28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਿਰੋਧੀ ਪਾਰਟੀਆਂ ਵਲੋਂ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹਟਾਉਣ ਲਈ ਰਾਜ ਸਭਾ 'ਚ ਨਵਾਂ ਨੋਟਿਸ ਪੇਸ਼

Ad Position 21
No active advertisement
ਅਜੀਤ ਡੈਸਕ 25-04-2026
ਨਵੀਂ ਦਿੱਲੀ, 24 ਅਪ੍ਰੈਲ (ਪੀ.ਟੀ.ਆਈ.)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਦਲਾਂ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਇਕ ਨਵਾਂ ਨੋਟਿਸ ਪੇਸ਼ ਕੀਤਾ ਜਿਸ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਇਕ ਪ੍ਰਸਤਾਵ ਪੇਸ਼ ਕਰਨ ਦੀ ਮੰਗ ਕੀਤੀ ਗਈ | ਵਿਰੋਧੀ ਧਿਰ ਨੇ ਗਿਆਨੇਸ਼ ਕੁਮਾਰ ਦੇ 'ਸਾਬਤ ਦੁਰਵਿਵਹਾਰ' ਸੰਬੰਧੀ ਨਵੇਂ ਦੋਸ਼ ਲਗਾਏ ਹਨ, ਜਿਸ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਵਿਚ ਲਗਾਤਾਰ ਪੱਖਪਾਤ ਅਤੇ ਨਾਲ ਹੀ ਚੋਣ ਕਮਿਸ਼ਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 18 ਅਪ੍ਰੈਲ ਨੂੰ 'ਰਾਸ਼ਟਰ ਨੂੰ ਸੰਬੋਧਨ' ਸੰਬੰਧੀ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਵਿਚ ਅਸਫਲਤਾ ਸ਼ਾਮਿਲ ਹੈ | ਸੂਤਰਾਂ ਅਨੁਸਾਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਅਤੇ ਟੀ.ਐਮ.ਸੀ. ਨੇਤਾ ਸਾਗਰਿਕਾ ਘੋਸ਼ ਨੇ ਰਾਜ ਸਭਾ ਦੇ ਸਕੱਤਰ-ਜਨਰਲ ਨੂੰ ਉਕਤ ਨੋਟਿਸ ਸੌਂਪਿਆ ਹੈ | ਕਾਂਗਰਸੀ ਆਗੂ ਰਮੇਸ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਰਾਜ ਸਭਾ ਵਿਚ 73 ਵਿਰੋਧੀ ਸੰਸਦ ਮੈਂਬਰਾਂ ਨੇ ਸਕੱਤਰ-ਜਨਰਲ ਨੂੰ ਇਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਵਿਚ ਭਾਰਤ ਦੇ ਰਾਸ਼ਟਰਪਤੀ ਨੂੰ ਸੰਬੋਧਿਤ ਇਕ ਮਤਾ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ | ਜਿਸ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਮੰਗ 15 ਮਾਰਚ 2026 ਨੂੰ ਅਤੇ ਉਸ ਤੋਂ ਬਾਅਦ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਅਤੇ ਕੀਤੀਆਂ ਗਈਆਂ ਗਲਤੀਆਂ ਤੋਂ ਪੈਦਾ ਹੋਏ 'ਸਾਬਤ ਹੋਏ ਦੁਰਵਿਵਹਾਰ' 'ਤੇ ਅਧਾਰਤ ਹੈ |

Ad Position 22
No active advertisement
ਪਿਛਲੀ ਖ਼ਬਰ ਨਿਆਂਇਕ ਅਧਿਕਾਰੀਆਂ ਦੇ ਘਿਰਾਓ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਐਨ.ਆਈ.ਏ. ਨੂੰ ਪੱਤਰ ਦਾਇਰ ਕਰਨ ਦੀ ਇਜਾਜ਼ਤ <br/> ਅਗਲੀ ਖ਼ਬਰ ਭਾਰਤ ਅਤੇ ਅਮਰੀਕਾ ਵਪਾਰ ਸਮਝÏਤੇ 'ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ <br/>
Ad Position 24