07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗਊ ਸੇਵਾ ਕਮਿਸ਼ਨ ਵਲੋਂ ਐਨ. ਜੀ. ਓ. ਪ੍ਰਬੰਧਿਤ ਗਊਸ਼ਾਲਾਵਾਂ ਨੂੰ ਵੀ ਬੇਸਹਾਰਾ ਪਸ਼ੂਆਂ ਨੂੰ ਆਸਰਾ ਦੇਣ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 23-04-2026
ਐੱਸ. ਏ. ਐੱਸ. ਨਗਰ, 22 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਗਊ ਸੇਵਾ ਕਮਿਸ਼ਨ ਨੇ ਸੂਬੇ ਦੀਆਂ ਸੜਕਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਾਰੀਆਂ ਐਨ. ਜੀ. ਓ. ਪ੍ਰਬੰਧਿਤ ਗਊਸ਼ਾਲਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਗਊਸ਼ਾਲਾਵਾਂ ਦੀ ਤਰ੍ਹਾਂ ਬੇਸਹਾਰਾ ਪਸ਼ੂਆਂ ਨੂੰ ਆਸਰਾ ਦੇਣ ਤਾਂ ਜੋ ਲੋਕਾਂ ਦੀ ਸੜਕਾਂ 'ਤੇ ਆਵਾਜਾਈ ਨੂੰ ਸੁਰੱਖਿਅਤ ਬਣਾਇਆ ਜਾ ਸਕੇ | ਇਸ ਸੰਬੰਧੀ ਮੁਹਾਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਨੇ ਦੱਸਿਆ ਕਿ ਕਮਿਸ਼ਨ ਵਲੋਂ ਜ਼ਿਲ੍ਹਾ ਸੁਸਾਇਟੀਆਂ ਫਾਰ ਪ੍ਰੀਵੈਂਸ਼ਨ ਆਫ਼ ਕਰੂਐਲਟੀ ਟੂ ਐਨੀਮਲਜ਼ (ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀਆਂ) ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਗਈ ਹੈ ਕਿ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਬੇਸਹਾਰਾ ਪਸ਼ੂਆਂ ਨੂੰ ਤੁਰੰਤ ਫੜ੍ਹ ਕੇ ਗਊਸ਼ਾਲਾਵਾਂ ਅਤੇ ਕੈਟਲ ਪਾਊਾਡਾਂ 'ਚ ਭੇਜਿਆ ਜਾਵੇ | ਉਨ੍ਹਾਂ ਦੱਸਿਆ ਕਿ ਪੰਜਾਬ 'ਚ ਇਸ ਸਮੇਂ 518 ਐਨ. ਜੀ. ਓ./ਸੰਸਥਾ ਪ੍ਰਬੰਧਿਤ ਗਊਸ਼ਾਲਾਵਾਂ ਹਨ, ਜਿਥੇ ਕਿ ਲਗਭਗ 3.84 ਲੱਖ ਪਸ਼ੂ ਰੱਖੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਗਊਸ਼ਾਲਾਵਾਂ ਨੂੰ ਹੋਰ ਪਸ਼ੂਆਂ ਨੂੰ ਰੱਖਣ ਲਈ ਆਪਣੀ ਸਮਰੱਥਾ ਵਧਾਉਣ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਬਲਜਿੰਦਰ ਬੰਟੀ ਵਾਈਸ ਚੇਅਰਮੈਨ ਫੋਰੈਸਟ ਕਾਰਪੋਰੇਸ਼ਨ, ਸਵਾਮੀ ਸ਼ੰਕਰਾਨੰਦ ਗਿਰੀ, ਸਤੀਸ਼ ਕੁਮਾਰ ਪ੍ਰਧਾਨ ਰਾਸ਼ਟਰੀ ਗਊ ਰਕਸ਼ਾ ਦਲ, ਡਾ. ਰਾਜੇਸ਼ ਨਾਰੰਗ ਸੀ. ਈ. ਓ., ਡਾ. ਪ੍ਰੀਤੀ ਸਿੰਘ ਡਿਪਟੀ ਸੀ. ਈ. ਓ. ਪੰਜਾਬ ਗਊ ਸੇਵਾ ਕਮਿਸ਼ਨ, ਜਸਵਿੰਦਰ ਸਿੰਘ ਸਾਬਕਾ ਸੀ. ਈ. ਓ. ਅਤੇ ਐਡਵੋਕੇਟ ਦਵਿੰਦਰ ਰਾਜਪੂਤ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਕਾਂਗਰਸ ਵਧੀਆ ਪ੍ਰਦਰਸ਼ਨ ਕਰੇਗੀ-ਰਾਜੀਵ ਸ਼ੁਕਲਾ ਅਗਲੀ ਖ਼ਬਰ ਪਟਨਾ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧ ਹੋਰ ਬਿਹਤਰ ਬਣਾਉਣ ਲਈ ਵੱਡੇ ਕਾਰਜ ਕੀਤੇ ਜਾ ਰਹੇ ਹਨ-ਪ੍ਰਧਾਨ ਸੋਹੀ...
Ad Position 24