07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਸ਼ੂ ਪਾਲਣ ਵਿਭਾਗ ਦੀ ਅਫ਼ਸਰਸ਼ਾਹੀ ਖ਼ਿਲਾਫ਼ ਵੈਟਰਨਰੀ ਇੰਸਪੈਕਟਰਾਂ ਦਾ ਮੁਹਾਲੀ ਧਰਨਾ 26 ਨੂੰ -ਬਾਸੀ <br/>

Ad Position 21
No active advertisement
ਅਜੀਤ ਡੈਸਕ 23-04-2026
ਮੁੱਲਾਂਪੁਰ-ਦਾਖਾ, 22 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵਲੋਂ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਅਣਦੇਖਿਆਂ ਕਰਨ ਦੇ ਖਿਲਾਫ ਪੰਜਾਬ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਵਲੋਂ 26 ਅਪ੍ਰੈਲ ਐਤਵਾਰ ਨੂੰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਅੱਗੇ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਵੱਲ ਰੋਸ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ | ਇਹ ਜਾਣਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਬਾਸੀ, ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਵਲੋਂ ਦਿੱਤੀ ਗਈ | ਉਪਰੋਕਤ ਮੁਜ਼ਾਹਰੇ ਨੂੰ ਲੈ ਕੇ ਹੋਈ ਮੀਟਿੰਗ ਸਬੰਧੀ ਵਿਚਾਰ ਹੋਈ ਕਿ ਪੇਅ ਸਕੇਲਾਂ ਵਿਚ ਸੋਧ, ਢੁੱਕਵੇਂ ਪਰਮੋਸ਼ਨ ਚੈਨਲ ਬਹਾਲ ਕਰਵਾਉਣ ਅਤੇ ਵੈਟਰਨਰੀ ਇੰਸਪੈਕਟਰ ਕੌਂਸਲ ਐਕਟ ਬਣਵਾਉਣ, ਨਵੀਂ ਭਰਤੀ ਤੇ ਛੇਵਾਂ ਪੇਅ ਕਮਿਸ਼ਨ ਲਾਗੂ ਕਰਾਉਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਵਰਗੀਆਂ ਮੰਗਾਂ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਵੈਟਰਨਰੀ ਇੰਸਪੈਕਟਰਾਂ ਦੀ ਐਸੋਸੀਏਸ਼ਨ ਨਾਲ ਸਰਕਾਰ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ | ਬੁਲਾਰਿਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪਿ੍ੰਸੀਪਲ ਸਕੱਤਰ ਪਸ਼ੂ ਪਾਲਣ ਨਾਲ ਹੋਈਆਂ ਪੈਨਲ ਮੀਟਿੰਗਾਂ ਦੇ ਬਾਵਜੂਦ ਪਰਸੋਨਲ ਅਤੇ ਵਿੱਤ ਵਿਭਾਗ ਬੇਲੋੜੇ ਇਤਰਾਜ ਲਗਾਉਦਿਆਂ ਮਸਲਿਆਂ ਨੂੰ ਲਮਕਾਉਣ ਦੀ ਨੀਤੀ 'ਤੇ ਚੱਲ ਰਿਹਾ ਹੈ, ਅਜਿਹੇ ਬੇਲੋੜੇ ਇਤਰਾਜਾਂ ਤੋਂ ਪਰੇਸ਼ਾਨ ਵੈਟਰਨਰੀ ਇੰਸਪੈਕਟਰ ਕੇਡਰ ਮੁੱਖ ਮੰਤਰੀ ਪੰਜਾਬ ਤੋਂ ਉੱਚ ਪੱਧਰੀ ਵਿਭਾਗੀ ਮੀਟਿੰਗ ਦੀ ਮੰਗ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਵਲੋਂ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਵਿਭਾਗੀ ਮੀਟਿੰਗ ਲਈ ਸਮਾਂ ਨਹੀ ਦਿੱਤਾ ਜਾਂਦਾਂ ਤਾਂ ਵੈਟਰਨਰੀ ਇੰਸਪੈਕਟਰ ਕੇਡਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਲਈ ਮਜਬੂਰ ਹੋਵੇਗਾ | ਇਸ ਮੀਟਿੰਗ ਸਮੇਂ ਸੂਬਾਈ ਆਗੂ ਗੁਰਦੀਪ ਸਿੰਘ ਛੰਨਾਂ, ਰਾਜੀਵ ਮਲਹੋਤਰਾ, ਦਲਜੀਤ ਸਿੰਘ ਚਾਹਲ, ਪਰਮਜੀਤ ਸਿੰਘ ਸੋਹੀ, ਹਰਜੋਤ ਸਿੰਘ ਸੈਣੀ, ਹਰਦੀਪ ਸਿੰਘ ਗਿਆਨਾ, ਧਰਮਵੀਰ ਸਰਾਂ, ਸਤਿਨਾਮ ਸਿੰਘ ਚਾਹਲ, ਪਰਵੀਨ ਕੁਮਾਰ ਸੈਣੀ, ਗੁਰਮੀਤ ਸਿੰਘ ਮਹਿਤਾ, ਜਗਜੀਤ ਸਿੰਘ ਦੁੱਲਟ, ਰਜਿੰਦਰ ਕੰਬੋਜ, ਹਰਦੀਪ ਸਿੰਘ, ਰਾਕੇਸ਼ ਸੈਣੀ, ਦਮਨਦੀਪ ਸਿੰਘ ਗਿੱਲ, ਗੁਰਿੰਦਰਪਾਲ ਸਿੰਘ ਨਵਾਂਸ਼ਹਿਰ, ਸ਼ਾਮ ਨਾਥ ਫਤਹਿਗੜ੍ਹ ਸਾਹਿਬ, ਅਮਿ੍ਤਪਾਲ ਸਿੰਘ ਮਲੇਰਕੋਟਲਾ, ਜਤਿੰਦਰ ਸਿੰਘ ਕਪੂਰਥਲਾ, ਸੂਬਾ ਪ੍ਰੈਸ ਸਕੱਤਰ ਗੁਰਜੀਤ ਸਿੰਘ, ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚਾਰਾ ਬੀਜ ਘੁਟਾਲੇ ਰਾਹੀਂ ਕਰੋੜਾਂ ਰੁਪਏ ਦਾ ਕਾਲਾ ਧਨ ਚਿੱਟਾ ਕੀਤਾ ਗਿਆ: ਡਾ. ਨਵਜੋਤ ਕੌਰ ਸਿੱਧੂ <br/> ਅਗਲੀ ਖ਼ਬਰ ਲਾਹੌਰ ਦੀ ਪੰਜਾਬ ਯੂਨੀਵਰਸਿਟੀ 'ਚ ਵਿਸਾਖੀ ਦੇ ਬਾਅਦ ਮਨਾਈ ਹੋਲੀ <br/>
Ad Position 24