03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਲੁਧਿਆਣਾ ਦੇ 3 ਸਕੂਲਾਂ ਨੰੂ ਬੰਬ ਧਮਾਕਿਆਂ ਦੀ ਈਮੇਲ ਧਮਕੀ <br/>

Ad Position 21
No active advertisement
ਅਜੀਤ ਡੈਸਕ 24-04-2026

ਲੁਧਿਆਣਾ, 23 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਤਿੰਨ ਪ੍ਰਸਿੱਧ ਸਕੂਲਾਂ ਨੰੂ ਬੰਬ ਧਮਾਕਿਆਂ ਨਾਲ ਉਡਾਉਣ ਦੀ ਈਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਸਕੂਲ ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਮਾਪਿਆਂ 'ਚ ਭਾਰੀ ਡਰ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ | ਜਾਣਕਾਰੀ ਮੁਤਾਬਿਕ ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ ਰੋਡ, ਡੀ.ਏ.ਵੀ. ਸਕੂਲ, ਬੀ. ਆਰ. ਐਸ. ਨਗਰ ਅਤੇ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਨੰੂ ਸਵੇਰੇ ਕਰੀਬ 9.15 ਵਜੇ ਇਕ ਈਮੇਲ ਪ੍ਰਾਪਤ ਹੋਈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੁਪਹਿਰ 1.11 ਵਜੇ ਇਨ੍ਹਾਂ ਸਕੂਲਾਂ 'ਚ ਆਈ.ਈ.ਡੀ. ਰਾਹੀਂ ਧਮਾਕੇ ਕੀਤੇ ਜਾਣਗੇ | ਧਮਕੀ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਤੁਰੰਤ ਕਦਮ ਚੁਕਦਿਆਂ ਸਕੂਲਾਂ ਨੰੂ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ | ਇਸ ਦੌਰਾਨ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਤੁਰੰਤ ਮੌਕੇ 'ਤੇ ਪੁੱਜੇ ਅਤੇ ਸਕੂਲਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ | ਈਮੇਲ ਵਿਚ ਹੋਰ ਵੀ ਚਿੰਤਾਜਨਕ ਗੱਲਾਂ ਸਾਹਮਣੇ ਆਈਆਂ, ਜਿਸ ਵਿਚ 24 ਅਪ੍ਰੈਲ ਨੰੂ ਬਲੈਕ ਆਊਟ ਦਿਨ ਦੱਸਦਿਆਂ ਅੰਮਿ੍ਤਸਰ, ਬਠਿੰਡਾ, ਫ਼ਿਰੋਜ਼ਪੁਰ ਅਤੇ ਲੁਧਿਆਣਾ ਦੇ ਰੇਲਵੇ ਟਰੈਕ ਨੰੂ ਵੀ ਆਈ. ਈ. ਡੀ. ਨਾਲ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ, ਨਾਲ ਹੀ ਮਾਪਿਆਂ ਨੰੂ ਅਪੀਲ ਕੀਤੀ ਗਈ ਕਿ ਉਹ 24 ਅਪ੍ਰੈਲ ਨੰੂ ਆਪਣੇ ਬੱਚਿਆਂ ਨੰੂ ਸਕੂਲ ਨਾ ਭੇਜਣ | ਇਹ ਧਮਕੀ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਂਅ 'ਤੇ ਭੇਜੀ ਗਈ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਹਰਿਆਣਾ 'ਚ ਜੱਜਾਂ ਦੇ ਵੱਡੇ ਪੱਧਰ 'ਤੇ ਤਬਾਦਲੇ <br/> ਅਗਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ 'ਚ ਵਫ਼ਦ ਨੇ ਐੱਸ.ਡੀ.ਐਮ. ਬਟਾਲਾ ਨੂੰ ਵੋਟਰ ਸੂਚੀਆਂ ਸੰਬੰਧੀ ਇਤਰਾਜ਼ ਦਰਜ ਕਰਵ...
Ad Position 24