03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੰਜਾਬ ਤੇ ਹਰਿਆਣਾ 'ਚ ਜੱਜਾਂ ਦੇ ਵੱਡੇ ਪੱਧਰ 'ਤੇ ਤਬਾਦਲੇ <br/>

Ad Position 21
No active advertisement
ਅਜੀਤ ਡੈਸਕ 24-04-2026
ਚੰਡੀਗੜ੍ਹ, 23 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)–ਪੰਜਾਬ ਅਤੇ ਹਰਿਆਣਾ 'ਚ ਨਿਆਂਪਾਲਿਕਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਸਮੇਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਵੱਡੇ ਪੱਧਰ 'ਤੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ | ਜਾਰੀ ਹੁਕਮਾਂ ਅਨੁਸਾਰ ਨਿਰਭੋਵ ਸਿੰਘ ਗਿੱਲ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਫ਼ਤਹਿਗੜ੍ਹ ਸਾਹਿਬ, ਜਤਿੰਦਰ ਪਾਲ ਸਿੰਘ ਖੁਰਮੀ ਨੂੰ ਸ਼ਹੀਦ ਭਗਤ ਸਿੰਘ ਨਗਰ, ਪਿ੍ਆ ਸੂਦ ਨੂੰ ਜਲੰਧਰ, ਅਰੁਣ ਗੁਪਤਾ ਨੂੰ ਮਲੇਰਕੋਟਲਾ, ਰਜਨੀਸ਼ ਗਰਗ ਨੂੰ ਪਠਾਨਕੋਟ, ਜਸਵਿੰਦਰ ਸ਼ੀਮਾਰ ਨੂੰ ਮੁਕਤਸਰ ਦਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਸੁਰਿੰਦਰ ਪਾਲ ਕੌਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਚੰਡੀਗੜ੍ਹ ਤੋਂ ਇਲਾਵਾ ਪ੍ਰੀਜਾਇੰਡਿੰਗ ਅਫ਼ਸਰ ਰਾਜ ਟਰਾਂਸਪੋਰਟ ਅਪੀਲੀਅਟ ਟਿ੍ਬਿਊਨਲ ਅਤੇ ਖਾਦ ਸੁਰੱਖਿਆ ਅਪੀਲੀਅਟ ਟਿ੍ਬਿਊਨਲ, ਪੰਜਾਬ (ਡੈਪੂਟੇਸ਼ਨ) ਤਾਇਨਾਤ ਕੀਤਾ ਗਿਆ ਹੈ |
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ 'ਚ ਵੀ ਵੱਡੇ ਪੱਧਰ 'ਤੇ ਬਦਲਾਅ
ਹਾਈ ਕੋਰਟ ਵਲੋਂ ਕੀਤੇ ਗਏ ਜੱਜਾਂ ਦੇ ਤਬਾਦਲਿਆਂ 'ਚ ਸੰਜੇ ਅਗਨੀਹੋਤਰੀ ਨੂੰ ਫ਼ਰੀਦਕੋਟ ਵਿਖੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਪਰਿਵਾਰਕ ਅਦਾਲਤ), ਪਰਵੀਨ ਬਾਲੀ ਨੂੰ ਫ਼ਰੀਦਕੋਟ 'ਚ ਹੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਵਾਧੂ ਅਧਿਕਾਰੀ), ਹਰਿੰਦਰ ਸਿੱਧੂ ਨੂੰ ਚੰਡੀਗੜ੍ਹ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਡੈਪੂਟੇਸ਼ਨ), ਅਮਰਜੀਤ ਸਿੰਘ ਨੂੰ ਮੋਗਾ, ਤਰਨਤਾਰਨ ਸਿੰਘ ਬਿੰਦਰਾ ਨੂੰ ਰੂਪਨਗਰ, ਹਰੀਸ਼ ਆਨੰਦ ਨੂੰ ਐਸ.ਬੀ.ਐਸ ਨਗਰ (ਵਿਸ਼ੇਸ਼ ਐਨ.ਆਰ.ਆਈ. ਅਦਾਲਤ), ਜਸਵਿੰਦਰ ਸਿੰਘ-1 ਨੂੰ ਜਲੰਧਰ (ਵਿਸ਼ੇਸ਼ ਐਨ.ਆਰ.ਆਈ. ਅਦਾਲਤ), ਗੁਰਮੋਹਨ ਸਿੰਘ ਨੂੰ ਹੁਸ਼ਿਆਰਪੁਰ, ਅਵਤਾਰ ਸਿੰਘ ਬਰਡਾ ਨੂੰ ਮੁਕਤਸਰ, ਬਲਵਿੰਦਰ ਕੁਮਾਰ-2 ਨੂੰ ਬਠਿੰਡਾ, ਰਵੀ ਇੰਦਰ ਕੌਰ ਸੰਧੂ ਨੂੰ ਮੋਗਾ 'ਚ ਹੀ ਪਿ੍ੰਸੀਪਲ ਜੱਜ (ਪਰਿਵਾਰਕ ਅਦਾਲਤ), ਰਸ਼ਮੀ ਕਪਿਲਾ ਨੂੰ ਕਪੂਰਥਲਾ 'ਚ ਹੀ (ਵਿਸ਼ੇਸ਼ ਐਨ.ਆਰ.ਆਈ. ਅਦਾਲਤ), ਡਾ. ਮਨਦੀਪ ਮਿੱਤਲ ਨੂੰ ਹੁਸ਼ਿਆਰਪੁਰ 'ਚ ਹੀ (ਵਿਸ਼ੇਸ਼ ਐਨ.ਆਰ.ਆਈ. ਅਦਾਲਤ), ਹਰਦੀਪ ਸਿੰਘ ਨੂੰ ਐਸਏਐਸ ਨਗਰ 'ਚ ਹੀ (ਐਨ.ਆਈ.ਏ ਐਕਟ ਲਈ ਵਿਸ਼ੇਸ਼ ਅਦਾਲਤ), ਆਸ਼ੀਸ਼ ਅਬਰੋਲ ਨੂੰ ਲੁਧਿਆਣਾ (ਫ਼ਾਸਟ ਟਰੈਕ ਅਦਾਲਤ), ਗੁਰਪ੍ਰਤਾਪ ਸਿੰਘ ਨੂੰ ਸੰਗਰੂਰ, ਅਮਨਦੀਪ ਕੌਰ ਨੂੰ ਪਟਿਆਲਾ, ਮੋਹਿਤ ਬਾਂਸਲ ਨੂੰ ਗੁਰਦਾਸਪੁਰ, ਅਨੀਤਾ ਸਿੰਘ ਨੂੰ ਜਲੰਧਰ (ਪਰਿਵਾਰਕ ਅਦਾਲਤ), ਹਰਗੁਰਜੀਤ ਕੌਰ ਨੂੰ ਮਾਨਸਾ, ਰਮਨ ਗੋਕਲਨੇ ਨੂੰ ਚੰਡੀਗੜ੍ਹ (ਐਨ.ਡੀ.ਪੀ.ਐਸ ਐਕਟ ਅਦਾਲਤ), ਹਰਸਿਮਰਨਜੀਤ ਸਿੰਘ ਨੂੰ ਲੁਧਿਆਣਾ (ਇੰਡਸਟਰੀਅਲ ਟਿ੍ਬਿਊਨਲ), ਵਿਨੀਤ ਕੁਮਾਰ ਨਰੰਗ ਨੂੰ ਗੁਰਦਾਸਪੁਰ, ਰਵੀ ਗੁਲਾਟੀ ਨੂੰ ਪਟਿਆਲਾ, ਮਹੇਸ਼ ਗਰੋਵਰ ਨੂੰ ਪਟਿਆਲਾ (ਫ਼ਾਸਟ ਟਰੈਕ ਅਦਾਲਤ), ਸੁਸ਼ਮਾ ਦੇਵੀ ਨੂੰ ਗੁਰਦਾਸਪੁਰ (ਪਰਿਵਾਰਕ ਅਦਾਲਤ), ਸੁਮਿਤ ਭੱਲਾ ਨੂੰ ਲੁਧਿਆਣਾ, ਅਤੁਲ ਕੰਬੋਜ ਨੂੰ ਫਾਜ਼ਿਲਕਾ (ਫ਼ਾਸਟ ਟਰੈਕ ਅਦਾਲਤ), ਪਰਮਿੰਦਰ ਕੌਰ ਨੂੰ ਲੁਧਿਆਣਾ 'ਚ ਹੀ (ਪਰਿਵਾਰਕ ਅਦਾਲਤ), ਨਵਦੀਪ ਕੌਰ ਗਿੱਲ ਨੂੰ ਐਸ.ਏ.ਐਸ ਨਗਰ, ਰਾਧਿਕਾ ਪੂਰੀ ਨੂੰ ਬਠਿੰਡਾ, (ਪਰਿਵਾਰਕ ਅਦਾਲਤ) ਤਾਇਨਾਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬੱਚੇ ਦੀ ਪਾਣੀ ਵਾਲੀ ਹੌਦੀ 'ਚ ਡੁੱਬਣ ਕਰਕੇ ਮੌਤ <br/> ਅਗਲੀ ਖ਼ਬਰ ਲੁਧਿਆਣਾ ਦੇ 3 ਸਕੂਲਾਂ ਨੰੂ ਬੰਬ ਧਮਾਕਿਆਂ ਦੀ ਈਮੇਲ ਧਮਕੀ <br/>
Ad Position 24