07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਚਾਰਾ ਬੀਜ ਘੁਟਾਲੇ ਰਾਹੀਂ ਕਰੋੜਾਂ ਰੁਪਏ ਦਾ ਕਾਲਾ ਧਨ ਚਿੱਟਾ ਕੀਤਾ ਗਿਆ: ਡਾ. ਨਵਜੋਤ ਕੌਰ ਸਿੱਧੂ <br/>

Ad Position 21
No active advertisement
ਅਜੀਤ ਡੈਸਕ 23-04-2026
ਚੰਡੀਗੜ੍ਹ, 22 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਭਾਰਤੀ ਰਾਸ਼ਟਰਵਾਦੀ ਪਾਰਟੀ ਪੰਜਾਬ ਦੀ ਪ੍ਰਧਾਨ ਅਤੇ ਸਾਬਕਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ ਮਿਲਕਫੈੱਡ ਦੇ ਅਦਾਰੇ ਵੇਰਕਾ ਅਤੇ ਦੁੱਧ ਖਰੀਦ ਕੇਂਦਰਾਂ ਰਾਹੀਂ ਚਾਰਾ ਬੀਜ ਘੁਟਾਲਾ ਕੀਤਾ ਗਿਆ ਤੇ ਕਰੋੜਾਂ ਰੁਪਏ ਦੇ ਕਾਲ਼ੇ ਧਨ ਨੂੰ ਚਿੱਟਾ ਕੀਤਾ ਗਿਆ | ਪੈੱ੍ਰਸ ਕਲੱਬ ਵਿਚ ਕਾਨਫਰੰਸ ਦੌਰਾਨ ਡਾ. ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਮਿਲਕਫੈੱਡ ਦੇ ਅਦਾਰੇ ਵੇਰਕਾ ਨੇ ਸਾਲ 2025 'ਚ ਪੰਜਾਬ ਦੇ ਦੁੱਧ ਉਤਪਾਦਕ ਕਿਸਾਨਾਂ ਨੂੰ ਪਸ਼ੂਆਂ ਦੇ ਚਾਰੇ ਲਈ ਮੱਕੀ ਦਾ ਬੀਜ ਦੇਣਾ ਸੀ, ਪਰ ਇਹ ਬੀਜ ਉਤਪਾਦਕਾਂ ਨੂੰ ਨਹੀਂ ਦਿੱਤਾ ਗਿਆ | ਸਗੋਂ ਉਤਪਾਦਕਾਂ ਨੂੰ ਬੀਜ ਦੀ ਥਾਂ ਦੁੱਧ ਖ਼ਰੀਦ ਕੇਂਦਰਾਂ (ਸਰਕਾਰੀ ਡੈਅਰੀ) ਰਾਹੀਂ ਬੀਜ ਦੀ ਬਣਦੀ ਰਕਮ ਨਕਦ ਰੂਪ 'ਚ ਦਿੱਤੀ ਗਈ ਸੀ | ਬੀਬਾ ਸਿੱਧੂ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਦੁੱਧ ਉਤਪਾਦਕ ਕਿਸਾਨਾਂ ਨੂੰ ਬੀਜ ਦੀ ਥਾਂ ਨਕਦ ਪੈਸੇ ਦਿੱਤੇ ਗਏ ਸਨ, ਪਰ ਬਾਅਦ ਵਿਚ ਉਤਪਾਦਕਾਂ ਵਲੋਂ ਵੇਰਕਾ ਨੂੰ ਵੇਚੇ ਦੁੱਧ ਦੀ ਬਣਦੀ ਰਕਮ ਵਿਚੋਂ ਇਹ ਪੈਸੇ ਕੱਟ ਲਏ ਗਏ | ਇਸ ਤਰ੍ਹਾਂ ਕਰਕੇ ਮਿਲਕਫੈੱਡ, ਵੇਰਕਾ ਅਤੇ ਸਹਿਕਾਰੀ ਦੁੱਧ ਖਰੀਦ ਕੇਂਦਰ ਦੇ ਅਧਿਕਾਰੀਆਂ ਨੇ ਇਕ ਤਾਂ ਬੀਜ ਖੁੱਲੇ੍ਹ ਬਾਜ਼ਾਰ ਵਿਚ ਵੇਚ ਕੇ ਕਰੋੜਾਂ ਦੀ ਕਮਾਈ ਕੀਤੀ ਗਈ ਤੇ ਦੂਜਾ ਕਿਸਾਨਾਂ ਨੂੰ ਦਿੱਤੀ ਜਾਂਦੀ 30 ਫੀਸਦੀ ਸਬਸਿਡੀ ਦਾ ਘੁਟਾਲਾ ਕੀਤਾ ਗਿਆ | ਉਨ੍ਹਾਂ ਸਵਾਲ ਕੀਤਾ ਸਾਲ 2025 'ਚ ਬੀਜ ਕੇਂਦਰ ਬੱਸੀ ਪਠਾਣਾਂ (ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ਵਿਖੇ ਕਿਸਾਨਾਂ ਲਈ ਤਿਆਰ ਕੀਤਾ ਮੱਕੀ ਦਾ ਬੀਜ ਹਰਿਆਣਾ ਨੰਬਰ ਦੀ ਗੱਡੀਆਂ ਰਾਹੀਂ ਕਿੱਥੇ ਭੇਜਿਆ ਗਿਆ ਸੀ? ਦੁੱਧ ਉਤਪਾਦਕਾਂ ਨੂੰ ਨਕਦ ਰੂਪ ਵਿਚ ਦਿੱਤਾ ਧਨ ਕਿਥੋਂ ਆਇਆ ਅਤੇ ਕਿਸ ਦਾ ਸੀ? ਕੀ ਇਹ ਕਾਲਾ ਧਨ ਦੁੱਧ ਉਤਪਾਦਕਾਂ ਨੂੰ ਨਕਦ ਦੇ ਕੇ ਫਿਰ ਵਸੂਲੀ ਕਰਕੇ ਚਿੱਟਾ ਕੀਤਾ ਗਿਆ ਸੀ? ਬੀਬਾ ਸਿੱਧੂ ਨੇ ਕਿਹਾ ਕਿ ਮਿਲਕਫੈੱਡ ਦਾ ਅਦਾਰਾ ਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਧੀਨ ਆਉਂਦਾ ਹੈ, ਇਸ ਲਈ ਮੁੱਖ ਮੰਤਰੀ ਨੂੰ ਚਾਰਾ ਬੀਜ ਘੁਟਾਲੇ, ਦੁੱਧ ਉਤਪਾਦਕਾਂ ਨੂੰ ਦਿੱਤੇ ਨਕਦ ਪੈਸਿਆਂ ਸੰਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਅਤੇ ਵਿਜੀਲੈਂਸ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਜਨਹਿਤ ਅਧਿਕਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ, ਪਾਰਟੀ ਦੇ ਆਗੂ ਸੰਦੀਪ ਸਿੰਘ, ਪ੍ਰਦੀਪ ਸ਼ਰਮਾ ਤੇ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਟਨਾ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧ ਹੋਰ ਬਿਹਤਰ ਬਣਾਉਣ ਲਈ ਵੱਡੇ ਕਾਰਜ ਕੀਤੇ ਜਾ ਰਹੇ ਹਨ-ਪ੍ਰਧਾਨ ਸੋਹੀ... ਅਗਲੀ ਖ਼ਬਰ ਪਸ਼ੂ ਪਾਲਣ ਵਿਭਾਗ ਦੀ ਅਫ਼ਸਰਸ਼ਾਹੀ ਖ਼ਿਲਾਫ਼ ਵੈਟਰਨਰੀ ਇੰਸਪੈਕਟਰਾਂ ਦਾ ਮੁਹਾਲੀ ਧਰਨਾ 26 ਨੂੰ -ਬਾਸੀ <br/>
Ad Position 24