬਈ ਸਥਿਤ ਮੁੱਖ ਦਫ਼ਤਰ 'ਗੋਦਰੇਜ ਵਣ' ਵਿਚ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ | ਇਸ ਬਦਲਾਅ ਦੇ ਮੂਲ 'ਚ ਗਰੁੱਪ ਦਾ ਨਵਾਂ ਉਦੇਸ਼ ਹੈ-'1897 ਤੋਂ ਨਿਰੰਤਰ ਨਿਰਮਾਣ, ਹਰ ਆਉਣ ਵਾਲੇ ਕੱਲ• ਲਈ ਹੈ' | ਇਹ ਦਿ੍ਸ਼ਟੀਕੋਣ ਗਰੁੱਪ ਦੀ ਇਤਿਹਾਸਕ ਵਿਰਾਸਤ ਅਤੇ ਨਵੀਆਂ ਜ਼ਿੰਮੇਵਾਰੀਆਂ ਦੇ ਸੰਗਮ ਦੇ ਨਾਲ ਸਥਾਈ ਮੁੱਲ ਬਣਾਈ ਰੱਖਣ ਦੀ ਉਸ ਦੀ ਦਿ੍ੜਤਾ ਨੂੰ ਦਰਸਾਉਂਦਾ ਹੈ | ਇਹ ਉਦੇਸ਼ ਗਰੁੱਪ ਦੇ ਸੰਸਥਾਪਕ ਆਰਦੇਸ਼ੀਰ ਗੋਦਰੇਜ ਦੇ ਜੀਵਨ ਦਰਸ਼ਨ ਤੋਂ ਪ੍ਰੇਰਿਤ ਹੈ, ਜਿਨ•ਾਂ ਸਦਾ ਆਧੁਨਿਕਤਾ ਅਤੇ ਮੁੱਲਾਂ ਦੇ ਵਿਚਕਾਰ ਅਟੁੱਟ ਸੰਤੁਲਨ ਬਣਾਈ ਰੱਖਿਆ | ਗਰੁੱਪ ਨੇ ਆਪਣੇ ਤਿੰਨ ਮੁੱਲਾਂ-ਵਿਸ਼ਵਾਸ਼ ਜਗਾਉਣਾ, ਖੁਸ਼ੀਆਂ ਵੰਡਣਾਂ ਅਤੇ ਬਹਾਦਰ ਬਣਾਉਣਾ-ਨੂੰ ਫਿਰ ਤੋਂ ਦੁਹਰਾਇਆ ਹੈ, ਜੋ ਪੂਰੇ ਸੰਗਠਨ 'ਚ ਅਗਵਾਈ ਅਤੇ ਫੈਸਲੇ ਦੀ ਪ੍ਰਕਿਰਿਆ 'ਚ ਮਾਰਗਦਰਸ਼ਨ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਲਾਹੌਰ ਦੀ ਪੰਜਾਬ ਯੂਨੀਵਰਸਿਟੀ 'ਚ ਵਿਸਾਖੀ ਦੇ ਬਾਅਦ ਮਨਾਈ ਹੋਲੀ <br/> ਅਗਲੀ ਖ਼ਬਰ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦਾ ਮਾਮਲਾ ਯੂ.ਪੀ. ਅਦਾਲਤ ਨੇ 2 ਮਈ ਲਈ ਹੁਕਮ ਰਾਖਵਾਂ ਰੱਖਿਆ
Ad Position 24