03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬੱਚੇ ਦੀ ਪਾਣੀ ਵਾਲੀ ਹੌਦੀ 'ਚ ਡੁੱਬਣ ਕਰਕੇ ਮੌਤ <br/>

Ad Position 21
No active advertisement
ਅਜੀਤ ਡੈਸਕ 24-04-2026

ਖਰੜ (ਮੋਹਾਲੀ), 23 ਅਪ੍ਰੈਲ (ਜੰਡਪੁਰੀ)-ਇਥੇ ਸੁੱਖ ਇਨਕਲੇਵ ਵਿਖੇ ਇਕ ਪ੍ਰਵਾਸੀ ਦੇ 7 ਸਾਲਾ ਲੜਕੇ ਦੇ ਉਸਾਰੀ ਅਧੀਨ ਮਕਾਨ 'ਚ ਪਾਣੀ ਲਈ ਬਣੀ ਹੌਦੀ 'ਚ ਡੁੱਬਣ ਕਰਕੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਬਿੱਟੂ ਵਜੋਂ ਹੋਈ ਹੈ, ਜੋ ਕਿ ਪਿੰਡ ਰਡਿਆਲਾ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ | ਥਾਣੇ ਵਿਖੇ ਬੱਚੇ ਦੇ ਪਿਤਾ ਸ਼ਸ਼ੀਕਾਂਤ ਚੌਰਸੀਆ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਖਰੜ 'ਚ ਕੋਠੀਆਂ ਬਣਾਉਣ ਵਾਲੇ ਠੇਕੇਦਾਰ ਵਜੋਂ ਕੰਮ ਕਰਦਾ ਹੈ ਅਤੇ ਸੁੱਖ ਇਨਕਲੇਵ 'ਚ ਕਿਰਾਏ ਦੇ ਮਕਾਨ 'ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ | ਉਸ ਨੇ ਦੱਸਿਆ ਕਿ ਦੁਪਹਿਰ ਸਮੇਂ ਅਕਸਰ ਬੱਚੇ ਸਕੂਲ ਤੋਂ ਆ ਕੇ ਖੇਡਣ ਲੱਗ ਜਾਂਦੇ ਸਨ ਅਤੇ ਅੱਜ ਵੀ ਉਨ੍ਹਾਂ ਦਾ ਪੁੱਤਰ ਬਿੱਟੂ ਖੇਡਣ ਲਈ ਘਰੋਂ ਗਿਆ ਸੀ | ਕਾਫ਼ੀ ਸਮੇਂ ਤੱਕ ਜਦੋਂ ਉਸ ਦੀ ਪਤਨੀ ਨੂੰ ਬਿੱਟੂ ਦਿਖਾਈ ਨਾ ਦਿੱਤਾ ਤਾਂ ਉਹ ਆਪਣੇ ਵੱਡੇ ਲੜਕੇ ਸਮੇਤ ਉਸ ਨੂੰ ਲੱਭਣ ਲੱਗ ਪਈ | ਇਸੇ ਦੌਰਾਨ ਉਨ੍ਹਾਂ ਨੇ ਆਪਣੇ ਮਕਾਨ ਤੋਂ ਥੋੜ੍ਹਾ ਅੱਗੇ ਬਣ ਰਹੀ ਜਦੋਂ ਇਕ ਕੋਠੀ 'ਚ ਜਾ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਪਾਣੀ ਹੌਦੀ 'ਚ ਡੁੱਬਿਆ ਹੋਇਆ ਮਿਲਿਆ | ਇਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਸੇਵਾਵਾਂ 'ਤੇ ਫ਼ੀਸ ਵਸੂਲੀ ਨੂੰ ਚੁਣੌਤੀ, ਹਾਈ ਕੋਰਟ ਵਲੋਂ ਮੁੱਖ ਸਕੱਤਰ ਨੂੰ 30 ਦਿਨਾਂ 'ਚ ਫ਼ੈਸਲਾ ਕਰਨ ਦੇ ਹੁਕ... ਅਗਲੀ ਖ਼ਬਰ ਪੰਜਾਬ ਤੇ ਹਰਿਆਣਾ 'ਚ ਜੱਜਾਂ ਦੇ ਵੱਡੇ ਪੱਧਰ 'ਤੇ ਤਬਾਦਲੇ <br/>
Ad Position 24